Good News: ਨਵਾਂ ਸੈਨਿਕ ਸਕੂਲ ਬਣਾਉਣ ਨੂੰ ਲੈ ਕੇ ਸਰਕਾਰ ਨੇ ਦਿੱਤੀ ਹਰੀ ਝੰਡੀ
ਚੰਡੀਗੜ੍ਹ :
ਚੰਡੀਗੜ੍ਹ ਦੇ ਵਿਦਿਆਰਥੀਆਂ ਲਈ ਇਕ ਇਤਿਹਾਸਕ ਕਦਮ ਚੁੱਕਦੇ ਹੋਏ ਪ੍ਰਸ਼ਾਸਨ ਨੇ ਇੱਥੋਂ ਦਾ ਪਹਿਲਾ ਸੈਨਿਕ ਸਕੂਲ ਸ਼ੁਰੂ ਕਰਨ ਦਾ ਫ਼ੈਸਲਾ ਕੀਤਾ ਹੈ।
ਇਹ ਸਕੂਲ ਸੈਕਟਰ-23 ’ਚ ਸਥਿਤ ਗੌਰਮਿੰਟ ਮਾਡਲ ਸੀਨੀਅਰ ਸੈਕੰਡਰੀ ਸਕੂਲ ਦੇ 16 ਏਕੜ ਕੰਪਲੈਕਸ ’ਚ ਖੋਲ੍ਹਿਆ ਜਾਵੇਗਾ। ਇਹ ਸੈਨਿਕ ਸਕੂਲ ਪੂਰੀ ਤਰ੍ਹਾਂ ਰੈਜ਼ੀਡੈਂਸ਼ੀਅਲ ਨਹੀਂ ਹੋਵੇਗਾ
ਸਗੋਂ ਦੇਸ਼ ਦਾ ਪਹਿਲਾ ਅਜਿਹਾ ਸਕੂਲ ਹੋਵੇਗਾ ਜਿਹੜਾ ਸਰਕਾਰੀ ਸਕੂਲ ਦੇ ਢਾਂਚੇ ’ਚ ਸੈਨਿਕ ਸਕੂਲ ਵਜੋਂ ਕੰਮ ਕਰੇਗਾ। ਹੁਣ ਤੱਕ ਦੇਸ਼ ਦੇ ਸਾਰੇ ਸੈਨਿਕ ਸਕੂਲ ਜਾਂ ਤਾਂ ਪੂਰੀ ਤਰ੍ਹਾਂ ਰੈਜ਼ੀਡੈਂਸ਼ੀਅਲ ਹਨ ਜਾਂ ਨਿੱਜੀ ਤੇ ਸਰਕਾਰੀ ਖੇਤਰਾਂ ਤਹਿਤ ਚਲਾਏ ਜਾਂਦੇ ਹਨ।
ਇਸ ਪਹਿਲ ਪਿੱਛੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਦੀ ਸੋਚ ਹੈ। ਉਨ੍ਹਾਂ ਨੇ ਭਰੋਸਾ ਪ੍ਰਗਟਾਇਆ ਹੈ ਕਿ ਆਉਣ ਵਾਲੇ ਵਿੱਦਿਅਕ ਸੈਸ਼ਨ ਤੋਂ ਕਲਾਸਾਂ ਸ਼ੁਰੂ ਹੋ ਜਾਣਗੀਆਂ। ਜਾਗਰਣ