ਪੰਜਾਬ ‘ਚ ਵੱਡਾ ਬਦਲਾਅ! ਹੁਣ ਸ਼ਰਾਬ ਦੀਆਂ ਖਾਲੀ ਬੋਤਲਾਂ ਨਸ਼ਟ ਦੇ ਹੁਕਮ

All Latest NewsNews FlashPunjab News

 

ਆਬਕਾਰੀ ਅਧਿਕਾਰੀਆਂ ਵੱਲੋਂ ਮੈਰਿਜ ਪੈਲੇਸਾਂ, ਰੈਸਟੋਰੈਟਾਂ, ਹੋਟਲਾਂ ਅਤੇ ਬਾਰ ਮਾਲਕਾਂ ਨੂੰ ਸ਼ਰਾਬ ਦੀਆਂ ਖਾਲੀ ਬੋਤਲਾਂ ਨਸ਼ਟ ਕਰਨ ਦੀ ਹਦਾਇਤ

ਨਕਲੀ ਤੇ ਜ਼ਹਿਰੀਲੀ ਸ਼ਰਾਬ ਦੀ ਰੋਕਥਾਮ ਲਈ ਬੋਤਲਾਂ ਨਸ਼ਟ ਕਰਨੀਆਂ ਜਰੂਰੀ : ਜਸਵਿੰਦਰ ਜੀਤ ਸਿੰਘ ਬੇਦੀ

ਪ੍ਰਮੋਦ ਭਾਰਤੀ, ਨਵਾਂ ਸ਼ਹਿਰ

ਪੰਜਾਬ ਸਰਕਾਰ ਵੱਲੋਂ ਗੈਰ ਕਾਨੂੰਨੀ ਅਤੇ ਜ਼ਹਿਰੀਲੀ ਸ਼ਰਾਬ ਦੀ ਰੋਕਥਾਮ ਲਈ ਚੁੱਕੇ ਜਾ ਰਹੇ ਕਦਮਾਂ ਤਹਿਤ ਆਬਕਾਰੀ ਵਿਭਾਗ ਦੇ ਅਧਿਕਾਰੀਆਂ ਨੇ ਜ਼ਿਲ੍ਹੇ ਦੇ ਮੈਰਿਜ ਪੈਲੇਸਾਂ, ਰੈਸਟੋਰੈਟਾਂ, ਹੋਟਲਾਂ ਅਤੇ ਬਾਰ ਮਾਲਕਾਂ ਨੂੰ ਸ਼ਰਾਬ ਪਰੋਸਣ ਅਤੇ ਪੀਣ ਤੋਂ ਬਾਅਦ ਖਾਲੀ ਬੋਤਲਾਂ ਨੂੰ ਤੁਰੰਤ ਨਸ਼ਟ ਕਰਨ ਦੀ ਹਦਾਇਤ ਕੀਤੀ ਤਾਂ ਜੋ ਇਨ੍ਹਾਂ ਬੋਤਲਾਂ ਦੀ ਦੁਰਵਰਤੋਂ ਨਾ ਹੋ ਸਕੇ।

ਆਬਕਾਰੀ ਵਿਭਾਗ ਦੀ ਜਲੰਧਰ ਰੇਂਜ 1 ਦੇ ਸਹਾਇਕ ਕਮਿਸ਼ਨਰ ਦੇ ਦਿਸ਼ਾ-ਨਿਰਦੇਸ਼ਾਂ ‘ਤੇ ਆਬਕਾਰੀ ਅਫਸਰ ਜਸਵਿੰਦਰ ਜੀਤ ਸਿੰਘ ਬੇਦੀ ਦੀ ਅਗਵਾਈ ਸਥਾਨਕ ਆਬਕਾਰੀ ਦਫ਼ਤਰ ਵਿਖੇ ਮੈਰਿਜ ਪੈਲੇਸਾਂ, ਰੈਸਟੋਰੈਟਾਂ, ਹੋਟਲਾਂ ਅਤੇ ਬਾਰ ਮਾਲਕਾਂ ਨਾਲ ਵਿਸ਼ੇਸ਼ ਮੀਟਿੰਗ ਕੀਤੀ ਗਈ।

ਆਬਕਾਰੀ ਅਫਸਰ ਜਸਵਿੰਦਰ ਜੀਤ ਸਿੰਘ ਬੇਦੀ ਨੇ ਹੋਟਲ, ਬਾਰ ਅਤੇ ਰੈਸਟੋਰੈਂਟ ਮਾਲਕਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਵਰਤੋਂ ਤੋਂ ਬਾਅਦ ਸ਼ਰਾਬ ਦੀਆਂ ਖਾਲੀ ਬੋਤਲਾਂ ਨੂੰ ਆਬਕਾਰੀ ਨਿਰੀਖਕ ਸੰਬੰਧਤ ਸਰਕਲ ਦੀ ਹਾਜ਼ਰੀ ਵਿੱਚ ਨਸ਼ਟ ਕੀਤਾ ਜਾਵੇ।

ਉਨ੍ਹਾਂ ਕਿਹਾ ਕਿ ਇਹ ਬਹੁਤ ਜਰੂਰੀ ਕਾਰਵਾਈ ਹੈ ਜਿਸ ਨੂੰ ਹਰ ਹਾਲ ਯਕੀਨੀ ਬਣਾਇਆ ਜਾਵੇ ਤਾਂ ਜੋ ਇਨ੍ਹਾਂ ਬੋਤਲਾਂ ਦੀ ਵਰਤੋਂ ਨਕਲੀ ਅਤੇ ਸਸਤੀ ਸ਼ਰਾਬ ਭਰਨ ਲਈ ਨਾ ਕੀਤੀ ਜਾ ਸਕੇ । ਉਨ੍ਹਾਂ ਕਿਹਾ ਕਿ ਵੱਡੀ ਗਿਣਤੀ ਵਿੱਚ ਅਜਿਹੇ ਅਨਸਰ ਸਰਗਰਮ ਰਹਿੰਦੇ ਹਨ ਜੋ ਅਜਿਹੀਆਂ ਬੋਤਲਾਂ ਵਿੱਚ ਜਹਰੀਲੀ ਸ਼ਰਾਬ ਭਰ ਕੇ ਪੇਂਡੂ ਖੇਤਰਾਂ ਦੇ ਮਾਸੂਮ ਮਜ਼ਦੂਰਾਂ ਅਤੇ ਗਰੀਬ ਲੋਕਾਂ ਨੂੰ ਮਹਿੰਗੀ ਸ਼ਰਾਬ ਸਸਤੇ ਭਾਅ ‘ਤੇ ਵੇਚਣ ਦਾ ਲਾਲਚ ਦੇ ਕੇ ਵੇਚਦੇ ਹਨ ।

ਉਨ੍ਹਾਂ ਕਿਹਾ ਕਿ ਅਜਿਹੀਆਂ ਗੈਰ-ਕਾਨੂੰਨੀ ਗਤੀਵਿਧੀਆਂ ਮਨੁੱਖੀ ਸਿਹਤ ਅਤੇ ਜਾਨੀ ਨੁਕਸਾਨ ਨੂੰ ਅੰਜਾਮ ਦਿੰਦਿਆਂ ਹਨ ਜਿਨ੍ਹਾਂ ਨੂੰ ਰੋਕਣ ਲਈ ਸਾਰਿਆਂ ਦਾ ਸਹਿਯੋਗ ਜਰੂਰੀ ਹੈ ।

ਉਨ੍ਹਾਂ ਕਿਹਾ ਕਿ ਆਬਕਾਰੀ ਵਿਭਾਗ ਦੀਆਂ ਟੀਮਾਂ ਵੱਲੋਂ ਜ਼ਿਲੇ ਵਿਚ ਲਗਾਤਾਰ ਚੈਕਿੰਗ ਕੀਤੀ ਜਾ ਰਹੀ ਹੈ ਤਾਂ ਜੋ ਅਜਿਹੀ ਕਿਸੇ ਵੀ ਕਾਰਵਾਈ ਨੂੰ ਰੋਕਿਆ ਜਾ ਸਕੇ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਇਸ ਸੰਬੰਧੀ ਕਿਸੇ ਤਰ੍ਹਾਂ ਦੀ ਕੋਈ ਜਾਣਕਾਰੀ ਹੋਵੇ ਤਾਂ ਆਬਕਾਰੀ ਵਿਭਾਗ ਨੂੰ ਸੂਚਿਤ ਕੀਤਾ ਜਾਵੇ ਤਾਂ ਜੋ ਸਮੇਂ ਸਿਰ ਕਾਰਵਾਈ ਕੀਤੀ ਜਾ ਸਕੇ। ਇਸ ਮੌਕੇ ਆਬਕਾਰੀ ਨਿਰੀਖਕ ਸੁਨੀਲ ਭਾਰਦਵਾਜ ਅਤੇ ਗੁਰਪ੍ਰੀਤ ਸਿੰਘ ਵੀ ਮੌਜੂਦ ਸਨ।

 

Media PBN Staff

Media PBN Staff

Leave a Reply

Your email address will not be published. Required fields are marked *