All Latest NewsNews FlashPunjab News

Punjab News: ਅਧਿਆਪਕਾਂ ਦੇ ਲਟਕੇ ਮਸਲਿਆਂ ਸਬੰਧੀ DTF ਨੇ ਸੌਂਪਿਆ ਏਡੀਸੀ ਬਠਿੰਡਾ ਨੂੰ ਮੰਗ ਪੱਤਰ

 

Punjab News: ਜਿਲਾ ਸਿੱਖਿਆ ਅਫਸਰ ਬਠਿੰਡਾ ਤੋਂ ਤਨਖਾਹ ਕਟੌਤੀ ਦੇ ਪੱਤਰ ਨੂੰ ਰੱਦ ਕਰਨ ਦੀ ਕੀਤੀ ਮੰਗ

ਪੰਜਾਬ ਨੈੱਟਵਰਕ, ਬਠਿੰਡਾ

Punjab News: ਡੈਮੋਕਰੇਟਿਕ ਟੀਚਰ ਫਰੰਟ ਬਠਿੰਡਾ ਦਾ ਇਕ ਵਫਦ ਅਧਿਆਪਕ ਮਸਲਿਆਂ ਸਬੰਧੀ ਜਿਲਾ ਪ੍ਰਧਾਨ ਰੇਸ਼ਮ ਸਿੰਘ ਖੇਮੋਆਣਾ ਅਤੇ ਸਕੱਤਰ ਜਸਵਿੰਦਰ ਸਿੰਘ ਦੀ ਅਗਵਾਈ ਵਿੱਚ ਡਿਪਟੀ ਕਮਿਸ਼ਨਰ ਬਠਿੰਡਾ ਨੂੰ ਮਿਲਿਆ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਜਿਲ੍ਹਾ ਪ੍ਰਧਾਨ ਰੇਸ਼ਮ ਸਿੰਘ ਅਤੇ ਸਕੱਤਰ ਜਸਵਿੰਦਰ ਸਿੰਘ ਨੇ ਦੱਸਿਆ ਕਿ ਸਰਕਾਰੀ ਮਿਡਲ ਸਕੂਲ ਜਲਾਲ ਦੇ ਅਧਿਆਪਕ ਕੁਲਵਿੰਦਰ ਸਿੰਘ ਦੀ ਚੋਣਾਂ ਸਮੇਂ ਮੌਤ ਹੋ ਗਈ ਸੀ, ਜਿਸ ਸਬੰਧੀ ਜਥੇਬੰਦੀ ਵੱਲੋਂ ਐਸਡੀਐਮ ਰਾਮਪੁਰਾ ਨੂੰ ਮੰਗ ਪੱਤਰ ਦੇ ਕੇ ਅਧਿਆਪਕ ਕੁਲਵਿੰਦਰ ਸਿੰਘ ਦੇ ਪਰਿਵਾਰ ਨੂੰ ਬਣਦਾ ਮੁਆਵਜ਼ਾ ਅਤੇ ਪਰਿਵਾਰ ਦੇ ਇੱਕ ਮੈਂਬਰ ਨੂੰ ਸਰਕਾਰੀ ਨੌਕਰੀ ਦੇਣ ਦੀ ਮੰਗ ਕੀਤੀ ਗਈ ਸੀ।

ਪਿਛਲੇ ਡੇਢ ਮਹੀਨੇ ਤੋਂ ਉੱਪਰ ਸਮਾਂ ਹੋਣ ਦੇ ਬਾਵਜੂਦ ਵੀ ਕਿਸੇ ਵੀ ਅਧਿਕਾਰੀ ਵੱਲੋਂ ਜਾਂ ਚੋਣ ਕਮਿਸ਼ਨ ਵੱਲੋਂ ਉਕਤ ਅਧਿਆਪਕ ਦੇ ਪਰਿਵਾਰ ਨੂੰ ਕੋਈ ਵੀ ਮਦਦ ਨਹੀਂ ਦਿੱਤੀ ਗਈ। ਇਸ ਤੋਂ ਬਿਨਾਂ ਸਕੂਲਾਂ ਵਿੱਚ ਸਰਕਾਰ ਵੱਲੋਂ ਰੱਖੇ ਗਏ ਸਫਾਈ ਸੇਵਕਾਂ ਨੂੰ ਪਿਛਲੇ ਤਿੰਨ ਮਹੀਨਿਆਂ ਤੋਂ ਕੋਈ ਤਨਖਾਹ ਨਹੀਂ ਦਿੱਤੀ ਗਈ। ਬਹੁਤ ਸਾਰੇ ਕਰਮਚਾਰੀਆਂ ਨੂੰ ਚੋਣਾਂ ਦੇ ਵਿੱਚ ਕੀਤੇ ਕੰਮ ਦਾ ਮਾਣ ਭੇਟਾ ਅਤੇ ਬੀ ਐਲ ਓਜ ਨੂੰ ਕੈਮਰਿਆਂ ਦੇ ਪੈਸੇ, 75% ਤੋਂ ਵੱਧ ਵੋਟਾਂ ਪਵਾਉਣ ਵਾਲੇ ਬੀ ਐਲ ਓ ਦੇ 5 ਹਜਾਰ ਰੁਪਏ ਵੀ ਨਹੀਂ ਜਾਰੀ ਕੀਤੇ ਗਏ।

ਪਿਛਲੇ ਸਮੇਂ ਸਕੂਲਾਂ ਵਿੱਚ ਪਈਆਂ ਗਰਾਂਟਾਂ ਵਿਭਾਗ ਵੱਲੋਂ ਵਾਪਸ ਲੈ ਲਈਆਂ ਸਨ ਪ੍ਰੰਤੂ ਉਹ ਗਰਾਂਟਾਂ ਅਜੇ ਤੱਕ ਸਕੂਲਾਂ ਨੂੰ ਵਾਪਸ ਨਹੀਂ ਕੀਤੀਆਂ ਗਈਆਂ। ਬਹੁਤ ਸਾਰੇ ਸਕੂਲਾਂ ਨੇ ਇਹਨਾਂ ਗਰਾਂਟਾਂ ਵਿੱਚੋਂ ਕੰਮ ਸ਼ੁਰੂ ਕੀਤੇ ਹੋਏ ਸਨ ਜਿਨਾਂ ਦੀਆਂ ਦੇਣਦਾਰੀਆਂ ਖੜੀਆਂ ਹਨ ਜਿਸ ਕਰਕੇ ਸਕੂਲ ਮੁਖੀ ਆਪਣੇ ਪੱਲਿਓਂ ਪੈਸੇ ਖਰਚਣ ਲਈ ਮਜਬੂਰ ਹਨ।

ਇਹਨਾਂ ਸਾਰੀਆਂ ਮੰਗਾਂ ਸਬੰਧੀ ਮਾਨਯੋਗ ਏ ਡੀ ਸੀ ਬਠਿੰਡਾ ਨੂੰ ਮੰਗ ਪੱਤਰ ਦਿੱਤਾ ਗਿਆ । ਜਿਨ੍ਹਾਂ ਨੇ ਉਕਤ ਮੰਗਾਂ ਨੂੰ ਪੂਰਾ ਕਰਨ ਦਾ ਭਰੋਸਾ ਦਿੰਦੇ ਹੋਏ ਜਥੇਬੰਦੀ ਨਾਲ ਅਗਲੇ ਦਿਨੀ ਦੁਬਾਰਾ ਮੀਟਿੰਗ ਕਰਨ ਲਈ ਕਿਹਾ ਗਿਆ।ਇਸ ਤੋਂ ਬਿਨਾਂ ਪਿਛਲੇ ਸਮੇਂ ਫਰਵਰੀ ਦੌਰਾਨ ਦੇਸ਼ ਵਿਆਪੀ ਹੜਤਾਲ ਦੌਰਾਨ ਅਧਿਆਪਕਾਂ ਦੀ ਤਨਖਾਹ ਕਟੌਤੀ ਦੇ ਮਸਲੇ ਤੇ ਡੀਈਓ ਬਠਿੰਡਾ ਨੂੰ ਵੀ ਮੰਗ ਪੱਤਰ ਦੇ ਕੇ ਮੰਗ ਕੀਤੀ ਗਈ ਕਿ ਕਿਸੇ ਵੀ ਅਧਿਆਪਕ ਦੀ ਹੜਤਾਲ ਦੌਰਾਨ ਤਨਖਾਹ ਕਟੌਤੀ ਨਾ ਕੀਤੀ ਜਾਵੇ ਜੇਕਰ ਅਜਿਹਾ ਕੀਤਾ ਗਿਆ ਤਾਂ ਜਥੇਬੰਦੀ ਸੰਘਰਸ਼ ਕਰਨ ਦੇ ਲਈ ਮਜਬੂਰ ਹੋਵੇਗੀ।

ਸਕੂਲਾਂ ਵਿੱਚੋਂ ਵਾਪਸ ਲਈਆਂ ਗਈਆਂ ਗਰਾਂਟਾਂ ਤੁਰੰਤ ਜਾਰੀ ਕਰਨ ਦੀ ਜੋਰਦਾਰ ਮੰਗ ਉਠਾਈ ਗਈ ਜਿਸ ਤੇ ਡੀ ਈ ਓ ਬਠਿੰਡਾ ਵੱਲੋਂ ਉਕਤ ਮੰਗਾ ਪੂਰੀਆਂ ਕਰਨ ਦਾ ਦਿੱਤਾ ਭਰੋਸਾ ਦਿੱਤਾ।ਹੋਰਨਾਂ ਤੋਂ ਇਲਾਵਾ ਮੀਤ ਪ੍ਰਧਾਨ ਵਿਕਾਸ ਗਰਗ, ਜਥੇਬੰਦਕ ਸਕੱਤਰ ਕੁਲਵਿੰਦਰ ਸਿੰਘ ਵਿਰਕ ਪ੍ਰੈਸ ਸਕੱਤਰ ਗੁਰਪ੍ਰੀਤ ਸਿੰਘ ਵਿੱਤ ਸਕੱਤਰ ਅਨਿਲ ਭੱਟ ਜ਼ਿਲਾ ਆਗੂ ਰਣਦੀਪ ਕੌਰ ਖਾਲਸਾ ਬਲਜਿੰਦਰ ਕੌਰ ਅਤੇ ਬਲਾਕ ਪ੍ਰਧਾਨ ਭੋਲਾ ਤਲਵੰਡੀ ,ਭੁਪਿੰਦਰ ਸਿੰਘ ਮਾਈਸਰਖਾਨਾ ,ਰਾਜਵਿੰਦਰ ਸਿੰਘ ਜਲਾਲ, ਬਲਕਰਨ ਸਿੰਘ ਕੋਟਸਮੀਰ , ਰਤਨਜੋਤ ਸਰਮਾ, ਰਾਮ ਸਿੰਘ, ਗੁਰਬਾਜ ਸਿੰਘ, ਅਮਨਦੀਪ ਸਿੰਘ, ਸੁਖਦੇਵ ਕਲਿਆਣ, ਅਪਰ ਅਪਾਰ ਸਿੰਘ ਐੱਸ ਐੱਸ ਏ ਰਮਸਾ ਤੋਂ ਇਲਾਵਾ ਵੱਖ ਵੱਖ ਬਲਾਕਾਂ ਤੋਂ ਆਗੂ ਇਸ ਡੈਪੂਟੇਸ਼ਨ ਵਿੱਚ ਸ਼ਾਮਿਲ ਸਨ।

 

Leave a Reply

Your email address will not be published. Required fields are marked *