ਵੱਡੀ ਖ਼ਬਰ: ਭਗਵੰਤ ਮਾਨ ਦਾ ਪਿੰਡ ਸਤੌਜ ਵੀ ਡੁੱਬਿਆ! (ਵੇਖੋ ਵੀਡੀਓ)
Punjab Breaking: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਪਿੰਡ ਸਤੌਜ ਵੀ ਡੁੱਬ ਚੁੱਕਿਆ ਹੈ।
ਭਾਵੇਂ ਹੀ ਲੰਮੇ ਚੌੜੇ ਦਾਅਵੇ ਕਰਨ ਵਾਲੇ ਮੁੱਖ ਮੰਤਰੀ ਬਾਹਰਲੇ ਸੂਬਿਆਂ ਦੇ ਦੌਰੇ ਕਰ ਰਹੇ ਨੇ, ਪਰ ਉਨ੍ਹਾਂ ਦੇ ਆਪਣੇ ਸੂਬੇ ਪੰਜਾਬ ਵਿੱਚ ਹੜ੍ਹਾਂ ਕਾਰਨ ਕੀ ਕੁੱਝ ਹਲਾਤ ਨੇ, ਇਸ ਬਾਰੇ ਉਹ ਕੁੰਭਕਰਨੀ ਨੀਂਦ ਸੁੱਤੇ ਪਏ ਨੇ।
ਅੱਜ ਖ਼ਬਰ ਇਹ ਸਾਹਮਣੇ ਆਈ ਹੈ ਕਿ ਪਿੰਡ ਸਤੌਜ ਪੂਰੀ ਤਰ੍ਹਾਂ ਨਾਲ ਪਾਣੀ ਵਿੱਚ ਡੁੱਬ ਚੁੱਕਿਆ ਹੈ। ਸੜਕਾਂ ਅਤੇ ਫਸਲਾਂ ਵਿੱਚ ਪਾਣੀ ਭਰ ਗਿਆ ਹੈ।
This is the condition of Satauj village in Sangrur, the home district of CM @BhagwantMann, devastated by the floods in Punjab. One can only imagine the suffering across the state, while the CM remains occupied with inaugurating schemes in Tamil Nadu!@BJP4India @BJP4Punjab pic.twitter.com/9vg0D4dbDA
— Fatehjung Singh Bajwa (@fatehbajwa2) August 27, 2025
ਹਾਲਾਂਕਿ ਹੁਣ ਜਾਣਕਾਰੀ ਇਹ ਹੈ ਕਿ ਮੁੱਖ ਮੰਤਰੀ ਮਾਨ ਪੰਜਾਬ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰ ਰਹੇ ਨੇ।
ਦੂਜੇ ਪਾਸੇ ਸੰਗਰੂਰ ਪ੍ਰਸਾਸ਼ਨ ਦੇ ਵੱਲੋਂ ਪਾਣੀ ਵਿੱਚ ਫਸੇ ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢਣ ਲਈ ਯਤਨ ਕੀਤੇ ਜਾ ਰਹੇ ਹਨ।
ਦੱਸ ਦਈਏ ਕਿ ਸਤੌਜ ਪਿੰਡ ਦੇ ਘਰਾਂ ਵਿੱਚ ਵੀ ਪਾਣੀ ਵੜ ਗਿਆ ਹੈ। ਖ਼ਬਰਾਂ ਇਹ ਵੀ ਹਨ ਕਿ ਮੇਨ ਹਾਈਵੇ ਤੱਕ ਵੀ ਪਾਣੀ ਪਹੁੰਚ ਗਿਆ ਹੈ।

