ਪੰਜਾਬ ਪੈਨਸ਼ਨਰਜ਼ ਯੂਨੀਅਨ ਫਰੀਦਕੋਟ ਦਾ ਕੋਟਕਪੂਰਾ ਵਿਖੇ ਹੋਇਆ ਚੋਣ ਇਜਲਾਸ
ਕੁਲਵੰਤ ਸਿੰਘ ਚਾਨੀ ਜ਼ਿਲ੍ਹਾ ਪ੍ਰਧਾਨ ਅਤੇ ਇਕਬਾਲ ਸਿੰਘ ਮੰਘੇੜਾ ਜਨਰਲ ਸਕੱਤਰ ਚੁਣੇ ਗਏ
ਭਗਵੰਤ ਮਾਨ ਸਰਕਾਰ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੀਆਂ ਹੱਕੀ ਅਤੇ ਜਾਇਜ਼ ਸਾਰੀਆਂ ਮੰਗਾਂ ਦਾ 25 ਜੁਲਾਈ ਦੀ ਮੀਟਿੰਗ ਵਿੱਚ ਨਿਪਟਾਰਾ ਕਰੇ -ਭੁਪਿੰਦਰ ਸਿੰਘ ਸੇਖੋ
ਪੰਜਾਬ ਨੈੱਟਵਰਕ, ਕੋਟਕਪੂਰਾ
ਪੰਜਾਬ ਪੈਨਸ਼ਨਰਜ਼ ਯੂਨੀਅਨ ਸਬੰਧਤ ਏਟਕ ਅਤੇ ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ 1680 ਸੈਕਟਰ 22 ਬੀ ,ਚੰਡੀਗੜ੍ਹ ਜ਼ਿਲ੍ਹਾ ਇਕਾਈ ਫਰੀਦਕੋਟ ਦਾ ਚੋਣ ਇਜਲਾਸ ਅੱਜ ਸਥਾਨਕ ਸ਼ਹੀਦ ਭਗਤ ਸਿੰਘ ਪਾਰਕ ਨੇੜੇ ਪੁਰਾਣਾ ਕਿਲਾ ਵਿਖੇ ਸੂਬਾ ਜਨਰਲ ਸਕੱਤਰ ਪ੍ਰੇਮ ਚਾਵਲਾ ਸੂਬਾਈ ,ਪ੍ਰੈਸ ਸਕੱਤਰ ਭੁਪਿੰਦਰ ਸਿੰਘ ਸੇਖੋਂ, ਪੋਹਲਾ ਸਿੰਘ ਬਰਾੜ , ਪੈਨਸ਼ਨਰ ਆਗੂ ਅਸ਼ੋਕ ਕੌਸ਼ਲ, ਜ਼ਿਲ੍ਹਾ ਪ੍ਰਧਾਨ ਕੁਲਵੰਤ ਸਿੰਘ ਚਾਨੀ ਅਤੇ ਵਿੱਤ ਸਕੱਤਰ ਸੋਮ ਨਾਥ ਅਰੋੜਾ ਦੀ ਪ੍ਰਧਾਨਗੀ ਹੇਠ ਕੀਤਾ ਗਿਆ।
ਇਜਲਾਸ ਦੌਰਾਨ ਜ਼ਿਲ੍ਹਾ ਜਨਰਲ ਸਕੱਤਰ ਪ੍ਰੇਮ ਚਾਵਲਾ ਨੇ ਆਪਣੇ ਕਾਰਜਕਾਲ ਦੀ ਜਥੇਬੰਦਕ ਰਿਪੋਰਟ ਅਤੇ ਵਿੱਤ ਸਕੱਤਰ ਸੋਮ ਨਾਥ ਅਰੋੜਾ ਨੇ ਆਪਣੇ ਕਾਰਜ ਕਾਲ ਦੇ ਲੇਖੇ ਜੋਖੇ ਦੀ ਵਿੱਤੀ ਰਿਪੋਰਟ ਪੇਸ਼ ਕੀਤੀ ਗਈ। ਇਹਨਾਂ ਦੋਨਾਂ ਰਿਪੋਰਟਾਂ ਤੇ ਹੋਈ ਬਹਿਸ ਵਿੱਚ ਪੈਨਸ਼ਨ ਆਗੂ ਸੁਖਚੈਨ ਸਿੰਘ ਥਾਂਦੇਵਾਲਾ, ਮੁਖਤਿਆਰ ਸਿੰਘ ਮੱਤਾ , ਜਸਵਿੰਦਰ ਸਿੰਘ ਬਰਾੜ, ਮਦਨ ਲਾਲ ਸ਼ਰਮਾ, ਕੁਲਜੀਤ ਸਿੰਘ ਬਬੀਹਾ, ਅਮਰਜੀਤ ਕੌਰ ਛਾਬੜਾ , ਇਕਬਾਲ ਸਿੰਘ ਰਣ ਸਿੰਘ ਵਾਲਾ, ਮੁਲਾਜ਼ਮ ਆਗੂ ਬਲਕਾਰ ਸਿੰਘ ਸਹੋਤਾ ਅਤੇ ਪੋਹਲਾ ਸਿੰਘ ਬਰਾੜ ਨੇ ਭਾਗ ਲੈਕੇ ਦੋਹਨਾਂ ਰਿਪੋਰਟਾਂ ਨਾਲ ਸਹਿਮਤੀ ਪ੍ਰਗਟਾਈ ਅਤੇ ਆਪਣੇ ਵੱਲੋਂ ਕੁਝ ਸੁਝਾਅ ਨੋਟ ਕਰਵਾਏ ਗਏ। ਪੈਨਸ਼ਨਰ ਆਗੂ ਪ੍ਰੇਮ ਚਾਵਲਾ ਨੇ ਵੱਖ ਵੱਖ ਬੁਲਾਰਿਆਂ ਵੱਲੋਂ ਦਿੱਤੇ ਗਏ ਸੁਝਾਹ ਨੂੰ ਰਿਪੋਰਟ ਵਿੱਚ ਸ਼ਾਮਿਲ ਕਰਨ ਦਾ ਭਰੋਸਾ
ਦਿਵਾਇਆ ਅਤੇ ਇਹ ਰਿਪੋਰਟਾਂ ਨਾਅਰਿਆਂ ਦੀ ਗੂੰਜ ਵਿੱਚ ਸਰਬ ਸੰਮਤੀ ਨਾਲ ਪ੍ਰਵਾਨ ਕਰ ਲਈਆਂ ਗਈਆਂ।
ਆਗੂਆਂ ਨੇ ਆਪਣੇ ਸੰਬੋਧਨ ਵਿੱਚ ਪੰਜਾਬ ਸਰਕਾਰ ਤੇ ਦੋਸ਼ ਲਾਇਆ ਹੈ ਕਿ ਮੁਲਾਜ਼ਮਾ ਅਤੇ ਪੈਨਸ਼ਨਰਾਂ ਦੀਆਂ ਹੱਕੀ ਅਤੇ ਜਾਇਜ਼ ਮੰਗਾਂ ਨੂੰ ਗਿਣੀ ਮਿਥੀ ਸਾਜਿਸ਼ ਤਹਿਤ ਨਜ਼ਰ ਅੰਦਾਜ਼ ਕੀਤਾ ਜਾ ਰਿਹਾ ਹੈ ਜਿਵੇਂ ਕਿ ਪੰਜਾਬ ਦੇ ਛੇਵੇਂ ਤਨਖਾਹ ਕਮਿਸ਼ਨ ਦੀਆਂ ਸਿਫਾਰਸ਼ਾਂ ਅਨੁਸਾਰ ਸਾਢੇ ਪੰਜ ਸਾਲਾਂ ਦਾ ਬਣਦਾ ਬਕਾਇਆ ਨਹੀਂ ਦਿੱਤਾ ਜਾ ਰਿਹਾ, ਪੈਨਸ਼ਨਰਾਂ ਲਈ 2.59 ਦਾ ਗੁਨਾਕ ਲਾਗੂ ਨਹੀਂ ਕੀਤਾ ਜਾ ਰਿਹਾ, ਮਹਿੰਗਾਈ ਭੱਤੇ ਦੀਆਂ 12 ਫੀਸਦੀ ਦੀ ਦਰ ਨਾਲ ਬਕਾਇਆ ਪਈਆਂ ਤਿੰਨ ਕਿਸਤਾਂ ਨਹੀਂ ਦਿੱਤੀਆਂ ਜਾ ਰਹੀਆਂ, ਪੁਰਾਣੀ ਪੈਨਸ਼ਨ ਸਕੀਮ ਅਸਲ ਰੂਪ ਵਿੱਚ ਬਹਾਲ ਨਹੀਂ ਕੀਤੀ ਜਾ ਰਹੀ , ਮਾਨਯੋਗ ਅਦਾਲਤਾਂ ਵੱਲੋਂ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨਾਲ ਸੰਬੰਧਿਤ ਹੱਕ ਵਿੱਚ ਕੀਤੇ ਗਏ ਫੈਸਲੇ ਲਾਗੂ ਨਹੀਂ ਕੀਤੇ ਜਾ ਰਹੇ ।
ਆਗੂਆਂ ਨੇ ਆਪਣੇ ਸੰਬੋਧਨ ਵਿੱਚ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਵੱਲੋਂ ਪੰਜਾਬ ਮੁਲਾਜਮ ਅਤੇ ਪੈਨਸ਼ਨਰ ਸਾਂਝਾ ਫਰੰਟ ਦੇ ਆਗੂਆਂ ਨਾਲ 25 ਜੁਲਾਈ ਨੂੰ ਚੰਡੀਗੜ੍ਹ ਵਿਖੇ ਤੈਅ ਕੀਤੀ ਗਈ ਮੀਟਿੰਗ ਵਿੱਚ ਸਾਰੇ ਮਸਲੇ ਹੱਲ ਕਰਨ ਦੀ ਮੰਗ ਕੀਤੀ ਗਈ। ਪੰਜਾਬ ਪੈਨਸ਼ਨਰਜ਼ ਯੂਨੀਅਨ ਜ਼ਿਲਾ ਫਰੀਦਕੋਟ ਦੀ ਨਵੀਂ ਚੁਣੀ ਗਈ ਟੀਮ ਵਿੱਚ ਕੁਲਵੰਤ ਸਿੰਘ ਚਾਨੀ ਜਿਲਾ ਪ੍ਰਧਾਨ, ਗੁਰਚਰਨ ਸਿੰਘ ਮਾਨ, ਮੁਖਤਿਆਰ ਸਿੰਘ ਮੱਤਾ, ਅਮਰਜੀਤ ਕੌਰ ਛਾਬੜਾ ਸੀਨੀਅਰ ਮੀਤ ਪ੍ਰਧਾਨ, ਸੁਖਮੰਦਰ ਸਿੰਘ ਰਾਮਸਰ, ਪ੍ਰਿੰਸੀਪਲ ਬਲਵੀਰ ਸਿੰਘ ਬਰਾੜ ਤੇ ਜਸਵਿੰਦਰ ਸਿੰਘ ਬਰਾੜ ਮੀਤ ਪ੍ਰਧਾਨ , ਇਕਬਾਲ ਸਿੰਘ ਮੰਘੇੜਾ ਜਨਰਲ ਸਕੱਤਰ, ਸੋਮ ਨਾਥ ਅਰੋੜਾ ਵਿੱਚ ਸਕੱਤਰ, ਗੇਜ ਰਾਮ ਭੌਰਾ ਪ੍ਰੈਸ ਸਕੱਤਰ, ਰਮੇਸ਼ਵਰ ਸਿੰਘ ਸੁਪਰਡੈਂਟ ਜਥੇਬੰਦਕ ਸਕੱਤਰ, ਸੁਖਜੈਨ ਸਿੰਘ ਥਾਂਦੇਵਾਲਾ ਪ੍ਰਚਾਰ ਸਕੱਤਰ, ਤਰਸੇਮ ਨਰੂਲਾ ਸਹਾਇਕ ਵਿੱਤ ਸਕੱਤਰ, ਮਦਨ ਲਾਲ ਸ਼ਰਮਾ ਆਡੀਟਰ, ਕੂਲਜੀਤ ਸਿੰਘ ਬੁੰਬੀਹਾ ਤੇ ਪ੍ਰਮੋਦ ਕੁਮਾਰ ਸ਼ਰਮਾ ਸਕੱਤਰ , ਕੀਰਤਨ ਸਿੰਘ, ਨਛੱਤਰ ਸਿੰਘ ਭਾਣਾ , ਰਮੇਸ਼ ਢੈਪਈ , ਪਰਮਿੰਦਰ ਸਿੰਘ ਜਟਾਣਾ ਸਹਾਇਕ ਸਕੱਤਰ , ਸਾਥੀ ਬਲਦੇਵ ਸਿੰਘ ਸਹਿਦੇਵ ਮੁੱਖ ਸਰਪ੍ਰਸਤ, ਅਸ਼ੋਕ ਕੌਸ਼ਲ ਸਰਪ੍ਰਸਤ, ਪ੍ਰੇਮ ਚਾਵਲਾ ਮੁੱਖ ਸਲਾਹਕਾਰ ਤੋਂ ਇਲਾਵਾ ਪੈਨਸ਼ਨ ਆਗੂ ਸੁਖਦਰਸ਼ਨ ਸਿੰਘ ਗਿੱਲ , ਇਕਬਾਲ ਸਿੰਘ ਰਣ ਸਿੰਘ ਵਾਲਾ , ਦਰਸ਼ਨ ਸਿੰਘ ਫੌਜੀ , ਰਾਜ ਸਿੰਘ ਭੱਟੀ ਹਰਦੇਵ ਸਿੰਘ ਗਿੱਲ, ਸੁਖਵਿੰਦਰ ਸਿੰਘ ਵਾੜਾਦਰਾਕਾ, ਵਿਜੇ ਕੁਮਾਰੀ ਚੋਪੜਾ ਤੇ ਗੁਰਦੀਪ ਭੋਲਾ ਸਾਰੇ ਕਾਰਜਕਾਰਨੀ ਕਮੇਟੀ ਦੇ ਮੈਂਬਰ ਚੁਣੇ ਗਏ।
ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਪੈਨਸ਼ਨਰ ਆਗੂ ਗਮਦੂਰ ਸਿੰਘ ਬਰਾੜ, ਸੁਰਿੰਦਰ ਕੁਮਾਰ ਮੁਜਾਲ, ਰਾਮ ਮੂਰਤੀ , ਕੁਲਦੀਪ ਕੌਰ ਜਟਾਣਾ, ਅਵਿਨਾਸ਼ ਕੁਮਾਰੀ ਵੋਹਰਾ, ਕੁਲਵਿੰਦਰ ਕੌਰ, ਗੋਪਾਲ ਵੋਹਰਾ , ਸਵਰਨ ਸਿੰਘ, ਮੇਜਰ ਸਿੰਘ, ਹਰਦੀਪ ਸਿੰਘ , ਹਰਮੀਤ ਸਿੰਘ , ਜੋਤੀ ਪ੍ਰਕਾਸ਼, ਸੁਰਜੀਤ ਸਿੰਘ ਭੱਟੀ, ਗੁਰਮੇਲ ਸਿੰਘ, ਹਰਦੀਪ ਸਿੰਘ , ਵਿਨੋਦ ਕੁਮਾਰ ਲੈਕਚਰਾਰ, ਬਿੱਕਰ ਸਿੰਘ ਗੋਂਦਾਰਾ, ਹਰੀ ਪ੍ਰਕਾਸ਼ ਸ਼ਰਮਾ ਬਰਗਾੜੀ ਤੇ ਅੰਗਰੇਜ਼ ਸਿੰਘ ਪੰਜਾਬ ਪੁਲਿਸ ਆਦਿ ਸ਼ਾਮਲ ਸਨ।