ਜਤਿੰਦਰ ਸਿੰਘ ਪੱਪੂ ਬੈਸਟ ਡਿਸਟ੍ਰਿਕਟ ਜੋਨਲ ਚੇਅਰਮੈਨ ਵਜੋਂ ਸਨਮਾਨਿਤ

All Latest NewsNews FlashPunjab News

ਰੋਟਰੀ ਡਿਸਟ੍ਰਿਕਟ ਗਵਰਨਰ ਸ੍ਰੀ ਵਿਪਨ ਭਸੀਨ ਜੀ ਵੱਲੋਂ ਜਤਿੰਦਰ ਸਿੰਘ ਪੱਪੂ ਨੂੰ ਬੈਸਟ ਡਿਸਟ੍ਰਿਕਟ ਜੋਨਲ ਚੇਅਰਮੈਨ ਐਲਾਨਿਆ

ਪੰਜਾਬ ਨੈੱਟਵਰਕ, ਅੰਮ੍ਰਿਤਸਰ :

ਰੋਟਰੀ ਇੰਟਰਨੈਸ਼ਨਲ ਵੱਲੋਂ ਸੰਸਾਰ ਭਰ ਵਿੱਚ ਦੇਸ਼ ਵਿੱਚ ਸਮਾਜ ਭਲਾਈ ਲਈ ਕੰਮ ਕਰਨ ਵਾਲੇ ਰੋਟਰੀ ਕਲੱਬਾਂ ਦੇ ਅਧਿਕਾਰੀਆਂ ਦੀ ਕਾਰਜ ਸ਼ੈਲੀ ਨੂੰ ਦੇਖਦਿਆਂ ਹੋਇਆਂ ਹਰ ਸਾਲ ਵੱਖ-ਵੱਖ ਅਵਾਰਡਾਂ ਨਾਲ ਸਨਮਾਨਿਤ ਕੀਤਾ ਜਾਂਦਾ ਹੈ।

ਇਸੇ ਲੜੀ ਤਹਿਤ ਰੋਟਰੀ ਡਿਸਟ੍ਰਿਕਟ 3070 ਦੇ 2023 -24 ਦੇ ਗਵਰਨਰ ਸ਼੍ਰੀ ਵਿਪਨ ਭਸੀਨ ਜੀ ਨੇ ਡਿਸਟ੍ਰਿਕਟ ਵਿੱਚੋਂ ਬਹੁਤ ਵਧੀਆ ਕੰਮ ਕਰਨ ਵਾਲੇ ਅਤੇ ਡਿਸਟ੍ਰਿਕਟ ਨੂੰ ਬੁਲੰਦੀਆਂ ਤੇ ਲੈ ਕੇ ਜਾਣ ਲਈ ਜੋਨਲ ਚੇਅਰਮੈਨ ਜਤਿੰਦਰ ਸਿੰਘ ਪੱਪੂ ਜੀ (ਰੋਟਰੀ ਕਲੱਬ ਅੰਮ੍ਰਿਤਸਰ ਆਸਥਾ) ਨੂੰ ਅੰਮ੍ਰਿਤਸਰ ਵਿੱਚ ਕਰਵਾਏ ਗਏ ਇੱਕ ਪ੍ਰੋਗਰਾਮ ‘ਸਰਾਹਨਾ’ ਦਰਮਿਆਨ ਬੈਸਟ ਡਿਸਟ੍ਰਿਕਟ ਜੋਨਲ ਚੇਅਰਮੈਨ ਐਲਾਨਿਆ।

ਇਹ ਸਨਮਾਨ ਪ੍ਰਾਪਤ ਕਰਨ ਤੋਂ ਬਾਅਦ ਜਤਿੰਦਰ ਸਿੰਘ ਪੱਪੂ ਜੀ ਨੇ ਕਿਹਾ ਕਿ ਇਹ ਉਹਨਾਂ ਦੇ ਲਈ ਬਹੁਤ ਮਾਣ ਵਾਲੀ ਗੱਲ ਹੈ ਕਿ ਗਵਰਨਰ ਸਾਹਿਬ ਨੇ ਉਹਨਾਂ ਦੀਆਂ ਸੇਵਾਵਾਂ ਨੂੰ ਮਾਨਤਾ ਦਿੱਤੀ ਹੈ ਅਤੇ ਵਿਸ਼ਵਾਸ ਦਵਾਇਆ ਕਿ ਉਹ ਭਵਿੱਖ ਵਿੱਚ ਹੋਰ ਵੀ ਜਿਆਦਾ ਸਮਾਜ ਭਲਾਈ ਲਈ ਦੇਸ਼ ਅਤੇ ਰੋਟਰੀ ਲਈ ਕੰਮ ਕਰਨਗੇ।

ਇਸ ਮੌਕੇ ਪੀਡੀਜੀ ਅਵਿਨਾਸ਼ ਮਹਿੰਦਰੂ, ਪੀਡੀਜੀ ਅਰੁਣ ਕਪੂਰ, ਐਡਵੋਕੇਟ ਐਮ ਐਮ ਜੈਰਥ, ਉਪਕਾਰ ਸਿੰਘ ਸੇਠੀ, ਡਾਕਟਰ ਸਰਬਜੀਤ ਸਿੰਘ, ਡਾਕਟਰ ਯੂ ਐਸ ਘਈ, ਗਵਰਨਰ ਡਾਕਟਰ ਪੀਐਸ ਗਰੋਵਰ 24-25, ਗਵਰਨਰ ਰੋਹਿਤ ਉਬਰਾਏ 25 -26 , ਗਵਰਨਰ ਅਨਿਲ ਸਿੰਗਲ26-27, ਜੇਐਸ ਡਾਬਰ, ਪ੍ਰੋਫੈਸਰ ਹਰੀਸ਼ ਪੁਰੀ , ਆਈਪੀਪੀ ਅਸ਼ਵਨੀ ਅਵਸਥੀ , ਪ੍ਰਧਾਨ ਅਮਨ ਸ਼ਰਮਾ, ਪਾਸਟ ਪ੍ਰੈਜੀਡੈਂਟ ਪਰਮਜੀਤ ਸਿੰਘ, ਮਨਮੋਹਨ ਸਿੰਘ, ਕੇ ਐਸ ਚੱਠਾ, ਅਸਿਸਟੈਂਟ ਗਵਰਨਰ ਅਸ਼ੋਕ ਸ਼ਰਮਾ, ਪ੍ਰਿੰਸੀਪਲ ਬਲਦੇਵ ਸਿੰਘ ਸੰਧੂ, ਰੋਟੇਰੀਅਨ ਭੁਪਿੰਦਰ ਕੌਰ, ਮਨਜੀਤ ਕੌਰ, ਬਲਵਿੰਦਰ ਕੌਰ ਚੱਠਾ ਵੀ ਮੌਜੂਦ ਸਨ।

ਇਸ ਮੌਕੇ ਬੋਲਦੇ ਹੋਏ ਜੋਨਲ ਚੇਅਰਮੈਨ ਜਤਿੰਦਰ ਸਿੰਘ ਪੱਪੂ ਨੇ ਡਿਸਟ੍ਰਿਕਟ 3070 ਦੇ ਓਹਨਾਂ ਸਾਰੇ ਕਲੱਬ ਪ੍ਰਧਾਨਾਂ ਅਤੇ ਡਿਸਟ੍ਰਿਕਟ ਦੇ ਅਧਿਕਾਰੀਆਂ ਦਾ ਤਹਿਦਿਲ ਤੋਂ ਧੰਨਵਾਦ ਕੀਤਾ ਜਿਨਾਂ ਦੇ ਸਹਿਯੋਗ ਸਦਕਾ ਹੀ ਉਹ ਆਪਣੀ ਡਿਊਟੀ ਨੂੰ ਤਨਦੇਹੀ ਨਾਲ ਨਿਭਾ ਸਕੇ।

 

Media PBN Staff

Media PBN Staff

Leave a Reply

Your email address will not be published. Required fields are marked *