Punjab News: ਸਿੱਖਿਆ ਵਿਭਾਗ ਵੱਲੋਂ 12 ਅਧਿਆਪਕਾਂ ਦੇ ਨਿਯੁਕਤੀ ਪੱਤਰ ਰੱਦ, ਪੜ੍ਹੋ ਪੂਰਾ ਮਾਮਲਾ
Punjab News: ਸਿੱਖਿਆ ਵਿਭਾਗ ਪੰਜਾਬ ਵੱਲੋਂ 899 ਅੰਗਰੇਜੀ ਮਾਸਟਰ ਕਾਡਰ (ਬਾਰਡਰ ਏਰੀਆ) ਆਸਾਮੀਆਂ ਭਰਨ ਲਈ ਮਿਤੀ 06.04.2021 ਨੂੰ ਇਸ਼ਤਿਹਾਰ ਪ੍ਰਕਾਸ਼ਤ ਕੀਤਾ ਗਿਆ ਸੀ।
ਦਫ਼ਤਰ ਡਾਇਰੈਕਟਰ ਸਿੱਖਿਆ ਭਰਤੀ ਡਾਇਰੈਕਟੋਰੇਟ, ਪੰਜਾਬ ਦੇ ਅਨੁਸਾਰ ਮੀਨੂੰ ਬਨਾਮ ਪੰਜਾਬ ਅਤੇ ਹੋਰ ਕੇਸ ਜੋ ਕਿ ਸਿਵਲ ਰਿੱਟ ਪਟੀਸ਼ਨ ਨੰ. 4264 ਆਫ 2021 ਸਿਕੰਦਰ ਸਿੰਘ ਅਤੇ ਹੋਰ ਬਨਾਮ ਪੰਜਾਬ ਸਰਕਾਰ ਨਾਲ ਅਟੈਚ ਸੀ, ਜਿਸ ਵਿੱਚ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ ਕੀਤੇ ਗਏ ਫੈਸਲੇ ਦੀ ਪਾਲਣਾ ਹਿੱਤ 899 ਅੰਗਰੇਜੀ ਮਾਸਟਰ ਕਾਡਰ (ਬਾਰਡਰ ਏਰੀਆ) ਸਿਲੈਕਸ਼ਨ ਸੂਚੀਆਂ ਰੀ-ਕਾਸਟ ਕੀਤੀਆਂ ਗਈਆਂ ਸਨ।
ਰੀ-ਕਾਸਟ ਕੀਤੀ ਗਈ ਸਿਲੈਕਸ਼ਨ ਸੂਚੀ ਅੰਗਰੇਜ਼ੀ ਵਿਸ਼ੇ ਵਿੱਚ ਯੋਗ ਪਾਏ ਗਏ ਉਮੀਦਵਾਰ, ਜੋ ਕਿ ਪੁਰਾਣੀ ਸਿਲੈਕਸ਼ਨ ਸੂਚੀ ਅਨੁਸਾਰ ਸਕੂਲ ਵਿੱਚ ਜੁਆਇੰਨ ਹਨ ਅਤੇ ਰੀ-ਕਾਸਟ ਸਿਲੈਕਸ਼ਨ ਸੂਚੀ ਵਿੱਚ ਵੀ ਯੋਗ ਪਾਏ ਗਏ ਸਨ, ਨੂੰ ਛੱਡਕੇ ਨਵੇਂ ਸ਼ਾਮਿਲ ਹੋਏ ਯੋਗ ਉਮੀਦਵਾਰਾਂ ਨੂੰ ਵਿਭਾਗ ਦੀ ਵੈਬਸਾਈਟ ਤੇ ਮਿਤੀ 20.06.2025 ਨੂੰ ਨੋਟਿਸ ਪ੍ਰਕਾਸ਼ਤ ਕਰਦੇ ਹੋਏ ਮਿਤੀ 24.06.2025 ਨੂੰ ਦੁਪਹਿਰ 12.00 ਵਜ਼ੇ ਨਿਯੁਕਤੀ ਪੱਤਰ ਦੇਣ ਲਈ ਦਫਤਰ ਡਾਇਰੈਕਟੋਰੇਟ ਆਫ ਸਕੂਲ ਐਜੂਕੇਸ਼ਨ (ਸੈਕੰਡਰੀ) ਪੰਜਾਬ ਐਸ.ਏ.ਐਸ ਨਗਰ ਵਿਖੇ ਬੁਲਾਇਆ ਗਿਆ ਸੀ।
ਮਿਤੀ 24.06.2025 ਨੂੰ ਨਿਯੁਕਤੀ ਪੱਤਰ ਪ੍ਰਾਪਤ ਕਰਨ ਲਈ ਗੈਰਹਾਜ਼ਰ ਰਹੇ ਉਮੀਦਵਾਰਾਂ ਨੂੰ ਕੁਦਰਤੀ ਨਿਆਂ ਦੀ ਪਾਲਣਾ ਹਿੱਤ ਅੰਤਿਮ ਮੌਕਾ ਦਿੰਦੇ ਹੋਏ ਮਿਤੀ 30.06.2025 ਨੂੰ ਨਿਯੁਕਤੀ ਪੱਤਰ ਦੇਣ ਲਈ ਬੁਲਾਇਆ ਗਿਆ ਸੀ, ਪਰੰਤੂ ਫਿਰ ਵੀ ਕੁਝ ਉਮੀਦਵਾਰ ਮਿਤੀ 30.06.2025 ਨੂੰ ਨਿਯੁਕਤੀ ਪੱਤਰ ਪ੍ਰਾਪਤ ਕਰਨ ਲਈ ਇਸ ਦਫਤਰ ਵਿਖੇ ਹਾਜ਼ਰ ਨਹੀਂ ਹੋਏ, ਜਿਸ ਤੋਂ ਸਿੱਧ ਹੁੰਦਾ ਹੈ ਕਿ ਇਨ੍ਹਾਂ ਉਮੀਦਵਾਰਾਂ ਨੂੰ ਵਿਭਾਗ ਵੱਲੋਂ ਜੋ ਨਿਯੁਕਤੀ ਲਈ ਪੇਸ਼ਕਸ਼ ਕੀਤੀ ਗਈ ਹੈ, ਉਸ ਵਿੱਚ ਕੋਈ ਦਿਲਚਸਪੀ ਨਹੀਂ ਹੈ। ਅਜਿਹੀ ਸਥਿਤੀ ਮਿਤੀ 24.06.2025 ਅਤੇ ਮਿਤੀ 30.06.2025 ਨੂੰ ਗੈਰਹਾਜ਼ਰ ਰਹੇ ਉਮੀਦਵਾਰਾਂ ਦਾ ਨਿਯੁਕਤੀ ਲਈ ਕਲੇਮ ਰੱਦ ਕੀਤਾ ਜਾਂਦਾ ਹੈ, ਜਿਨ੍ਹਾ ਦਾ ਵੇਰਵਾ ਹੇਠ ਲਿਖੇ ਅਨੁਸਾਰ ਹੈ:-