Teacher News: ਪੰਜਾਬ ਦੇ ਆਈਈ ਵਲੰਟੀਅਰ ਅਧਿਆਪਕ ਹੋ ਰਹੇ ਨੇ ਆਈਈਡੀ ਕੰਪੋਨੈਂਟ ਦੇ ਸੋਸ਼ਣ ਦਾ ਸ਼ਿਕਾਰ
Teacher News: ਸਰਕਾਰ ਵੱਲੋਂ ਸਾਰੇ ਵਲੰਟੀਅਰਾਂ (Teacher) ਦੀਆਂ ਮੌਜੂਦਾ ਵਿਦਿਅਕ ਅਤੇ ਪੋ੍ਫੈਸਨਲ ਯੋਗਤਾਵਾਂ ਦੀ ਵੈਰੀਫਿਕੇਸ਼ਨ ਕੀਤੀ ਗਈ ਸੀ
Teacher News: ਆਈਈਵੀ ਅਧਿਆਪਕ ਜਥੇਬੰਦੀ ਪੰਜਾਬ ਦੀ ਪ੍ਰਧਾਨ ਪਰਮਜੀਤ ਕੌਰ ਪੱਖੋਂਵਾਲ ਨੇ ਕਿਹਾ ਕਿ ਅਸੀਂ ਸਮੂਹ ਆਈਈਵੀ ਅਧਿਆਪਕ ਸਾਲ 2008-9 ਤੋਂ ਲਗਾਤਾਰ ਲਗਭਗ 16-17 ਸਾਲਾਂ ਤੋਂ ਸਰੀਰਕ ਅਤੇ ਮਾਨਸਿਕ ਅਯੋਗਤਾ ਵਾਲੇ ਬੱਚਿਆਂ ਨੂੰ ਕਲੱਸਟਰ ਪੱਧਰ ਤੇ ਸੁਤੰਤਰ ਪੋਸਟ ਤੇ ਪੜ੍ਹਾ ਰਹੇ ਹਾਂ, ਪਰ ਬਹੁਤ ਦੁੱਖ ਦੀ ਗੱਲ ਹੈ ਕਿ ਜਦੋਂ ਸਰਕਾਰ ਨੇ ਐਨਬੀਟੀ 8736 ਪਾਲਸੀ ਬਣਾਕੇ ਅਲੱਗ ਅਲੱਗ ਕੰਟਰੈਕਟ ਬੇਸ ਤੇ ਕੰਮ ਕਰਨ ਵਾਲੇ ਵਲੰਟੀਅਰ ਰੈਗੂਲਰ ਕੀਤੇ ਸਨ।
ਪਰ ਉਸ ਤੋਂ ਸਰਕਾਰ ਵੱਲੋਂ ਸਾਰੇ ਵਲੰਟੀਅਰਾਂ (Teacher) ਦੀਆਂ ਮੌਜੂਦਾ ਵਿਦਿਅਕ ਅਤੇ ਪੋ੍ਫੈਸਨਲ ਯੋਗਤਾਵਾਂ ਦੀ ਵੈਰੀਫਿਕੇਸ਼ਨ ਕੀਤੀ ਗਈ ਸੀ , ਅਸੀਂ ਵੀ ਸਾਰੇ ਆਈ.ਈ.ਵੀ. ਨੇ ਆਪਣੀਆਂ ਵਿਦਿਅਕ ਅਤੇ ਪੋ੍ਫੈਸਨਲ ਡਿਗਰੀਆਂ ਦੀਆਂ ਫਾਈਲਾਂ ਰੈਗੂਲਰ ਆਰਡਰ ਮਿਲਣ ਤੋਂ 8 ਮਹੀਨੇ ਪਹਿਲਾਂ ਜਿਲਾਂ ਪੱਧਰ ‘ਤੇ ਵੈਰੀਫਾਈ ਕਰਵਾਈਆਂ ਸਨ, ਫਿਰ ਸਾਡੀਆਂ ਉੱਚ ਵਿਦਿਅਕ ਅਤੇ ਪੋ੍ਫੈਸਨਲ ਯੋਗਤਾਵਾਂ ਸਟੇਟ ਪੱਧਰ ‘ਤੇ ਕੀਤੀ ਗਈ ਵੈਰੀਫਿਕੇਸਨ ਦੌਰਾਨ ਆਈਈਡੀ ਕੰਪੋਨੈਂਟ ਵੱਲੋਂ ਲੁਕਾਈਆਂ ਕਿਉਂ ਗਈਆਂ? ਅਤੇ ਸਾਨੂੰ ਸਰਕਾਰ ਦੇ ਅੱਗੇ ਸਿਰਫ ਬਾਰਵੀਂ ਪਾਸ ਹੀ ਕਿਉਂ ਦਿਖਾਇਆ ਗਿਆ।
ਜਦੋਂ ਕਿ ਨਾ ਅਸੀਂ 2008-09 ਭਰਤੀ ਸਮੇਂ ਬਾਰਵੀਂ ਪਾਸ ਸੀ ਅਤੇ ਨਾ ਹੀ ਅੱਜ ਬਾਰਵੀਂ ਪਾਸ ਹਾਂ, ਆਈ.ਈ.ਡੀ ਕੰਪੋਨੈਂਟ ਦੇ ਅਧਿਕਾਰੀਆਂ ਨੂੰ ਜਦੋਂ ਅਸੀਂ ਸਵਾਲ ਕਰਦੇ ਹਾਂ ਕਿ ਸਾਡੀਆਂ ਮੌਜੂਦਾ ਵਿਦਿਅਕ ਯੋਗਤਾਵਾਂ ਕਿਉਂ ਛੁਪਾਈਆਂ ਗਈਆਂ ਤਾਂ ਉਹ ਸਾਡੀ ਭਰਤੀ ਨੂੰ +2 ਬੇਸ ਦੱਸਦੇ ਹਨ, ਪਰ ਇੱਥੇ ਇਹ ਗੱਲ ਵੀ ਜੇਕਰ ਯੋਗ ਹੈ ਕਿ ਜਦੋਂ ਅਸੀਂ 2008-9 ਵਿੱਚ ਭਰਤੀ ਹੋਏ ਸੀ, ਜੇਕਰ ਸਾਡੀ ਭਰਤੀ ਨੂੰ ਆਈ.ਈ.ਡੀ ਕੰਪੋਨੈਂਟ ਵਾਲੇ +2 ਬੇਸ ਭਰਤੀ ਕਹਿੰਦੇ ਹਨ ਤਾਂ ਬਾਕੀ ਕੈਟਾਗਰੀਜ ਦੇ ਵਲੰਟੀਅਰ ਵੀ ਉਸ ਟਾਈਮ +2 ਬੇਸ ਭਰਤੀ ਹੋਏ ਸਨ , ਫਿਰ ਉਹਨਾਂ ਦੀਆਂ ਮੌਜੂਦਾ ਵਿਦਿਅਕ ਯੋਗਤਾਵਾਂ ਅਨੁਸਾਰ ਤਨਖਾਹ ਕਿਵੇਂ ਦਿੱਤੀ ਗਈ?
ਬਾਕੀ ਕੈਟਾਗਰੀਜ ਦੇ ਵਲੰਟੀਅਰਜ਼ ਜੋ ਕੋਈ 2364 ਵਿੱਚ ਜਾਂ 5994 ਵਿੱਚ ਪ੍ਰੀਖਿਆ ਕਲੀਅਰ ਕਰ ਚੁੱਕੇ ਸਨ ,ਉਹਨਾਂ ਨੂੰ, ਉਹਨਾਂ ਵੱਲੋਂ ਕੀਤੀ ਗਈ ਪਿਛਲੀ ਸਰਵਿਸ ਦੇ 10 ਨੰਬਰ ਤਜਰਬੇ ਦੇ ਫਿਰ ਕਿਵੇਂ ਦਿੱਤੇ ਗਏ? ਪਰ ਸਾਡੀ ਕੈਟਾਗਰੀ ਦੇ ਵਿੱਚੋਂ 2364 ਦਾ ਪੇਪਰ ਕਲੀਅਰ ਕਰਕੇ 16 ਆਈ.ਈ.ਵੀ ਅਧਿਆਪਕਾਂ ਨੂੰ ਪਿਛਲੀ ਕੀਤੀ ਸਰਵਿਸ ਦੇ 10 ਨੰਬਰ ਤੇਜਰਬੇ ਨਹੀਂ ਦਿੱਤੇ ਜਾ ਰਹੇ, ਜਿਸ ਕਾਰਨ ਸਾਡੇ 16 ਸਾਥੀ 2364 ਦਾ ਪੇਪਰ ਕਲੀਅਰ ਕਰਕੇ 10 ਨੰਬਰ ਤਜਰਬੇ ਤੋਂ ਵਾਂਝੇ ਰਹਿਣ ਕਰਕੇ , 2364 ਦੀ ਮੈਰਿਟ ਸੂਚੀ ਵਿੱਚੋਂ ਬਾਹਰ ਰਹਿ ਗਏ, ਇਸ ਤੋਂ ਇਲਾਵਾ 89 ਸਪੈਸ਼ਲ ਬੀ.ਐਡ, ਪੀਐਸਟੈਟ ਆਈ ਈ ਵਲੰਟੀਅਰ ਅਧਿਆਪਕ ਜੋ ਕਿ ਆਰਸੀਆਈ ਤੋਂ ਪਰੂਵਡ ਹਨ, ਇਨਾ ਸਪੈਸ਼ਲ ਡਿਗਰੀਆਂ ਵਾਲੇ 89 ਆਈ ਈ ਵੀ ਅਧਿਆਪਕਾਂ ਨੂੰ ਜੋ ਪੰਜਾਬ ਸਰਕਾਰ ਵੱਲੋਂ 3600 ਸਪੈਸ਼ਲ ਐਜੂਕੇਟਰ ਦੀਆਂ ਪੋਸਟਾਂ ਭਰੀਆਂ ਜਾ ਰਹੀਆਂ ਹਨ, ਉਸ ਵਿੱਚੋਂ ਵੀ 89 ਸਪੈਸ਼ਲ ਬੀਐਡ ਦੀਆਂ ਡਿਗਰੀਆਂ ਕਰਕੇ ਬੈਠੇ ਆਈਈਵੀ ਅਧਿਆਪਕਾਂ ਨੂੰ ਵਾਂਝਾ ਰੱਖਿਆ ਜਾ ਰਿਹਾ ਹੈ।
ਉਪਰੋਕਤ 16 ਅਧਿਆਪਕ 2364 ਵਾਲੇ 10 ਨੰਬਰ ਤਜਰਬੇ ਦੇ ਨਾ ਮਿਲਣ ਕਰਕੇ ਆਈਈਡੀ ਕੰਪੋਨੈਂਟ ਵਿੱਚ ਆਪਣਾ ਭਵਿੱਖ ਖਰਾਬ ਕਰ ਰਹੇ ਹਨ, ਦੂਸਰੇ ਪਾਸੇ 1016 ਆਈ ਈ ਵਲੰਟੀਅਰ ਅਧਿਆਪਕਾਂ ਵਿੱਚੋਂ ਜਿੰਨਾ ਕੋਲ ਜਨਰਲ ਡਿਗਰੀਆਂ ਡਿਪਲੋਮੇ ਹਨ, ਉਹਨਾਂ ਦੀਆਂ ਵੀ ਪ੍ਰੋਫੈਸ਼ਨਲ ਅਤੇ ਵਿਦਿਅਕ ਯੋਗਤਾਵਾਂ ਆਈ.ਈ.ਡੀ ਕੰਪੋਨੈਂਟ ਦਾ ਮਹਿਕਮਾ ਕੰਸੀਡਰ ਨਾ ਕਰਕੇ ਇਹਨਾਂ ਨੂੰ ਵੀ ਮਾਨਸਿਕ ਤੌਰ ਤੇ ਰੋਗੀ ਬਣਾ ਰਿਹਾ ਹੈ।
ਪਰਮਜੀਤ ਕੌਰ ਪੱਖੋਂਵਾਲ ਨੇ ਕਿਹਾ ਕਿ , ਵੈਸੇ ਅਸੀਂ ਸਮੂਹ ਆਈ ਈ ਵੀ ਅਧਿਆਪਕ ਸਾਡੇ ਆਈ.ਈ.ਡੀ. ਕੰਪੋਨੈਂਟ ਨੂੰ ਅਤੇ ਪੰਜਾਬ ਸਰਕਾਰ ਨੂੰ ਇਹੀ ਸਵਾਲ ਜਰੂਰ ਪੁੱਛਣਾ ਚਾਹਵਾਂਗੇ, ਕਿ ਜੇਕਰ ਕੋਈ ਕਰਮਚਾਰੀ ਆਪਣੀ ਸਰਵਿਸ ਦੌਰਾਨ ਸਿੱਖਿਆ ਵਿਭਾਗ ਤੋਂ ਪ੍ਰਵਾਨਗੀ ਲੈ ਕੇ ਆਪਣੀਆਂ ਵਿਦਿਅਕ ਯੋਗਤਾਵਾਂ ਅਤੇ ਪ੍ਰੋਫੈਸ਼ਨਲ ਯੋਗਤਾਵਾਂ ਨੂੰ ਵਧਾਉਂਦਾ ਹੈ ਤਾਂ ਕੀ ਉਸ ਦੀਆਂ ਮੌਜੂਦਾ ਵਿੱਦਿਅਕ ਯੋਗਤਾਵਾਂ ਅਤੇ ਪ੍ਰੋਫੈਸ਼ਨਲ ਡਿਗਰੀਆਂ ਦੀ ਕਦਰ ਨਹੀਂ ਕੀਤੀ ਜਾਣੀ ਚਾਹੀਦੀ, ਕੀ ਉਸ ਦੀ ਤਰੱਕੀ ਦੇ ਸਾਰੇ ਰਸਤੇ ਬੰਦ ਕਰਨੇ ਚਾਹੀਦੇ ਹਨ ਜਾਂ ਖੋਲਣੇ ਚਾਹੀਦੇ ਹਨ? ?
ਵੈਸੇ ਵੀ ਸਾਡੀ ਆਈ ਈ ਵਲੰਟੀਅਰ ਅਧਿਆਪਕਾਂ ਦੀ ਭਰਤੀ +2 ਬੇਸ ਨਹੀਂ ਸੀ, ਘੱਟੋ ਘੱਟ ਵਿਦਿਅਕ ਯੋਗਤਾ +2 ਜਰੂਰ ਮੰਗੀ ਗਈ ਸੀ, ਪਰ ਫਿਰ ਉਸ ਸਮੇਂ ਗ੍ਰੈਜੂਏਸ਼ਨ ਅਤੇ ਪੋਸਟ ਗਰੈਜੂਏਸ਼ਨ ਅਤੇ ਬੀਐਡ ਕੈਂਡੀਡੇਟਸ ਨੂੰ ਇਸ ਭਰਤੀ ਵਿੱਚ ਨਿਰੋਲ ਮੈਰਿਟ ਦੇ ਆਧਾਰ ਤੇ ਕਿਉਂ ਚੁਣਿਆ ਗਿਆ ਸੀ? ਅਸੀਂ 1016 ਆਈ ਈ ਵਲੰਟੀਅਰ ਅਧਿਆਪਕਾਂ ਨੇ ਸਰਕਾਰੀ ਸਕੂਲਾਂ ਦੇ ਵਿੱਚ ਲਗਭਗ 16 ਤੋਂ 17 ਸਾਲ ਆਪਣੀ ਸੇਵਾ ਦੇ ਲਗਾਏ ਹਨ, ਨਾ ਸਾਨੂੰ ਸਾਡੀ ਕੀਤੀ ਪਿਛਲੇ ਸਰਵਿਸ ਦੇ ਕਿਸੇ ਹੋਰ ਭਰਤੀ ਵਿੱਚ ਜਾਣ ਲਈ 10 ਨੰਬਰ ਤਜਰਬੇ ਦਿੱਤੇ ਜਾ ਰਹੇ ਹਨ ਅਤੇ ਨਾ ਹੀ ਸਾਡੇ ਸਪੈਸ਼ਲ ਕੇਡਰ ਨੂੰ ਸਪੈਸ਼ਲ ਭਰਤੀਆਂ ਦੇ ਵਿੱਚ ਕੰਸੀਡਰ ਜਾ ਰਿਹਾ ਹੈ।
ਪਰਮਜੀਤ ਕੌਰ ਪੱਖੋਂਵਾਲ ਨੇ ਕਿਹਾ ਕਿ ਸਾਡਾ ਸਮੂਹ 1016 ਆਈ ਈ ਵੀ ਅਧਿਆਪਕਾਂ ਦਾ ਸਾਡੇ ਆਈ.ਈ.ਡੀ ਕੰਪੋਨੈਂਟ ਦੇ ਮਹਿਕਮੇ ਨੂੰ ਅਤੇ ਪੰਜਾਬ ਸਰਕਾਰ ਨੂੰ ਇਹ ਸਵਾਲ ਹੈ ਕਿ ਕੀ ਅਸੀਂ 16-17 ਸਾਲਾਂ ਤੋਂ ਸਰਕਾਰੀ ਸਕੂਲਾਂ ਵਿੱਚ ਵਿਕਲਾਂਗ ਬੱਚਿਆਂ ਦੀ ਸੇਵਾ ਵਿੱਚ ਲਗਾਕੇ ,ਕੀ ਕੋਈ ਗਲਤੀ ਕਰ ਲਈ ਹੈ? ਸਾਡੇ ਕੋਲ ਤਾਂ ਪਹਿਲੀ ਜਮਾਤ ਤੋਂ ਲੈ ਕੇ ਬਾਰਵੀਂ ਜਮਾਤ ਤੱਕ ਦੇ ਵਿਸ਼ੇਸ਼ ਲੋੜਾਂ ਵਾਲੇ ਬੱਚੇ ਸਕੂਲ ਦੇ ਦੂਜੇ ਬੱਚਿਆਂ ਨਾਲ ਬੈਠ ਕੇ ਪੜਾਈ ਕਰਦੇ ਹਨ, ਜੇਕਰ ਅਸੀਂ ਖੁਦ +2 ਯੋਗਤਾ ਵਾਲੇ ਸੀ ਫਿਰ ਅਸੀਂ ਸਰਕਾਰੀ ਸਕੂਲਾਂ ਵਿੱਚ ਪਹਿਲੀ ਜਮਾਤ ਤੋਂ ਲੈ ਕੇ ਬਾਰਵੀਂ ਜਮਾਤ ਤੱਕ ਦੇ ਬੱਚਿਆਂ ਨੂੰ ਪਿਛਲੇ 17 ਸਾਲਾਂ ਤੋਂ ਕਿਵੇਂ ਪੜਾ ਰਹੇ ਹਾਂ??
ਹੁਣ ਇੱਥੇ ਇੱਕ ਗੱਲ ਹੋਰ ਜ਼ਿਕਰਯੋਗ ਹੈ, ਕਿ ਆਈ.ਈ.ਡੀ ਕੰਪੋਨੈਂਟ ਮਹਿਕਮੇ ਦੇ ਅਧਿਕਾਰੀ ਕਹਿ ਰਹੇ ਹਨ ਕਿ 1016 ਆਈ ਈ ਵਲੰਟੀਅਰ ਅਧਿਆਪਕ ਸਰਕਾਰੀ ਸਕੂਲਾਂ ਵਿੱਚ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਨੂੰ ਨਹੀਂ ਪੜਾਉਂਦੇ, ਪਰ ਸਾਡਾ ਫਿਰ ਇੱਥੇ ਵੀ ਆਈ.ਈ.ਡੀ ਕੰਪੋਨੈਂਟ ਦੇ ਅਧਿਕਾਰੀਆਂ ਨੂੰ ਇਹ ਸਵਾਲ ਹੈ ਕਿ ਜੇਕਰ ਅਸੀਂ 1016 ਆਈ ਈ ਵਲੰਟੀਅਰ ਅਧਿਆਪਕ ਸਪੈਸ਼ਲ ਬੱਚਿਆਂ ਨੂੰ ਨਹੀਂ ਪੜਾ ਰਹੇ ਫਿਰ ਹੋਰ ਕੌਣ ਪੜਾ ਰਿਹਾ ਹੈ?
ਪਰਮਜੀਤ ਕੌਰ ਪੱਖੋਂਵਾਲ ਨੇ ਕਿਹਾ ਕਿ , ਰੋਜਾਨਾ ਅਧਿਆਪਕ ਹਾਜ਼ਰੀ ਰਜਿਸਟਰਾਂ ਵਿੱਚ 6 ਘੰਟੇ ਦੀ ਹਾਜ਼ਰੀ ਫਿਰ ਹੋਰ ਕਿਸ ਦੀ ਲੱਗ ਰਹੀ ਹੈ? ਸਾਡੇ ਸਕੂਲ ਦੇ ਅਧਿਆਪਕ ਹਾਜਰੀ ਰਜਿਸਟਰ ਵੀ ਚੈੱਕ ਕੀਤੇ ਜਾਣ, ਕਿ ਪਿਛਲੇ 17 ਸਾਲਾਂ ਤੋਂ ਰੋਜ਼ਾਨਾ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਨੂੰ ਕੌਣ ਪੜਾ ਰਿਹਾ ਹੈ? ਇਥੇ ਇਹ ਗੱਲ ਵੀ ਦੱਸਣਯੋਗ ਜਦਕਿ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਦੇ ਰਿਸੋਰਸ ਸੈਂਟਰ 1020 ਬਣੇ ਹੋਏ ਹਨ ਜਿੱਥੇ ਰੋਜ਼ਾਨਾ ਬੱਚੇ ਛੇ ਘੰਟੇ ਸਿੱਖਿਆ ਗ੍ਰਹਿਣ ਕਰਦੇ ਹਨ। ਇਹਨਾਂ ਬੱਚਿਆਂ ਨੂੰ ਸਿੱਖਿਆ ਪ੍ਰਦਾਨ ਕਰਨ ਵਾਲੇ ਆਈਈਵੀ ਅਧਿਆਪਕਾਂ ਨੂੰ ਆਈਈਡੀ ਕੰਪੋਨੈਂਟ ਦੀ ਅਫਸਰਸ਼ਾਹੀ ਪਲੱਸ ਟੂ ਬੇਸ ਦੱਸੀ ਜਾ ਰਹੀ ਹੈ, ਫਿਰ ਇੱਥੇ ਸਾਡੇ ਵੱਲੋਂ ਇਹਨਾਂ ਨੂੰ ਇਹ ਸਵਾਲ ਹੈ ਕਿ ਜੇਕਰ ਸਾਨੂੰ ਇਹ ਪਲੱਸ ਟੂ ਮੰਨਦੇ ਹਨ ਫਿਰ ਅਸੀਂ ਪਹਿਲੀ ਜਮਾਤ ਤੋਂ ਲੈ ਕੇ ਪਲੱਸ ਟੂ ਤੱਕ ਦੀਆਂ ਜਮਾਤਾਂ ਨੂੰ ਕਿਵੇਂ ਪੜ੍ਹਾ ਰਹੇ ਹਾਂ, ਉਹ ਵੀ ਆਪਣੀ ਸੁਤੰਤਰ ਪੋਸਟ ਤੇ ਬਿਨਾਂ ਕਿਸੇ ਦੇ ਸਹਾਰੇ ਤੋਂ।
ਸਾਨੂੰ ਸਾਡੇ ਬਣਨ ਦੇ ਹੱਕਾਂ ਤੋਂ ਵੀ ਵਾਂਝਾ ਰੱਖਿਆ ਜਾ ਰਿਹਾ ਹੈ। ਅਤੇ ਸਾਡੇ ਤੇ ਕੰਮ ਦਾ ਵੀ ਓਵਰਲੋਡ ਪਾਇਆ ਜਾ ਰਿਹਾ ਹੈ।
ਆਫਸਰਸ਼ਾਹੀ ਖੁਦ ਕੰਟਰੈਕਟ ਤੇ ਹੋ ਕੇ 25 ਹਜਾਰ ਤੋਂ ਲੈ ਕੇ 40 ਹਜਾਰ ਤੱਕ ਤਨਖਾਹ ਲੈ ਰਹੇ ਹਨ ਜਦ ਕਿ ਸਾਨੂੰ ਸਰਕਾਰ ਤੋਂ ਰੈਗੂਲਰ ਆਰਡਰ ਮਿਲਣ ਤੋਂ ਬਾਅਦ ਸਿਰਫ 15000 ਉਹਕਾ ਪੁੱਕਾ ਦਿੱਤਾ ਗਿਆ ਹੈ, ਸਾਨੂੰ ਉੱਚ ਡਿਗਰੀਆਂ ਵਾਲਿਆਂ ਨੂੰ ਪਲੱਸ ਟੂ ਬਣਾ ਕੇ ਰੱਖ ਦਿੱਤਾ ਗਿਆ ਹੈ, ਅਸੀਂ ਆਈਈਡੀ ਕੰਪੋਨੈਂਟ ਦੇ ਮਹਿਕਮੇ ਦੀ ਅਫਸਰਸ਼ਾਹੀ ਨੂੰ ਪੁੱਛਣਾ ਚਾਹੁੰਦੇ ਹਾਂ ਕਿ ਇਹ ਕਿੱਥੋਂ ਦਾ ਕਾਨੂੰਨ ਫੋਲੋ ਕੀਤਾ ਜਾ ਰਿਹਾ ਹੈ ਕਿ ਕਿਸੇ ਦੀ ਮੌਜੂਦਾ ਕੀਤੀ ਹੋਈ ਕੁਆਲੀਫਿਕੇਸ਼ਨ ਨੂੰ ਕੰਸੀਡਰ ਨਾ ਕੀਤਾ ਜਾਵੇ ਅਤੇ ਸਟੇਟਮੈਂਟ ਇਹ ਦਿੱਤੀ ਜਾਵੇ ਕਿ ਪਲਸ ਟੂ ਬੇਸ ਭਰਤੀ ਸੀ ਕੁਆਲੀਫਿਕੇਸ਼ਨ ਲੱਗਣ ਵੇਲੇ ਵੀ ਦੇਖੀ ਜਾਂਦੀ ਹੁੰਦੀ ਹੈ ਜਾਂ ਤਰੱਕੀ ਦੇਣ ਸਮੇਂ ਦੀ ਦੇਖੀ ਜਾਂਦੀ ਹੁੰਦੀ ਹੈ?
ਜੇਕਰ ਸਾਡੀ 17 ਸਾਲ ਪਹਿਲਾਂ ਦੀ ਕੁਆਲੀਫਿਕੇਸ਼ਨ ਹੀ ਦੇਖਣੀ ਸੀ, ਫਿਰ ਸਾਡੇ ਤੋਂ ਲਗਾਤਾਰ ਵਿਦਿਅਕ ਯੋਗਤਾਵਾਂ ਦੀਆਂ ਫਾਈਲਾਂ ਕਿਉਂ ਜਮਾਂ ਕਰਵਾਈਆਂ ਗਈਆਂ ਸਨ, ਜਿਲਾ ਲੈਵਲ ਤੇ ਵੈਰੀਫਿਕੇਸ਼ਨ ਦੌਰਾਨ ਸਾਡੀਆਂ ਸਾਰੀਆਂ ਵਿਦਿਅਕ ਅਤੇ ਪ੍ਰੋਫੈਸ਼ਨਲ ਯੋਗਤਾਵਾਂ ਵੈਰੀਫਾਈ ਕੀਤੀਆਂ ਗਈਆਂ, ਅਤੇ ਫਿਰ ਉਹ ਸਾਡੀਆਂ ਫਾਈਲਾਂ ਸਟੇਟ ਵਿੱਚ ਜਾਕੇ ਕਿੱਥੇ ਚਲੀਆਂ ਗਈਆਂ?
ਪਰ ਜਦੋਂ ਵੀ ਅਸੀਂ ਆਪਣੇ ਆਈ.ਈ.ਡੀ ਕੰਪੋਨੈਂਟ ਦੇ ਅਧਿਕਾਰੀਆਂ ਨੂੰ ਇਹ ਸਵਾਲ ਪੁੱਛਦੇ ਹਾਂ, ਕਿ ਅਸੀਂ ਆਈ ਈ ਵਲੰਟੀਅਰ ਅਧਿਆਪਕ, ਜਿਨਾਂ ਦੀ ਗਿਣਤੀ ਪੰਜਾਬ ਪੱਧਰ ਤੇ ਇਸ ਸਮੇਂ 1016 ਹੈ, ਅਤੇ ਪੰਜਾਬ ਪੱਧਰ ਤੇ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਦੇ ਪੜਾਈ ਦੇ ਸੈਂਟਰ 1020 ਹਨ, 1020 ਵਿਦਿਅਕ ਕੇਂਦਰਾਂ ਵਿੱਚ ਰੋਜਾਨਾ ਛੇ ਘੰਟੇ ਦੀ ਡਿਊਟੀ ਬੱਚਿਆਂ ਨੂੰ ਪੜਾਉਣ ਦੀ ਡਿਊਟੀ ਫਿਰ ਹੋਰ ਕੌਣ ਕਰ ਰਿਹਾ ਹੈ? ਤਾਂ ਆਈਈਡੀ ਕੰਪੋਨੈਂਟ ਦੇ ਅਫਸਰਾਂ ਕੋਲ ਕੋਈ ਜਵਾਬ ਨਹੀਂ ਹੁੰਦਾ।
ਬੜੀ ਹੀ ਹੈਰਾਨੀ ਦੀ ਗੱਲ ਹੈ ਕਿ ਇਹ ਲੋਕ ਆਪਣਾ ਮਹਿਕਮਾ ਚਲਾ ਤਾਂ ਰਹੇ ਹਨ ਪਰ ਇਹਨਾਂ ਨੂੰ ਆਪਣੇ ਮਹਿਕਮੇ ਦੀ ਹੀ ਜਾਣਕਾਰੀ ਨਹੀਂ ਹੈ।
ਪਰਮਜੀਤ ਕੌਰ ਪੱਖੋਂਵਾਲ ਨੇ ਕਿਹਾ ਕਿ , ਸਾਡੀ ਆਈ ਈ ਵੀ ਵਲੰਟੀਅਰ ਅਧਿਆਪਕਾਂ ਦੀ ਗਿਣਤੀ1016 ਹੈ, ਅਤੇ ਪੰਜਾਬ ਵਿੱਚ ਕੁੱਲ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਦੇ ਵਿਦਿਅਕ ਕੇਂਦਰ 1020 ਹਨ। ਜਿਨਾਂ ਨੂੰ ਕਲਸਟਰ ਜਾਂ ਸੈਂਟਰ ਪੱਧਰੀ ਰਿਸੋਰਸ ਰੂਮ ਵੀ ਕਿਹਾ ਜਾਂਦਾ ਹੈ , ਜਿਨਾਂ ਦੇ ਵਿੱਚ ਪੰਜਾਬ ਦੇ ਵਿਸ਼ੇਸ਼ ਲੋੜਾਂ ਵਾਲੇ ਬੱਚੇ ਪੜਦੇ ਹਨ । ਕਲੱਸਟਰ ਪੱਧਰ ‘ਤੇ ਸੈਂਟਰ ਸਕੂਲ ਦੀ ਪੋਸਟ ‘ਤੇ ਅਸੀਂ ਮੌਜੂਦਾ 1016 ਆਈ ਈ ਵੀ ਅਧਿਆਪਕ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਨੂੰ ਪਹਿਲੀਂ ਜਮਾਤ ਤੋਂ ਬਾਰਵੀਂ ਜਮਾਤ ਤੱਕ ਪੜਾ ਰਹੇ ਹਾਂ ਅਤੇ ਸਰਕਾਰੀ ਸਕੂਲਾਂ ਵਿੱਚ ਜਿੰਨਾ ਵੀ ਵਿਸ਼ੇਸ਼ ਲੋੜਾਂ ਵਾਲਾ ਬੱਚਾ ਦਾਖਲ ਕਰਵਾਇਆ ਗਿਆ ਹੈ , ਉਹ ਵੀ ਸਾਡੇ ਵੱਲੋਂ ਸਖਤ ਮਿਹਨਤ ਕਰਕੇ ਅਲੱਗ ਅਲੱਗ ਪਿੰਡਾਂ ਵਿੱਚੋਂ ਸ਼ਹਿਰਾਂ ਵਿੱਚੋਂ ਲੱਭਿਆ ਗਿਆ ਅਤੇ ਸਖਤ ਮਿਹਨਤ ਕਰਕੇ ਅਸੀਂ ਸਕੂਲਾਂ ਵਿੱਚ ਇਹ ਵਿਸ਼ੇਸ਼ ਲੋੜਾਂ ਵਾਲੇ ਬੱਚੇ ਦਾਖਲ ਕਰਵਾਏ, ਸਾਡੀ ਡਿਊਟੀ ਸਿਰਫ ਪੜਾਉਣ ਤੱਕ ਹੀ ਸੀਮਤ ਨਹੀਂ ਰੱਖੀ ਗਈ, ਬੱਚਿਆਂ ਨੂੰ ਪੜ੍ਹਾਉਣ ਤੋਂ ਇਲਾਵਾ ਅਸੀਂ ਹੇਠ ਲਿਖੇ ਕੰਮ ਵੀ ਕਰਦੇ ਹਾਂ!
* ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਦੀਆਂ ਖੇਡਾਂ
* ਵਿਦਿਅਕ ਟੂਰ
* ਅਸੈਸਮੈਂਟ ਕੈਂਪ
* ਡਿਸਟਰੀਬਿਊਸ਼ਨ ਕੈਂਪ
* ਸੱਭਿਆਚਾਰਕ ਗਤੀਵਿਧੀਆਂ
* ਬੱਚਿਆਂ ਪੜਾਈ ਸੰਬੰਧਿਤ ਲਿਖਤੀ ਰਿਕਾਰਡ ਰੋਜਾਨਾ ਪੂਰਾ ਕਰਨਾ
* ਬੱਚਿਆਂ ਦੇ ਯੂ ਡੀ ਆਈ ਡੀ ਕਾਰਡ ਅਪਲਾਈ ਕਰਾਉਣੇ ਬੱਚਿਆਂ ਦੇ ਬੈਂਕ ਖਾਤੇ ਖੁਲਵਾਉਣੇ
* ਅਲੱਗ ਅਲੱਗ ਬੱਚਿਆਂ ਦੇ ਜਮਾਤਾਂ ਅਤੇ ਸਿੱਖਣ ਯੋਗਤਾ ਦੇ ਅਨੁਸਾਰ ਪੇਪਰ ਤਿਆਰ ਕਰਨੇ
* ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਦੇ ਪੇਪਰ ਚੈੱਕ ਕਰਨਾ ਅਤੇ ਰਿਜ਼ਲਟ ਬਣਾ ਕੇ ਸਕੂਲਾਂ ਨੂੰ ਭੇਜਣਾ ਜਿੱਥੇ ਉਹ ਦਾਖਲ ਹੁੰਦੇ ਹਨ,
ਇੱਥੇ ਇੱਕ ਗੱਲ ਹੋਰ ਦੱਸਣੀ ਬਣਦੀ ਹੈ ਕਿ ਇਹ ਸਪੈਸ਼ਲ ਬੱਚੇ ਪੜਦੇ ਕਲਸਟਰ ਪੱਧਰ ਦੇ ਰਿਸੋਰਸ ਸੈਂਟਰ ਵਿੱਚ ਹੁੰਦੇ ਹਨ ਅਤੇ ਦਾਖਲ ਇਹ ਜਿਸ ਪਿੰਡ ਵਿੱਚ ਰਹਿੰਦੇ ਹਨ, ਉਸ ਪਿੰਡ ਦੇ ਸਕੂਲ ਵਿੱਚ ਹੁੰਦੇ ਹਨ। ਸਿਰਫ ਇਹਨਾਂ ਦੀ ਪੜ੍ਹਾਈ ਅਤੇ ਦੁਪਹਿਰ ਦਾ ਖਾਣਾ ਹੀ ਕਲਸਟਰ ਪੱਧਰ ਦੇ ਰਿਸੋਰਸ ਸੈਂਟਰਾਂ ਦੇ ਵਿੱਚ ਉਪਲਬਧ ਕਰਵਾਇਆ ਜਾਂਦਾ ਹੈ।
ਸਾਡੇ ਨਾਲ ਆਈ.ਈ.ਡੀ ਕੰਪੋਨੈਂਟ ਹੇਠ ਲਿਖੇ ਢੰਗ ਨਾਲ ਬਹੁਤ ਹੀ ਜਿਆਦਾ ਬੇਇਨਸਾਫੀ ਕਰ ਰਿਹਾ ਹੈ!
* 89 ਸਪੈਸ਼ਲ ਪ੍ਰੋਫੈਸ਼ਨਲ ਡਿਗਰੀਆਂ ਕਰਕੇ ਬੈਠੇ ਅਧਿਆਪਕਾਂ ਨੂੰ ਵਿਸ਼ੇਸ਼ ਭਰਤੀ 3600 ਵਿੱਚ ਸ਼ਾਮਿਲ ਨਾ ਕਰਨਾ
* 2364 ਦਾ ਪੇਪਰ ਕਲੀਅਰ 16 ਆਈਈਵੀ ਅਧਿਆਪਕਾਂ ਨੂੰ ਤਜਰਬੇ ਤੇ 10 ਨੰਬਰਾਂ ਤੋਂ ਵਾਂਝੇ ਰੱਖਣਾ
* ਜਨਰਲ ਡਿਗਰੀਆਂ
* (ਐਮ .ਏ .ਬੀਐਡ, ) *
* ਜਨਰਲ ਡਿਪਲੋਮੇ
* ਈਟੀਟੀ ਅਤੇ ਐਨਟੀਟੀ ਨੂੰ ਕੰਸੀਡਰ ਨਾ ਕਰਨਾ*
ਸਾਡੇ ਡਿਪਲੋਮੇ ਪੰਜਾਬ ਸਰਕਾਰ ਤੋਂ ਅਤੇ ਸਿੱਖਿਆ ਵਿਭਾਗ ਤੋਂ ਪ੍ਰਵਾਨਗੀ ਲੈ ਕੇ ਕੀਤੇ ਹੋਏ ਸਨ , ਇਹਨਾਂ ਨੂੰ ਵੀ ਆਈਈਡੀ ਕੰਪੋਨੈਂਟ ਕੰਸੀਡਰ ਨਹੀਂ ਕਰ ਰਿਹਾ। ਪਰ ਇੱਥੇ ਅਸੀਂ ਆਪਣੇ ਮਹਿਕਮੇ ਨੂੰ ਦੋਸ਼ ਦੇਵਾਂਗੇ ਕਿ ਆਈਈਡੀ ਕੰਪੋਨੈਂਟ ਆਵਦੇ ਮਹਿਕਮੇ ਨੂੰ ਚਲਾਈ ਰੱਖਣ ਲਈ ਸਾਡੇ ਭਵਿੱਖ ਨਾਲ ਖਿਲਵਾੜ ਕਰ ਰਿਹਾ ਹੈ। ਸਾਡੀਆਂ ਡਿਗਰੀਆਂ ਰੋਲ ਕੇ ਰੱਖ ਦਿੱਤੀਆਂ ਗਈਆਂ। ਸਾਡੀ ਤਰੱਕੀ ਦੇ ਸਾਰੇ ਰਸਤੇ ਬੰਦ ਕਰ ਦਿੱਤੇ ਗਏ। ਸਾਡੇ ਤੋਂ ਬਹੁਤ ਹੀ ਨਿਗੁਣੀਆਂ ਤਨਖਾਹਾਂ ਤੇ 13 ਤੋਂ 15 ਸਾਲ ਕੰਮ ਲਿਆ ਗਿਆ। ਜਦੋਂ ਆਪ ਸਰਕਾਰ ਸਾਡਾ ਕੁਝ ਚੰਗਾ ਕਰਨ ਲੱਗੀ ਸੀ, ਤਾਂ ਆਈਈਡੀ ਕੰਪੋਨੈਂਟ ਨੇ ਸਾਨੂੰ ਉੱਥੇ ਵੀ ਪਲਸ ਟੂ ਸ਼ੋਅ ਕਰਕੇ ਸਾਡੇ ਨਾਲ ਬੇਇਨਸਾਫੀ ਕੀਤੀ।
ਸਾਡੀਆਂ ਵਿਦਿਅਕ ਯੋਗਤਾਵਾਂ ਕੰਸੀਡਰ ਨਾ ਹੋਣ ਕਾਰਨ ਅਸੀਂ 28 ਜੁਲਾਈ 2023 ਤੋਂ ਮਾਨਸਿਕ ਤਨਾਅ ਦੇ ਸ਼ਿਕਾਰ ਹੋ ਚੁੱਕੇ ਹਾਂ, ਅਸੀਂ ਰੋਜਾਨਾ ਇੱਕ ਨਵੀਂ ਮੌਤ ਮਰਦੇ ਹਾਂ, ਸਾਡੇ ਬਣਦੇ ਹੱਕ ਸਾਡੇ ਤੋਂ ਖੋਹ ਲਏ ਗਏ । ਕਿਉਂਕਿ ਆਈਡੀ ਕੰਪੋਨੈਂਟ ਨੇ ਸਾਰੀਆਂ ਉੱਚ ਪ੍ਰੋਫੈਸ਼ਨਲ ਡਿਗਰੀਆਂ ਰੋਲ ਕੇ ਰੱਖ ਦਿੱਤੀਆਂ ਹਨ, ਜਿਸ ਕਾਰਨ ਕਈ ਆਈਈਵੀ ਅਧਿਆਪਕ ਮਾਨਸਿਕ ਤਨਾਅ ਕਾਰਨ ਆਤਮਹੱਤਿਆ ਕਰ ਚੁੱਕੇ ਹਨ।
ਆਈਈਡੀ ਕੰਪੋਨੈਂਟ ਦੀ ਸਟੇਟ ਸਪੈਸ਼ਲ ਐਜੂਕੇਟਰ ਵੱਲੋਂ ਆਈ ਈ ਵੀ ਅਧਿਆਪਕਾਂ ਨਾਲ ਬਹੁਤ ਰੁੱਖਾ ਵਿਵਹਾਰ ਕੀਤਾ ਜਾ ਰਿਹਾ ਹੈ, ਅਤੇ ਸਾਡੀਆਂ ਉੱਚ ਡਿਗਰੀਆਂ ਸਿੱਖਿਆ ਵਿਭਾਗ ਅਤੇ ਸਰਕਾਰ ਦੇ ਅੱਗੇ ਬਾਰੇ ਦਿਖਾਈਆਂ ਨਹੀਂ ਜਾ ਰਹੀਆਂ । ਸੋ ਸਾਡੀ ਮਾਨ ਸਰਕਾਰ ਤੋਂ ਮੰਗ ਹੈ ਕਿ ਆਈਈਵੀ ਨੂੰ ਸਿੱਖਿਆ ਸਕੱਤਰ ਵੱਲੋਂ ਐਨਟੀਟੀ ਪ੍ਰਵਾਨਗੀ ਦੇ ਕੇ ਸਾਲ 2021 ਵਿੱਚ ਕਰਵਾਈ ਗਈ ਸੀ , ਜੋ ਕਿ ਬਹੁਤ ਹੀ ਨਿਚਲੇ ਪੱਧਰ ਦਾ ਡਿਪਲੋਮਾ ਹੈ , ਅਸੀਂ 1016 ਨੇ ਵੀ ਇਹ ਡਿਪਲੋਮਾ ਕੀਤਾ ਹੋਇਆ ਹੈ ਸੋ ਸਾਨੂੰ ਇਸ ਮਹਿਕਮੇ ਵਿੱਚੋਂ ਬਾਹਰ ਕੱਢਿਆ ਜਾਵੇ ਅਤੇ ਜਨਰਲ ਜਮਾਤਾਂ ਦਿੱਤੀਆਂ ਜਾਣ ਅਸੀਂ ਹੁਣ ਇਸ ਮਹਿਕਮੇ ਵਿੱਚ ਨਹੀਂ ਰਹਿਣਾ ਚਾਹੁੰਦੇ ਜਿਹਨੇ ਸਾਨੂੰ ਇੱਕ ਗੁਲਾਮੀ ਦੀ ਜ਼ਿੰਦਗੀ ਜਿਉਣ ਲਈ ਮਜਬੂਰ ਕੀਤਾ ਹੈ, ਸੋ ਸਾਨੂੰ ਐਨਟੀਟੀ ਬੇਸ ਤੇ ਪ੍ਰੀ ਪ੍ਰਾਇਮਰੀ ਜਮਾਤਾਂ ਵਿੱਚ ਐਡਜਸਟ ਕੀਤਾ ਜਾਵੇ, ਅਸੀਂ ਹੁਣ ਆਪਣੀ ਬਾਕੀ ਰਹਿੰਦੀ ਜ਼ਿੰਦਗੀ ਨੂੰ ਇਸ ਮਹਿਕਮੇ ਵਿੱਚ ਨਹੀਂ ਬਤੀਤ ਕਰ ਸਕਦੇ।
ਸੋ ਸਾਡੇ ਨਾਲ ਮੌਜੂਦਾ ਸਰਕਾਰ ਇਨਸਾਫ਼ ਕਰੇ… ਸਾਡੀ ਇਸ ਕੰਪੋਨੈਂਟ ਨੇ 2023 ਤੋਂ ਬਾਰਵੀਂ ਬੇਸ ਦੱਸ ਕੇ ਸਾਡੀਆਂ ਤਰੱਕੀਆਂ ਦੇ ਰਸਤੇ ਬੰਦ ਕਰ ਦਿੱਤੇ ਹਨ, ਸੋ ਸਾਨੂੰ ਐਨਟੀਟੀ ਪੋਸਟਾਂ ਤੇ ਐਡਜਸਟ ਕੀਤਾ ਜਾਵੇ। ਪਰਮਜੀਤ ਕੌਰ ਪੱਖੋਂਵਾਲ ਨੇ ਕਿਹਾ ਕਿ ਅਸੀਂ ਸਮੂਹ ਆਈਈਵੀ ਅਧਿਆਪਕ ਹੁਣ ਇਸ ਨਜਾਇਜ਼ ਧੱਕੇ ਵਿਰੁੱਧ ਜਲਦੀ ਤਿੱਖਾ ਸੰਘਰਸ਼ ਕਰਨ ਜਾ ਰਹੇ ਹਾਂ, ਆਪਣੇ ਬਣਦੇ ਹੱਕ ਤਾਂ ਅਸੀਂ ਲੈ ਕੇ ਹੀ ਛੱਡਾਂਗੇ। ਜਦੋਂ ਤੱਕ ਸਾਨੂੰ ਸਾਡੇ ਹੱਕ ਨਹੀਂ ਮਿਲਦੇ ਅਸੀਂ ਪਿੱਛੇ ਨਹੀਂ ਮੁੜਾਂਗੇ।

