Education News: ਸਾਂਝਾ ਅਧਿਆਪਕ ਮੋਰਚਾ ਵੱਲੋਂ ਸਹਾਇਕ ਡਾਇਰੈਕਟਰ ਰੀਤੂ ਬਾਲਾ ਨਾਲ ਅਹਿਮ ਮੀਟਿੰਗ
ਪੰਜਾਬ ਨੈੱਟਵਰਕ, ਚੰਡੀਗੜ੍ਹ-
Education News: ਸਾਂਝਾ ਮੋਰਚਾ ਪੰਜਾਬ ਦਾ ਵਫ਼ਦ ਕਨਵੀਨਰ ਸੁਖਵਿੰਦਰ ਸਿੰਘ ਚਾਹਲ, ਸੁਰਿੰਦਰ ਕੁਮਾਰ ਪੁਆਰੀ, ਜਸਵਿੰਦਰ ਸਿੰਘ ਔਲਖ,ਬਲਜੀਤ ਸਿੰਘ ਸਲਾਣਾ ਤੇ ਬਾਜ਼ ਸਿੰਘ ਖਹਿਰਾ ਦੀ ਅਗਵਾਈ ਹੇਠ ਡੈਪੂਟੇਸ਼ਨ ਦੇ ਰੂਪ ਵਿੱਚ ਅੱਜ ਸਹਾਇਕ ਡਾਇਰੈਕਟਰ (ਪ੍ਰਮੋਸ਼ਨ ਸੈੱਲ) ਮੈਡਮ ਰੀਤੂਬਾਲਾ ਨੂੰ ਮਿਲਿਆ।
ਇਸ ਮੋਕੇ ਉਹਨਾਂ ਦੀ ਟੀਮ ਦੇ ਸਹਿਯੋਗੀ ਅਧਿਕਾਰੀ ਵੀ ਮੌਜੂਦ ਸਨ। ਜਿਸ ਵਿੱਚ ਅਧਿਆਪਕ ਸਾਂਝਾ ਮੋਰਚਾ ਨੇ ਮਾਸਟਰ ਕਾਡਰ ਤੋਂ ਲੈਕਚਰਾਰ ਕਾਡਰ ਦੀਆਂ ਤਰੱਕੀਆਂ ਸਬੰਧੀ ਵਿਸਥਾਰ ਨਾਲ਼ ਗੱਲਬਾਤ ਕੀਤੀ। ਜਿਸ ਬਾਰੇ ਡਾਇਰੈਕਟਰ ਮੈਡਮ ਨੇ ਦੱਸਿਆ ਕਿ ਜੇਕਰ ਕੋਈ ਅਧਿਆਪਕ ਕਿਸੇ ਵੀ ਕਾਰਨ ਆਪਣਾ ਇਤਰਾਜ਼ ਜਾਂ ਕੇਸ ਦੇਣ ਤੋਂ ਵਾਂਝਾ ਰਹਿ ਗਿਆ ਹੈ ਉਹ ਮਿਤੀ 22-07-24 ਤੱਕ ਆਪਣਾ ਇਤਰਾਜ਼ ਜਾਂ ਕੇਸ ਦਫ਼ਤਰ ਵਿੱਚ ਜਮ੍ਹਾ ਕਰਵਾ ਸਕਦਾ ਹੈ ਉਪਰੰਤ ਤੋਂ ਬਾਅਦ ਕੋਈ ਕੇਸ ਨਹੀਂ ਵਿਚਾਰਿਆ ਜਾਵੇਗਾ।
ਸਾਂਝੇ ਅਧਿਆਪਕ ਮੋਰਚੇ ਨੇ ਅਧਿਕਾਰੀਆਂ ਤੋਂ ਮੰਗ ਕੀਤੀ ਕਿ 2008-2012-2016-2021 ਵਿਚ ਹੋਈਆਂ ਪਰਮੋਸ਼ਨਾਂ ਦੀਆਂ ਮਿਤੀਆਂ ਜਾਰੀ ਕੀਤੀਆਂ ਜਾਣ ਤਾਂ ਜੋ ਅਧਿਆਪਕ ਨੂੰ ਆਪਣਾ ਨਾਮ ਅਸਾਨੀ ਨਾਲ ਮਿਲ ਸਕੇ। ਇਸ ਨਾਲ ਸਹਿਮਤ ਹੁੰਦਿਆਂ ਮੈਡਮ ਵੱਲੋਂ ਸੰਬੰਧਿਤ ਕਰਮਚਾਰੀਆਂ ਨੂੰ ਜਾਰੀ ਕਰਨ ਲਈ ਹਦਾਇਤਾਂ ਦੇ ਦਿੱਤੀਆਂ। ਅਧਿਕਾਰੀਆਂ ਨੇ ਦੱਸਿਆ ਕਿ 2008 ਹੁਣ ਤੱਕ ਹੋਈਆਂ ਪ੍ਰਮੋਸ਼ਨਾਂ ਦਾ ਰਿਵਿਊ ਕਰਕੇ ਜਿਨ੍ਹਾਂ ਅਧਿਆਪਕਾਂ ਦਾ ਕਲੇਮ ਬਣਦਾ ਹੈ ਉਨ੍ਹਾਂ ਨੂੰ ਇਨਸਾਫ ਦਿੱਤਾ ਜਾਵੇਗਾ। ਇਸ ਸਬੰਧੀ ਵਿਭਾਗ ਨੇ ਵਿਸ਼ਵਾਸ ਦਿਵਾਇਆ ਗਿਆ ਹੈ ਕੇ ਉਹ ਹਰ ਤਰ੍ਹਾਂ ਨਾਲ਼ ਤਰੱਕੀਆਂ ਸਬੰਧੀ ਅਧਿਆਪਕਾਂ ਦਾ ਸਹਿਯੋਗ ਕਰਨਗੇ ਤੇ ਅਧਿਆਪਕ ਸਾਂਝੇ ਮੋਰਚੇ ਜਥੇਬੰਦੀ ਤੋਂ ਵੀ ਮੰਗ ਕੀਤੀ ਕੇ ਅਧਿਆਪਕ ਕੋਰਟ ਕੇਸ ਕਰਨ ਤੋਂ ਪਰਹੇਜ਼ ਕਰਨ ਤਾਂ ਜੋ ਪ੍ਰਮੋਸ਼ਨਾਂ ਦਾ ਕੰਮ ਜਲਦ ਨੇਪੜੇ ਚਾੜਿਆ ਜਾ ਸਕੇ।
ਸਾਂਝੇ ਅਧਿਆਪਕ ਮੋਰਚੇ ਨੇ ਅਧਿਆਪਕ ਵਰਗ ਨੂੰ ਅਪੀਲ ਕੀਤੀ ਕਿ ਪ੍ਰਮੋਸ਼ਨਾਂ ਨਾਲ ਸਬੰਧਿਤ ਸਮੱਸਿਆਵਾਂ ਲਈ ਮੋਰਚਾ ਲਗਾਤਾਰ ਯਤਨਸ਼ੀਲ ਹੈ। ਜਿਸ ਕਿਸੇ ਅਧਿਆਪਕ ਨੂੰ ਕੋਈ ਵੀ ਸਮੱਸਿਆ ਆਉਂਦੀ ਹੈ। ਉਹ ਮੋਰਚੇ ਦੇ ਆਗੂਆਂ/ਵਰਕਰਾਂ ਦੇ ਧਿਆਨ ਵਿੱਚ ਲੈ ਕੇ ਆਉਣ ਤਾਂ ਜੋ ਸਬੰਧਿਤ ਅਧਿਆਪਕਾਂ ਨੂੰ ਇਨਸਾਫ ਮਿਲ ਸਕੇ। ਇਸ ਸਮੇਂ ਗੁਰਵਿੰਦਰ ਸਿੰਘ ਸਸਕੌਰ, ਚਰਨਜੀਤ ਸਿੰਘ, ਰਵਿੰਦਰ ਪੱਪੀ, ਮਨਪ੍ਰੀਤ ਸਿੰਘ, ਸੰਜੀਵ ਮੋਠਾਪੁਰ ਆਦਿ ਹਾਜ਼ਰ ਸਨ।