IMD Alert: ਮੌਸਮ ਵਿਭਾਗ ਵੱਲੋਂ ਪੰਜਾਬ ‘ਚ ਮੀਂਹ ਦੀ ਚੇਤਾਵਨੀ
IMD Alert: ਪੰਜਾਬ ਸਮੇਤ ਉੱਤਰ ਭਾਰਤ ਦਿੱਲੀ ਤੋਂ ਪਹਾੜਾਂ ਤੱਕ ਮੀਂਹ ਪੈ ਰਿਹਾ ਹੈ। ਮੌਸਮ ਵਿਭਾਗ ਦੇ ਵੱਲੋਂ ਅਲਰਟ ਜਾਰੀ ਕਰਦਿਆਂ ਹੋਇਆ ਕਿਹਾ ਹੈ ਕਿ ਸੂਬਾ ਪੰਜਾਬ ਵਿੱਚ ਅੱਜ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋ ਸਕਦੀ ਹੈ। ਮੌਸਮ ਵਿਭਾਗ ਦੀ ਰਿਪੋਰਟ ਮੁਤਾਬਿਕ, ਕੁਝ ਥਾਵਾਂ ‘ਤੇ ਹਲਕੀ ਬਾਰਿਸ਼ ਦੀ ਉਮੀਦ ਹੈ।
ਕੱਲ੍ਹ ਵੀ ਦਿਨ ਵੇਲੇ ਪੰਜਾਬ ਸਮੇਤ ਉੱਤਰ ਭਾਰਤ ਵਿੱਚ ਕੁਝ ਥਾਵਾਂ ‘ਤੇ ਮੀਂਹ ਪਿਆ। ਇਸ ਤੋਂ ਬਾਅਦ ਅਸਮਾਨ ਬੱਦਲ ਛਾਏ ਵੇਖੇ ਗਏ। ਹਾਲਾਂਕਿ, ਸੂਰਜ ਨਾ ਚੜ੍ਹਨ ਦੇ ਬਾਵਜੂਦ, ਅਜੇ ਵੀ ਨਮੀ ਵਾਲੀ ਗਰਮੀ ਦਾ ਅਹਿਸਾਸ ਹੈ।
ਅੱਜ ਪੰਜਾਬ, ਹਰਿਆਣਾ, ਯੂਪੀ, ਉੱਤਰਾਖੰਡ ਅਤੇ ਰਾਜਸਥਾਨ ਵਿੱਚ ਮੀਂਹ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ। ਹਰਿਆਣਾ ਦੇ ਲੋਹਾਰੂ, ਰੇਵਾੜੀ, ਬਾਵਲ ਅਤੇ ਨੂਹ ਵਿੱਚ ਮੀਂਹ ਪੈ ਸਕਦਾ ਹੈ। ਇਸ ਦੇ ਨਾਲ ਹੀ ਰਾਜਸਥਾਨ ਦੇ ਪਿਲਾਨੀ, ਭਿਵਾੜੀ, ਤਿਜਾਰਾ, ਖੈਰਥਲ, ਅਲਵਰ ਅਤੇ ਲਕਸ਼ਮਣਗੜ੍ਹ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ।
ਹਿਮਾਚਲ ਪ੍ਰਦੇਸ਼ ਵਿੱਚ ਭਾਰੀ ਮੀਂਹ ਤੋਂ ਬਾਅਦ ਸਥਿਤੀ ਅਜੇ ਆਮ ਵਾਂਗ ਨਹੀਂ ਹੋਈ ਹੈ। ਸੂਬੇ ਦੀਆਂ 20 ਸੜਕਾਂ ਅਜੇ ਵੀ ਬੰਦ ਹਨ। ਮੌਸਮ ਵਿਭਾਗ ਨੇ ਸੂਬੇ ਦੇ ਕਈ ਜ਼ਿਲ੍ਹਿਆਂ ਵਿੱਚ ਮੀਂਹ ਪੈਣ ਦੀ ਭਵਿੱਖਬਾਣੀ ਕੀਤੀ ਹੈ। ਅਗਲੇ 5 ਤੋਂ 6 ਦਿਨਾਂ ਤੱਕ ਮੀਂਹ ਇਸੇ ਤਰ੍ਹਾਂ ਰਹੇਗਾ। ਅਗਲੇ ਹਫ਼ਤੇ ਯਾਨੀ 22 ਜੁਲਾਈ ਤੋਂ ਹਿਮਾਚਲ ਵਿੱਚ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ।
ਇੱਥੇ ਜਿਕਰ ਕਰਨਾ ਬਣਦਾ ਹੈ ਕਿ ਉੱਤਰ ਪ੍ਰਦੇਸ਼ ਵਿੱਚ ਮੀਂਹ ਕਾਰਨ ਕਈ ਨਦੀਆਂ ਦੇ ਪਾਣੀ ਦਾ ਪੱਧਰ ਵਧ ਗਿਆ ਹੈ। ਵਾਰਾਣਸੀ ਤੋਂ ਤਾਜ਼ਾ ਤਸਵੀਰਾਂ ਸਾਹਮਣੇ ਆਈਆਂ ਹਨ, ਜਿੱਥੇ ਇਲਾਕੇ ਵਿੱਚ ਲਗਾਤਾਰ ਮੀਂਹ ਪੈਣ ਕਾਰਨ ਗੰਗਾ ਨਦੀ ਦਾ ਪਾਣੀ ਦਾ ਪੱਧਰ ਵਧ ਗਿਆ ਹੈ। ਇਸ ਕਾਰਨ ਨਮੋ ਘਾਟ ‘ਤੇ ਪਾਣੀ ਸਿਖਰ ‘ਤੇ ਪਹੁੰਚ ਗਿਆ।