Punjab Flood: ਸਰਕਾਰੀ ਸਕੂਲ ‘ਚ ਹੀ ਫਸੇ ਰਹਿ ਗਏ 400 ਵਿਦਿਆਰਥੀ, 40 ਅਧਿਆਪਕਾਂ ਸਣੇ ਪ੍ਰਿੰਸੀਪਲ
Punjab Flood: ਜਵਾਹਰ ਨਵੋਦਿਆ ਵਿਦਿਆਲੇ ਦਬੂੜੀ ਵਿਖੇ ਹੜ ਦੇ ਪਾਣੀ ਵਿੱਚ ਕੈਦ ਹੋਏ 400 ਵਿਦਿਆਰਥੀ ,ਦੂਸਰੀ ਮੰਜ਼ਿਲ ਤੇ ਪਹੁੰਚਾਏ ਗਏ ਵਿਦਿਆਰਥੀ, 40 ਅਧਿਆਪਕਾਂ ਦਾ ਸਟਾਫ ਅਤੇ ਪ੍ਰਿੰਸੀਪਲ ਵੀ ਸਕੂਲ ਵਿੱਚ ਕੈਦ
ਰੋਹਿਤ ਗੁਪਤਾ, ਗੁਰਦਾਸਪੁਰ
ਗੁਰਦਾਸਪੁਰ ਦੇ ਕਸਬਾ ਦੋਰਾਂਗਲਾ ਵਿਖੇ ਸਥਿਤ ਜਵਾਹਰ ਨਵੋਦਿਆ ਵਿਦਿਆਲਿਆ ਦਬੂੜੀ ਵਿੱਚ 400 ਵਿਦਿਆਰਥੀ ਹੜ ਦੇ ਪਾਣੀ ਵਿੱਚ ਕੈਦ ਹੋ ਗਏ ਹਨ।
ਦੱਸ ਦਈਏ ਕਿ ਰਾਵੀ ਦਰਿਆ ਦਾ ਪਾਣੀ ਹੱਦਾ ਟੱਪ ਕੇ ਕਰੀਬ 9 ਕਿਲੋਮੀਟਰ ਦੂਰ ਤੱਕ ਪਹੁੰਚ ਚੁੱਕਿਆ ਹੈ ਅਤੇ ਇਹ ਪਾਣੀ ਨੇੜੇ ਤੇੜੇ ਦੇ ਸਾਰੇ ਪਿੰਡਾਂ ਨੂੰ ਲਪੇਟ ਵਿੱਚ ਲੈਂਦਾ ਹੋਇਆ ਤੇਜ਼ੀ ਨਾਲ ਕਲਾਨੋਰ ਸਾਈਡ ਨੂੰ ਜਾ ਰਿਹਾ ਹੈ।
ਰਸਤੇ ਵਿੱਚ ਦਬੂੜੀ ਜਿੱਥੇ ਜਵਾਹਰ ਨਵੋਦਿਆ ਵਿਦਿਆਲੇ ਸਥਿਤ ਹੈ ਅਤੇ ਹੋਰ ਵੀ ਕਈ ਪਿੰਡ ਆਉਂਦੇ ਹਨ। ਜਵਾਹਰ ਨਵੋਦਿਆ ਵਿਦਿਆਲੇ ਵਿੱਚ ਕਰੀਬ ਪੰਜ ਫੁੱਟ ਪਾਣੀ ਖੜਾ ਹੋ ਗਿਆ ਹੈ।
ਪ੍ਰਿੰਸੀਪਲ ਨਰੇਸ਼ ਕੁਮਾਰ ਨਾਲ ਹੋਈ ਫੋਨ ਤੇ ਗੱਲਬਾਤ ਅਨੁਸਾਰ ਸਕੂਲ ਵਿੱਚ ਕੁੱਲ 400 ਵਿਦਿਆਰਥੀ ਵੱਖ-ਵੱਖ ਕਲਾਸਾਂ ਦੇ ਫਸੇ ਹੋਏ ਹਨ ਜੋ ਹੋਸਟਲ ਵਿੱਚ ਰਹਿ ਰਹੇ ਸਨ।
ਇਸ ਦੇ ਨਾਲ ਹੀ ਸਕੂਲ ਵਿੱਚ 40 ਅਧਿਆਪਕਾਂ ਅਤੇ ਕਰਮਚਾਰੀਆਂ ਦਾ ਸਟਾਫ ਅਤੇ ਖੁਦ ਪ੍ਰਿੰਸੀਪਲ ਨਰੇਸ਼ ਕੁਮਾਰ ਵੀ ਸਕੂਲ ਵਿੱਚ ਇਹੀ ਕੈਦ ਹਨ।
ਪ੍ਰਸ਼ਾਸਨ ਨੂੰ ਮਦਦ ਲਈ ਗੁਹਾਰ ਲਗਾਈ ਗਈ ਹੈ ਅਤੇ ਪ੍ਰਸ਼ਾਸਨ ਵੱਲੋਂ ਜਲਦੀ ਹੀ ਵਿਦਿਆਰਥੀਆਂ ਨੂੰ ਕੱਢਣ ਲਈ ਇੰਤਜ਼ਾਮ ਕਰਨ ਦੀ ਸੰਭਾਵਨਾ ਹੈ।

