SBI ਖੇਤਰੀ ਵਪਾਰ ਦਫਤਰ ਫਿਰੋਜ਼ਪੁਰ ਵੱਲੋਂ ਸਰਕਾਰੀ ਪ੍ਰਾਇਮਰੀ ਸਕੂਲ ਸ਼ਾਹਦੀਨ ਵਾਲਾ ਵਿਖੇ ਬੱਚਿਆਂ ਲਈ ਵੱਖ ਵੱਖ ਤਰ੍ਹਾਂ ਦੇ ਪ੍ਰਗਤੀ ਕਾਰਜ ਕਰਵਾਏ ਗਏ
ਪੰਜਾਬ ਨੈੱਟਵਰਕ, ਫਿਰੋਜ਼ਪੁਰ-
ਸਰਕਾਰੀ ਪ੍ਰਾਇਮਰੀ ਸਕੂਲ ਸ਼ਾਹਦੀਨ ਵਾਲਾ ਦੇ ਹੈਡ ਟੀਚਰ ਸ੍ਰੀਮਤੀ ਸੁਖਵਿੰਦਰ ਕੌਰ ਦੀ ਰਹਿਨੁਮਾਈ ਹੇਠ ਅਤੇ ਸਮੂਹ ਸਟਾਫ ਦੇ ਉਪਰਾਲੇ ਸਦਕਾ ਸਰਕਾਰੀ ਪ੍ਰਾਇਮਰੀ ਸਕੂਲ ਸ਼ਾਹਦੀਨ ਵਾਲਾ ਬਲਾਕ ਸਤਿਏ ਵਾਲਾ ਵਿਖੇ ਸਟੇਟ ਬੈਂਕ ਆਫ ਇੰਡੀਆ, ਖੇਤਰੀ ਵਪਾਰ ਦਫਤਰ, ਫਿਰੋਜ਼ਪੁਰ ਵੱਲੋਂ ਸਕੂਲ ਦੇ ਕਮਰੇ ਦੀ ਰਿਪੇਅਰ, ਵਾਲ ਪੇਂਟ, ਟਾਇਲ ਵਰਕ, ਪਲੱਸਤਰ, ਨਵਾਂ ਫ਼ਰਸ਼, ਬਾਲਾ ਵਰਕ, ਬੱਚਿਆਂ ਦੇ ਖਿਲਾਉਣੇ ਆਦਿ ਦਾ ਕੰਮ ਕਰਵਾਇਆ ਗਿਆ।
ਇਸ ਮੌਕੇ ਸਟੇਟ ਬੈਂਕ ਆਫ ਇੰਡੀਆ ਦੇ ਖੇਤਰੀ ਵਪਾਰ ਦਫਤਰ ਦੇ ਰੀਜਨਲ ਮੈਨੇਜਰ ਸ੍ਰੀ ਮੋਹਿੰਦਰ ਪਾਲ ਚੋਪੜਾ, ਮੈਨੇਜਰ ਸ੍ਰੀ ਹਰਵਿੰਦਰ ਸਿੰਘ, ਡਿਪਟੀ ਮੈਨੇਜਰ ਸ੍ਰੀ ਸਾਹਿਲ ਕੁਮਾਰ, ਸ੍ਰੀ ਰਮਿੰਦਰ ਸਿੰਘ, ਸ਼੍ਰੀ ਰਿੰਕੂ ਜੈਂਨ, ਭਾਨੂੰ ਪ੍ਰੀਆ ਮੈਡਮ, ਸਕੂਲ ਦਾ ਸਟਾਫ ਸ੍ਰੀ ਸੁਰਿੰਦਰ ਸਿੰਘ, ਸ਼੍ਰੀਮਤੀ ਪੂਨਮ, ਸ਼੍ਰੀਮਤੀ ਰਣਜੀਤ ਕੌਰ, ਮਨਪ੍ਰੀਤ ਕੌਰ ਅਤੇ ਵਿਦਿਆਰਥੀ ਵੀ ਹਾਜ਼ਰ ਸਨ।