Punjab News: ਮਾਨ ਸਰਕਾਰ ਦਾ ਦੋਹਰਾ ਚੇਹਰਾ ਬੇਨਕਾਬ, ਪੰਜਾਬ ਪੇਅ ਸਕੇਲ ਬਹਾਲੀ ਸਾਂਝਾ ਫਰੰਟ ਦੇ ਕਨਵੀਨਰ ਨੂੰ ਪੁਲਿਸ ਨੇ ਕੀਤਾ ਨਜ਼ਰਬੰਦ
Punjab News: ਪੰਜਾਬ ਸਰਕਾਰ ਇਸ ਤਰਾਂ ਸੰਘਰਸ਼ੀ ਲੋਕਾਂ ਦੀ ਅਵਾਜ਼ ਨਹੀਂ ਦਬਾ ਸਕਦੀ- ਫਰੰਟ ਆਗੂ
ਪੰਜਾਬ ਨੈੱਟਵਰਕ, ਜਲੰਧਰ
Punjab News: ਪੰਜਾਬ ਪੇਅ ਸਕੇਲ ਬਹਾਲੀ ਸਾਂਝਾ ਫਰੰਟ ਵੱਲੋਂ ਅੱਜ ਜਲੰਧਰ ਪੱਛਮੀ ਵਿਖੇ ਰੋਸ ਰੈਲੀ ਰੱਖੀ ਹੋਈ ਹੈ। ਜਿਸ ਦੇ ਚੱਲਦਿਆਂ ਪੰਜਾਬ ਸਰਕਾਰ ਇਸ ਰੈਲੀ ਨੂੰ ਰੋਕਣ ਵਾਸਤੇ ਕੋਝੀਆਂ ਹਰਕਤਾਂ ਤੇ ਉੱਤਰ ਆਈ ਹੈ।
ਦੇਰ ਰਾਤ ਤੋਂ ਹੀ ਵੱਖ ਵੱਖ ਆਗੂਆਂ ਦੇ ਘਰਾਂ ਵਿੱਚ ਪੁਲੀਸ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ ਅਤੇ ਸੂਬਾ ਕਨਵੀਨਰ ਸ਼ਸ਼ਪਾਲ ਰਟੌਲ ਨੂੰ ਘਰੋਂ ਲਿਜਾ ਕੇ ਛਾਜਲੀ ਥਾਣੇ ਵਿੱਚ ਨਜ਼ਰਬੰਦ ਕੀਤਾ ਗਿਆ ਹੈ ਤੇ ਜੱਗਾ ਬੋਹਾ ਨੂੰ ਉਹਨਾਂ ਦੇ ਘਰ ਵਿੱਚ ਨਜ਼ਰਬੰਦ ਕੀਤਾ ਗਿਆ ਤੇ ਬਲਾਚੌਰ ਪੁਲੀਸ ਨੇ ਵੀ ਆਗੂਆਂ ਨੁੰ ਥਾਣੇ ਡੱਕਿਆ ਹੈ ਅਤੇ ਜਲਾਲਾਬਾਦ ਪੁਲੀਸ ਵਲੋ ਫਰੰਟ ਆਗੂ ਰਸ਼ਪਾਲ ਜਲਾਲਾਬਾਦ ਦੇ ਘਰ ਜਾ ਕੇ ਮਾਤਾ ਪਿਤਾ ਨੂੰ ਡਰਾਇਆ ਧਮਕਾਇਆ ਗਿਆ।
ਫਰੰਟ ਦੇ ਆਗੂਆਂ ਨੇ ਕਿਹਾ ਕਿ ਸਰਕਾਰ ਇਸ ਤਰਾਂ ਦੀਆਂ ਹਰਕਤਾਂ ਕਰ ਕੇ ਧਰਨੇ ਨੂੰ ਅਸਫ਼ਲ ਕਰਨ ਦੀਆਂ ਨਾਕਾਮ ਕੋਸ਼ਿਸ਼ਾਂ ਦੀ ਬਜਾਏ ਮੁਲਾਜਮਾ ਦੀਆਂ ਮੰਗਾਂ ਹੱਲ ਕਰਨ ਵੱਲ ਧਿਆਨ ਦੇਵੇ। ਕਿਉਂਕਿ ਪੰਜਾਬ ਦੇ ਸੰਘਰਸ਼ੀ ਲੋਕ ਇਸ ਤਰਾਂ ਨਹੀਂ ਦਬਾਏ ਜਾ ਸਕਦੇ।
ਜੇ ਸਰਕਾਰ ਨੇ ਅਜਿਹੀਆਂ ਹਰਕਤਾਂ ਬੰਦ ਕਰਕੇ ਪੰਜਾਬ ਪੇਅ ਸਕੇਲ ਬਹਾਲੀ ਤੇ ਬਾਕੀ ਮੁਲਾਜ਼ਮ ਮਸਲੇ ਹੱਲ ਨਾ ਕਰੇ ਤਾਂ ਇਸ ਦਾ ਨਤੀਜਾ ਅਗਾਊਂ ਜਿਮਨੀ ਚੋਣਾ ਵਿੱਚ ਸਰਕਾਰ ਨੂੰ ਭੁਗਤਣਾ ਪਵੇਗਾ। ਇਸ ਮੌਕੇ ਸ਼ਲਿੰਦਰ ਕੰਬੋਜ, ਯੁੱਧਜੀਤ ਸਿੰਘ, ਹਰਜਿੰਦਰ ਸਿੰਘ, ਸੰਦੀਪ ਗਿੱਲ,ਰਸ਼ਪਾਲ ਸਿੰਘ ਅੰਕਿਤ ਵਰਮਾ, ਨਵਜੀਵਨ ਸਿੰਘ,ਬਲਕਾਰ ਮਘਾਣੀਆ, ਆਗੂ ਮੌਜੂਦ ਸਨ।