All Latest NewsGeneralNews FlashPunjab NewsTOP STORIES

ਬੇਰੁਜ਼ਗਾਰ ਨੌਜਵਾਨਾਂ ਲਈ ਖੁਸ਼ਖ਼ਬਰੀ! ਭਾਰਤੀ ਹਵਾਈ ਸੈਨਾ ‘ਚ ਨਿਕਲੀਆਂ ਨੌਕਰੀਆਂ, 28 ਜੁਲਾਈ ਤੱਕ ਕਰੋ ਅਪਲਾਈ

 

ਭਾਰਤੀ ਹਵਾਈ ਸੈਨਾ ‘ਚ ਭਰਤੀ ਲਈ ਉਮੀਦਵਾਰ 8 ਤੋਂ 28 ਜੁਲਾਈ ਤੱਕ ਆਨਲਾਇਨ ਕਰ ਸਕਦੇ ਹਨ ਅਪਲਾਈ

ਵੈੱਬ ਪੋਰਟਲ https://agnipathvayu.cdac.in ‘ਤੇ ਕੀਤਾ ਜਾਵੇ ਲਾਗਇਨ

Govt job- 

ਅਗਨੀਪੱਥ ਸਕੀਮ ਤਹਿਤ ਭਾਰਤੀ ਹਵਾਈ ਸੈਨਾ ਵਿੱਚ ਭਰਤੀ ਹੋਣ ਦੇ ਚਾਹਵਾਨ ਉਮੀਦਵਾਰ 8 ਜੁਲਾਈ 2024 ਤੋਂ 28 ਜੁਲਾਈ 2024 ਤੱਕ ਆਨਲਾਇਨ ਮਾਧਿਅਮ ਰਾਹੀਂ ਅਪਲਾਈ ਕਰ ਸਕਦੇ ਹਨ।

ਇਸ ਸਬੰਧੀ (02/2025 ਇਨਟੇਕ) ਲਈ ਆਨਲਾਈਨ ਪ੍ਰੀਖਿਆ 18 ਅਕਤੂਬਰ 2024 ਤੋਂ ਹੋਣੀ ਹੈ। ਅਗਨੀਪੱਥ ਸਕੀਮ ਤਹਿਤ ਅਗਨੀਵੀਰਵਾਯੂ ਦੀ ਚਾਰ ਸਾਲਾਂ ਲਈ ਭਰਤੀ ਕੀਤੀ ਜਾਂਦੀ ਹੈ।

ਭਰਤੀ ਦੀ ਰਜਿਸਟਰੇਸ਼ਨ ਲਈ ਬਿਨੈਕਾਰ  https://agnipathvayu.cdac.in ਵੈਬ ਪੋਰਟਲ  ‘ਤੇ ਲਾਗਇਨ ਕਰ ਸਕਦੇ ਹਨ। ਬਿਨੈਕਾਰ ਅਗਨਵੀਰਵਾਯੂ ਦੀ ਭਰਤੀ ਹੋਣ ਲਈ ਆਪਣਾ ਬਿਨੈ ਸਿਰਫ ਆਨਲਾਈਨ ਮਾਧਿਅਮ ਰਾਹੀਂ ਹੀ ਭੇਜਣ।

ਜਿਨ੍ਹਾਂ ਉਮੀਦਵਾਰਾਂ ਦੀ ਜਨਮ ਮਿਤੀ 3 ਜੁਲਾਈ 2004 ਅਤੇ 03 ਜਨਵਰੀ 2008 ਵਿਚਕਾਰ (ਦੋਵੇ ਤਰੀਕਾਂ ਮਿਲਾ ਕੇ) ਹੋਵੇ, ਉਹ ਅਪਲਾਈ ਕਰ ਸਕਦਾ ਹੈ।

ਇਸ ਭਰਤੀ ਲਈ ਸਿਰਫ ਅਣਵਿਆਹੇ ਲੜਕੇ ਜਾਂ ਲੜਕੀਆਂ ਹੀ ਅਪਲਾਈ ਕਰ ਸਕਦੇ ਹਨ ਅਤੇ ਬਿਨੈਕਾਰ ਨੂੰ ਭਰਤੀ ਸਮੇਂ ਅਣਵਿਆਹੇ ਦਾ ਸਰਟੀਫਿਕੇਟ ਵੀ ਦੇਣਾ ਹੋਵੇਗਾ।

ਵਿਦਿਅਕ ਯੋਗਤਾ ਅਤੇ ਹੋਰ ਵਧੇਰੇ ਜਾਣਕਾਰੀ ਬਿਨੈਕਾਰ ਭਾਰਤੀ ਹਵਾਈ ਸੈਨਾ ਦੀ ਵੈਬ ਸਾਈਟ  https://agnipathvayu.cdac.in  ‘ਤੇ ਹਾਸਲ ਕਰ ਸਕਦਾ ਹੈ।

 

Leave a Reply

Your email address will not be published. Required fields are marked *