BREAKING: ਅਮਰਨਾਥ ਯਾਤਰਾ ਦੌਰਾਨ ਸ਼ਰਧਾਲੂਆਂ ਨਾਲ ਵਾਪਰਿਆ ਵੱਡਾ ਹਾਦਸਾ
BREAKING: ਇਹ ਹਾਦਸਾ ਵਾਹਨਾਂ ਦੇ ਓਵਰਟੇਕ ਕਰਨ ਕਾਰਨ ਹੋਇਆ…
BREAKING: ਐਤਵਾਰ ਨੂੰ ਜੰਮੂ-ਸ਼੍ਰੀਨਗਰ ਰਾਸ਼ਟਰੀ ਰਾਜਮਾਰਗ ‘ਤੇ ਅਮਰਨਾਥ ਯਾਤਰਾ ਦੌਰਾਨ ਸ਼ਰਧਾਲੂਆਂ ਦੇ ਕਾਫਲੇ ਦੀਆਂ ਤਿੰਨ ਬੱਸਾਂ ਆਪਸ ਵਿੱਚ ਟਕਰਾ ਗਈਆਂ। ਜਿਸ ਵਿੱਚ 10 ਤੋਂ ਵੱਧ ਸ਼ਰਧਾਲੂ ਜ਼ਖਮੀ ਹੋ ਗਏ।
ਇਹ ਹਾਦਸਾ ਕੁਲਗਾਮ ਜ਼ਿਲ੍ਹੇ ਦੇ ਖੁਦਵਾਨੀ ਖੇਤਰ ਵਿੱਚ ਤਾਚਲੂ ਕਰਾਸਿੰਗ ਦੇ ਨੇੜੇ ਵਾਪਰਿਆ। ਜਦੋਂ ਬਾਲਟਾਲ ਵੱਲ ਜਾ ਰਹੇ ਸ਼ਰਧਾਲੂਆਂ ਦਾ ਕਾਫਲਾ ਤੇਜ਼ੀ ਨਾਲ ਅੱਗੇ ਵਧ ਰਿਹਾ ਸੀ।
ਚਸ਼ਮਦੀਦਾਂ ਦੇ ਅਨੁਸਾਰ, ਪਿੱਛੇ ਆ ਰਹੀਆਂ ਦੋ ਬੱਸਾਂ ਅਚਾਨਕ ਬ੍ਰੇਕ ਲਗਾਉਣ ਤੋਂ ਬਾਅਦ ਇੱਕ ਬੱਸ ਨਾਲ ਟਕਰਾ ਗਈਆਂ। ਇੱਕ ਹੋਰ ਜਾਣਕਾਰੀ ਅਨੁਸਾਰ, ਇਹ ਹਾਦਸਾ ਵਾਹਨਾਂ ਦੇ ਓਵਰਟੇਕ ਕਰਨ ਕਾਰਨ ਹੋਇਆ।
ਜ਼ਖਮੀਆਂ ਦੀ ਹਾਲਤ
ਸਥਾਨਕ ਪ੍ਰਸ਼ਾਸਨ ਅਤੇ ਰਾਹਤ ਟੀਮਾਂ ਮੌਕੇ ‘ਤੇ ਪਹੁੰਚੀਆਂ ਅਤੇ ਜ਼ਖਮੀਆਂ ਨੂੰ ਸਥਾਨਕ ਹਸਪਤਾਲ ਪਹੁੰਚਾਇਆ। ਹਸਪਤਾਲ ਦੇ ਇੱਕ ਡਾਕਟਰ ਨੇ ਦੱਸਿਆ ਕਿ ਮੁੱਢਲੀ ਸਹਾਇਤਾ ਤੋਂ ਬਾਅਦ, ਸਾਰੇ ਜ਼ਖਮੀਆਂ ਨੂੰ ਸਰਕਾਰੀ ਮੈਡੀਕਲ ਕਾਲਜ (GMC) ਅਨੰਤਨਾਗ ਰੈਫਰ ਕਰ ਦਿੱਤਾ ਗਿਆ ਹੈ।
ਡਾਕਟਰ ਨੇ ਦੱਸਿਆ, “ਜ਼ਖਮੀਆਂ ਨੂੰ ਆਮ ਸੱਟਾਂ ਲੱਗੀਆਂ ਹਨ ਅਤੇ ਸਾਰਿਆਂ ਦੀ ਹਾਲਤ ਸਥਿਰ ਹੈ। ਉਨ੍ਹਾਂ ਨੂੰ ਹੋਰ ਡਾਕਟਰੀ ਦੇਖਭਾਲ ਲਈ GMC ਭੇਜਿਆ ਗਿਆ ਹੈ।” ਘਟਨਾ ਤੋਂ ਬਾਅਦ, ਸਬੰਧਤ ਅਧਿਕਾਰੀਆਂ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਕਾਫਲੇ ਦੀ ਆਵਾਜਾਈ ਨੂੰ ਥੋੜ੍ਹੇ ਸਮੇਂ ਲਈ ਕਾਬੂ ਕੀਤਾ ਗਿਆ।
ਦੱਸ ਦੇਈਏ ਕਿ ਅਮਰਨਾਥ ਯਾਤਰਾ 3 ਜੁਲਾਈ ਨੂੰ ਸ਼ੁਰੂ ਹੋਈ ਸੀ ਅਤੇ 38 ਦਿਨਾਂ ਬਾਅਦ 9 ਅਗਸਤ ਨੂੰ ਸਮਾਪਤ ਹੋਵੇਗੀ। ਇਹ ਯਾਤਰਾ ਪਹਿਲਗਾਮ ਹਮਲੇ ਤੋਂ ਬਾਅਦ ਹੋ ਰਹੀ ਹੈ ਜਿਸ ਵਿੱਚ ਅੱਤਵਾਦੀਆਂ ਵੱਲੋਂ 27 ਨਾਗਰਿਕ ਮਾਰੇ ਗਏ ਸਨ।