ਡੀ.ਟੀ.ਐਫ ਬਲਾਕ ਮਜੀਠਾ ਦਾ ਚੋਣ ਇਜਲਾਸ ਮੁਕੰਮਲ! ਰਾਜੀਵ ਕੁਮਾਰ ਮਰਵਾਹਾ ਬਲਾਕ ਪ੍ਰਧਾਨ ਅਤੇ ਰੋਹਿਤ ਅਰਜੁਨ ਜਨਰਲ ਸਕੱਤਰ ਚੁਣੇ ਗਏ

All Latest NewsNews FlashPunjab News

 

ਪੰਜਾਬ ਨੈੱਟਵਰਕ, ਅੰਮ੍ਰਿਤਸਰ:

ਡੈਮੋਕਰੇਟਿਕ ਟੀਚਰ ਫਰੰਟ ਬਲਾਕ ਮਜੀਠਾ ਦਾ ਚੋਣ ਇਜਲਾਸ ਭਰਵੀਂ ਗਿਣਤੀ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਜੀਠਾ ਵਿਖੇ ਸਫਲਤਾ ਪੂਰਵਕ ਕਰਵਾਇਆ ਗਿਆ। ਚੋਣ ਇਜਲਾਸ ਵਿੱਚ ਸੂਬਾ ਵਿੱਤ ਸਕੱਤਰ ਕਮ ਜ਼ਿਲ੍ਹਾ ਪ੍ਰਧਾਨ ਅੰਮ੍ਰਿਤਸਰ ਅਸ਼ਵਨੀ ਅਵਸਥੀ ਅਤੇ ਸੂਬਾ ਕਮੇਟੀ ਮੈਂਬਰ ਕਮ ਜ਼ਿਲ੍ਹਾ ਜਨਰਲ ਸਕੱਤਰ ਗੁਰਬਿੰਦਰ ਸਿੰਘ ਖਹਿਰਾ ਨੇ ਬਤੌਰ ਚੋਣ ਅਬਜਰਵਰ ਸ਼ਿਰਕਤ ਕੀਤੀ।

ਇਜਲਾਸ ਵਿੱਚ ਹਾਜ਼ਿਰ ਡੈਲੀਗੇਟਾਂ ਨੂੰ ਜਥੇਬੰਦਕ ਹੋਣ ਦਾ ਸੱਦਾ ਦਿੰਦਿਆਂ ਮੁੱਖ ਬੁਲਾਰੇ ਅਸ਼ਵਨੀ ਅਵਸਥੀ ਨੇ ਕਿਹਾ ਕਿ ਅਜੋਕੇ ਦੌਰ ਵਿੱਚ ਸਾਮਰਾਜੀ ਪ੍ਰਬੰਧ ਨੇ ਸੰਸਾਰ ਭਰ ਵਿੱਚ ਆਪਣੇ ਪੈਰ ਪਸਾਰੇ ਹੋਏ ਹਨ ਅਤੇ ਹਰ ਕਿਸਮ ਦੇ ਕੁਦਰਤੀ ਅਤੇ ਗ਼ੈਰ ਕੁਦਰਤੀ ਸਾਧਨਾਂ ਤੇ ਕਬਜ਼ਾ ਕੀਤਾ ਹੋਇਆ ਹੈ। ਕੋਰਪੋਰੇਟ ਪੱਖੀ ਸਰਕਾਰਾਂ ਦਿਨ -ਬ -ਦਿਨ ਸੰਸਾਰੀਕਰਨ, ਨਵਉਦਾਰਵਾਦੀ ਤੇ ਨਿੱਜੀਕਰਨ ਦੀਆਂ ਲੋਕ ਮਾਰੂ ਨੀਤੀਆਂ ਤੇ ਚਲਦਿਆਂ ਮਜ਼ਦੂਰ ਤਬਕੇ ਦਾ ਜੰਮ ਕੇ ਸ਼ੋਸ਼ਣ ਕਰ ਰਹੀਂਆ ਹਨ।

ਕਿਸਾਨ, ਵਿਦਿਆਰਥੀ, ਮਜ਼ਦੂਰ ਅਤੇ ਨਿੱਜੀ ਅਦਾਰੇ ਵੀ ਇਹਨਾਂ ਨੀਤੀਆਂ ਤੋਂ ਬੁਰੀ ਤਰਾਂ ਪ੍ਰਭਾਵਤ ਹਨ। ਇਹਨਾਂ ਲੋਕ ਮਾਰੂ ਨੀਤੀਆਂ ਵਿਰੁੱਧ ਡੱਟ ਕੇ ਖੜ੍ਹਨ ਤੇ ਇਹਨਾਂ ਨੂੰ ਮੋੜਾ ਦੇਣ ਲਈ ਵੱਡੀ ਲਾਮਬੰਦੀ ਅਤੇ ਸਾਂਝੇ ਘੋਲਾਂ ਤਹਿਤ ਪੜ੍ਹੇ ਲਿਖੇ ਵਰਗ ਨੂੰ ਅੱਗੇ ਆਉਣ ਦੀ ਵੱਡੀ ਲੋੜ ਹੈ। ਇਸ ਮੌਕੇ ਹਾਊਸ ਨੂੰ ਸੰਬੋਧਨ ਕਰਦਿਆਂ ਨੌਜਵਾਨ ਆਗੂ ਸਾਥੀ ਗੁਰਬਿੰਦਰ ਸਿੰਘ ਖਹਿਰਾ ਨੇ ਦੱਸਿਆ ਕਿ ਨਵੀਂ ਪੈਨਸ਼ਨ ਪ੍ਰਣਾਲੀ, ਭੱਤਿਆਂ ਵਿੱਚ ਕਟੌਤੀ, ਮਹਿੰਗਾਈ ਦਰ (DA) ਨਾ ਦੇਣਾ, ਆਊਟਸੌਰਸ ਭਰਤੀਆਂ, ਇੱਕ ਕਾਡਰ ਲਈ ਵੱਖ ਵੱਖ ਤਨਖਾਹ ਸਕੇਲਾਂ ਆਦਿ ਦਾ ਸਿਲਸਿਲੇਵਾਰ ਲਾਗੂ ਹੋਣਾ ਉਪਰੋਕਤ ਦੱਸੀਆਂ ਲੋਕ ਮਾਰੂ ਨੀਤੀਆਂ ਦਾ ਹੀ ਸਿੱਟਾ ਹੈ। ਸੋ ਆਉਣ ਵਾਲੇ ਸਮੇਂ ਵਿੱਚ ਲੋਕ ਪੱਖੀ ਨੀਤੀਆਂ ਉਸਾਰਨ ਤੇ ਲਾਗੂ ਕਰਵਾਉਣ ਹਿੱਤ ਸਾਂਝੇ ਸੰਘਰਸ਼ਾਂ ਦੀ ਅਹਿਮ ਲੋੜ ਹੈ।

ਇਸ ਚੋਣ ਇਜਲਾਸ ਵਿੱਚ 22 ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ। ਜਿਸ ਵਿੱਚ ਸਰਬਸੰਮਤੀ ਨਾਲ ਰਾਜੀਵ ਕੁਮਾਰ ਮਰਵਾਹਾ ਮਜੀਠਾ ਨੂੰ ਬਲਾਕ ਪ੍ਰਧਾਨ ਅਤੇ ਰੋਹਿਤ ਅਰਜੁਨ ਚਵਿੰਡਾ ਦੇਵੀ ਨੂੰ ਬਲਾਕ ਸਕੱਤਰ ਵਜੋਂ ਚੁਣਿਆ ਗਿਆ।

ਇਸ ਤੋਂ ਇਲਾਵਾ ਮਨਜਿੰਦਰ ਸਿੰਘ ਮਰੜੀ ਕਲਾਂ ਸੀਨੀਅਰ ਮੀਤ ਪ੍ਰਧਾਨ, ਮਨਦੀਪ ਸ਼ਰਮਾ ਅਬਦਾਲ ਵਿੱਤ ਸਕੱਤਰ, ਜੈਪਾਲ ਸਿੰਘ ਮੀਤ ਪ੍ਰਧਾਨ, ,ਅਮਨਪਾਲ ਸਿੰਘ ਅਠਵਾਲ ਪ੍ਰੈੱਸ ਸਕੱਤਰ ,ਮਨਜੀਤ ਸਿੰਘ ਟਰਪਈ ਸੰਯੁਕਤ ਸਕੱਤਰ , ਹਰਪ੍ਰੀਤ ਸਿੰਘ ਮਜੀਠਾ ਜਥੇਬੰਦਕ ਸਕੱਤਰ , ਗੋਪੀ ਚੰਦ ਪ੍ਰਚਾਰ ਸਕੱਤਰ ਤੋਂ ਇਲਾਵਾ ਮਨਜੀਤ ਸਿੰਘ ਸੋਹੀਆਂ ਕਲਾਂ, ਪ੍ਰੇਮ ਪਾਲ ਸਿੰਘ ਅਬਦਾਲ, ਹਰਪ੍ਰੀਤ ਸਿੰਘ ਮਰੜੀ ਕਲਾਂ,ਮਨੀਸ਼ ਕੁਮਾਰ ਕੱਥੂ ਨੰਗਲ, ਰਣਬੀਰ ਕੌਰ ਚੇਤਨਪੁਰਾ ,ਮਨਬੀਰ ਕੌਰ ਭੰਗਵਾਂ ,ਹਰਪ੍ਰੀਤ ਕੌਰ ਮਜੀਠਾ, ਅਸ਼ਵਨੀ ਅਵਸਥੀ ਸੋਹੀਆਂ ਕਲਾਂ, ਸੁਖਦੀਪ ਕੌਰ ਮਜੀਠਾ ,ਗੁਲਜਾਰੀ ਲਾਲ ਅਠਵਾਲ, ਬਲਵਿੰਦਰ ਸਿੰਘ ਜੱਜ ਸੰਗਤਪੁਰਾ, ਗੁਰਵਿੰਦਰ ਸਿੰਘ ਵਡਾਲਾ ਵੀਰਮ ਭੋਮਾ, ਜਗਦੀਪ ਸਿੰਘ ਅਠਵਾਲ ਅਤੇ ਮਾਨ ਸਿੰਘ ਝੰਡੇਰ ਨੂੰ ਮੈਂਬਰ ਵਜੋਂ ਚੁਣਿਆ ਗਿਆ। ਨਵਨਿਯੁਕਤ ਪ੍ਰਧਾਨ ਅਤੇ ਸਕੱਤਰ ਨੇ ਡੈਲੀਗੇਟਾਂ ਦਾ ਧੰਨਵਾਦ ਕਰਦਿਆਂ ਭਵਿੱਖ ਵਿੱਚ ਜਥੇਬੰਧਕ ਸਿਧਾਂਤਾਂ ਅਨੁਸਾਰ ਏਕੇ ਤੇ ਸਾਂਝੇ ਘੋਲਾਂ ਲਈ ਭਵਿੱਖ ਵਿੱਚ ਵੱਡੀ ਲਾਮਬੰਦੀ ਕਰਨ ਅਤੇ ਜਥੇਬੰਦੀ ਨੂੰ ਮਜਬੂਤ ਕਰਨ ਦਾ ਅਹਿਦ ਲਿਆ।

 

Media PBN Staff

Media PBN Staff

Leave a Reply

Your email address will not be published. Required fields are marked *