Breaking: ਇਨ੍ਹਾਂ ਸਰਕਾਰੀ ਮੁਲਾਜ਼ਮਾਂ ਨੂੰ ਮਿਲੇਗਾ UPS ਤਹਿਤ ਲਾਭ! ਕੇਂਦਰ ਨੇ ਲਿਆ ਲਿਆ ਵੱਡਾ ਫ਼ੈਸਲਾ
ਨਵੀਂ ਦਿੱਲੀ:
ਕੇਂਦਰੀ ਵਿੱਤ ਮੰਤਰਾਲੇ ਨੇ ਸੂਚਿਤ ਕੀਤਾ ਹੈ ਕਿ 31 ਮਾਰਚ 2025 ਤੱਕ ਜਾਂ ਇਸ ਤੋਂ ਪਹਿਲਾਂ 10 ਸਾਲ ਦੀ ਸੇਵਾ ਪੂਰੀ ਕਰ ਚੁੱਕੇ ਕੇਂਦਰੀ ਸਰਕਾਰੀ ਐੱਨਪੀਐੱਸ (ਨੈਸ਼ਨਲ ਪੈਨਸ਼ਨ ਸਕੀਮ) ਖਾਤਾਧਾਰਕ ਰਿਟਾਇਰਡ ਕਰਮਚਾਰੀ ਜਾਂ ਉਨ੍ਹਾਂ ਦੇ ਜੀਵਨ ਸਾਥੀ ਯੂਪੀਐੱਸ (ਏਕੀਕ੍ਰਿਤ ਪੈਨਸ਼ਨ ਪ੍ਰਣਾਲੀ) ਤਹਿਤ ਵਾਧੂ ਲਾਭਾਂ ਦਾ ਦਾਅਵਾ ਕਰ ਸਕਦੇ ਹਨ।
ਇਹ ਲਾਭ ਐੱਨਪੀਐੱਸ ਤਹਿਤ ਪਹਿਲਾਂ ਹੀ ਪ੍ਰਾਪਤ ਪੈਨਸ਼ਨ ਤੋਂ ਇਲਾਵਾ ਹੋਣਗੇ। ਮੀਡੀਆ ਰਿਪੋਰਟਾਂ ਮੁਤਾਬਿਕ, ਰਿਟਾਇਰਡ ਕਰਮਚਾਰੀ ਨੂੰ ਹਰ 6 ਮਹੀਨੇ ਦੀ ਸੇਵਾ ਲਈ ਆਖ਼ਰੀ ਬੇਸਿਕ ਤਨਖਾਹ + ਮਹਿੰਗਾਈ ਭੱਤੇ (DA) ਦੇ 10% ਦੇ ਹਿਸਾਬ ਨਾਲ ਇਕਮੁਸ਼ਤ ਰਾਸ਼ੀ ਮਿਲੇਗੀ।
ਰਿਟਾਇਰ ਮੁਲਾਜ਼ਮਾਂ ਨੂੰ ਲਾਗੂ ਪੀਪੀਐੱਫ ਦਰਾਂ ਮੁਤਾਬਕ ਸਾਧਾਰਨ ਵਿਆਜ ਦੇ ਨਾਲ ਬਕਾਇਆ ਰਾਸ਼ੀ ਵੀ ਦਿੱਤੀ ਜਾਵੇਗੀ।
ਇਸ ਨਾਲ 23 ਲੱਖ ਸਰਕਾਰੀ ਮੁਲਾਜ਼ਮਾਂ ਨੂੰ ਯੂਪੀਐੱਸ ਤੇ ਐੱਨਪੀਐੱਸ ਵਿਚੋਂ ਚੋਣ ਕਰਨ ਦਾ ਬਦਲ ਮਿਲਿਆ ਹੈ। ਅਜਿਹੇ ਮੁਲਾਜ਼ਮਾਂ ਜਾਂ ਉਨ੍ਹਾਂ ਦੇ ਪਤੀ/ਪਤਨੀ ਵੱਲੋਂ ਦਾਅਵਾ ਕਰਨ ਦੀ ਆਖ਼ਰੀ ਤਰੀਕ 30 ਜੂਨ, 2025 ਹੈ।
ਵਿੱਤ ਮੰਤਰਾਲੇ ਨੇ ਜਨਵਰੀ ’ਚ ਯੂਪੀਐੱਸ ਨੂੰ ਨੋਟੀਫਾਈ ਕੀਤਾ ਸੀ। ਇਹ ਸਕੀਮ ਕੇਂਦਰੀ ਸਰਕਾਰੀ ਕਰਮਚਾਰੀਆਂ ਲਈ ਲਾਗੂ ਹੈ, ਜੋ ਐੱਨਪੀਐੱਸ ਅਧੀਨ ਆਉਂਦੇ ਹਨ ਅਤੇ ਯੂਪੀਐੱਸ ਵਿੱਚ ਤਬਦੀਲੀ ਚੁਣਦੇ ਹਨ।