Education News- ਪ੍ਰਾਈਵੇਟ ਸਕੂਲਾਂ ਦੀ ਉੱਦਮਤਾ ਵਿਸ਼ੇ ‘ਤੇ ਅਧਿਆਪਕਾਂ ਦੀ ਕਰਵਾਈ ਟ੍ਰੇਨਿੰਗ- ਜ਼ਿਲਾ ਨੋਡਲ ਅਫ਼ਸਰ

All Latest NewsNews FlashPunjab News

 

Education News- ਪੰਜਾਬ ਸਕੂਲ ਸਿੱਖਿਆ ਬੋਰਡ ਮੁਹਾਲੀ ਦੇ ਦਿਸ਼ਾ ਨਿਰਦੇਸ਼ਾਂ ਤੇ ਜਿਲਾ ਸਿੱਖਿਆ ਅਫਸਰ(ਸ਼ੈ:ਸਿ) ਸ੍ਰੀਮਤੀ ਪਰਮਜੀਤ ਦੀ ਯੋਗ ਅਗਵਾਈ ਹੇਠ ਸਰਦਾਰ ਸੁਖਜਿੰਦਰ ਸਿੰਘ ਕਾਲਜ ਹਯਾਤ ਨਗਰ ਗੁਰਦਾਸਪੁਰ ਵਿਖੇ ਜਿਲੇ ਦੇ ਰਹਿੰਦੇ ਪ੍ਰਾਈਵੇਟ ਸਕੂਲਾਂ ਦੇ ਸਕੂਲ ਮੁਖੀਆਂ ਤੇ ਅਧਿਆਪਕਾਂ ਦੀ ਉਦਮਤਾ ਵਿਸ਼ੇ ਤੇ ਇੱਕ ਰੋਜ਼ਾ ਟ੍ਰੇਨਿੰਗ ਕਰਵਾਈ ਗਈ , ਜਿਸ ਵਿੱਚ ਜਿਲਾ ਨੋਡਲ ਅਫਸਰ, ਬਿਜਨਸ ਬਲਾਸਟਰ ਅਮਰਜੀਤ ਸਿੰਘ ਪੁਰੇਵਾਲ ਵਿਸ਼ੇਸ਼ ਤੌਰ ਤੇ ਪਹੁੰਚੇ।

ਪੁਰੇਵਾਲ ਨੇ ਦੱਸਿਆ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਮੋਹਾਲੀ ਵਲੋਂ ਫੇਸ 1 ਅਧੀਨ ਜਿਲੇ ਦੇ 134 ਪ੍ਰਾਈਵੇਟ ਸਕੂਲਾਂ ਨੂੰ ਬਿਜਨਸ ਬਲਾਸਟਰ ਟ੍ਰੇਨਿੰਗ ਦੇਣ ਦਾ ਟੀਚਾ ਮਿੱਥਿਆ ਗਿਆ ਸੀ । ਉਸ ਤਹਿਤ 124 ਸਕੂਲ ਪਹਿਲਾਂ ਹੀ ਕਵਰ ਕੀਤੇ ਜਾ ਚੁੱਕੇ ਹਨ ਅਤੇ ਰਹਿੰਦੇ 10 ਸਕੂਲਾਂ ਦੀ ਵੀ ਟ੍ਰੇਨਿੰਗ ਕਰਵਾ ਦਿੱਤੀ ਗਈ ਹੈ ਜਿਸ ।ਹੁਣ ਇਹ ਟ੍ਰੇਂਡ ਅਧਿਆਪਕ ਸਕੂਲ ਪੱਧਰ ਤੇ ਜਾ ਕੇ ਆਪਣੇ ਸਕੂਲ ਦੇ 10+1 ਜਮਾਤ ਦੇ ਸਮੂਹ ਜਮਾਤ ਇੰਚਾਰਜਾਂ ਨੂੰ ਟਰੇਂਡ ਕਰਨਗੇ । ਉਹਨਾਂ ਦੱਸਿਆ ਕਿ ਬਿਜ਼ਨੈੱਸ ਬਲਾਸਟਰ ਤਹਿਤ ਉਦਮਿਤਾ ਵਿਸ਼ਾ ਦੋ ਫੇਜ਼ ਵਿੱਚ ਕਵਰ ਕੀਤਾ ਜਾਵੇਗਾ।

ਜਿਸ ਵਿੱਚ 10+1 ਜਮਾਤ ਵਿੱਚ ਪੜਦੇ ਵਿਦਿਆਰਥੀਆਂ ਲਈ ਪਹਿਲਾ ਫੇਜ਼ ਪ੍ਰੀ ਸੀਡ ਮਨੀ ਅਤੇ ਦੂਸਰਾ 10+2 ਜਮਾਤ ਵਿੱਚ ਪੜਦੇ ਵਿਦਿਆਰਥੀਆਂ ਲਈ ਪੋਸਟ ਸੀਡ ਮਨੀ ਹੋਵੇਗਾ ।ਪੋਸਟ ਸੀਡ ਮਨੀ ਵਿੱਚ ਵਿਦਿਆਰਥੀਆਂ ਨੂੰ ਪ੍ਰਤੀ ਵਿਦਿਆਰਥੀ ਦੇ ਹਿਸਾਬ ਸੀਡਮਨੀ ਪ੍ਰਦਾਨ ਕੀਤਾ ਜਾਂਦਾ ਹੈ । ਵਿਦਿਆਰਥੀ ਟੀਮ ਵਰਕ ਦੇ ਨਾਲ ਇਸ ਦੀ ਵੱਧ ਤੋਂ ਵੱਧ ਵਰਤੋਂ ਕਰਦੇ ਹੋਏ ਇਸ ਤੋਂ ਮੁਨਾਫਾ ਕਮਾ ਕੇ ਆਪਸ ਵਿੱਚ ਇਸ ਦੀ ਵੰਡ ਕਰਦੇ ਹਨ । ਵਿਭਾਗ ਵਲੋਂ ਵਿਦਿਆਰਥੀਆਂ ਵਿੱਚ ਰੁਚੀ ਪੈਦਾ ਕਰਨ ਲਈ ਬਿਜਨਸ ਬਲਾਸਟਰ ਤਹਿਤ ਇੰਟਰਪ੍ਰੀਨਿਓਰਸ਼ਿਪ (ਉੱਦਮਿਤਾ)ਵਿਸ਼ੇ ਨੂੰ ਹਰੇਕ ਪੱਧਰ ਤੇ ਸ਼ਾਮਲ ਕੀਤਾ ਜਾ ਰਿਹਾ ਹੈ ।

ਪੰਜਾਬ ਸਕੂਲ ਸਿੱਖਿਆ ਬੋਰਡ ਮੁਹਾਲੀ ਵਲੋਂ ਵੀ ਇਸ ਸਾਲ ਤੋਂ ਗਿਆਰਵੀਂ ਜਮਾਤ ਦੇ ਵਿਦਿਆਰਥੀਆਂ ਲਈ ਪੜਾਏ ਜਾ ਰਹੇ ਲਾਜਮੀ ਵਿਸ਼ਿਆਂ ਵਿੱਚ ਉੱਦਮਤਾ ਦਾ ਵਿਸ਼ਾ ਸ਼ਾਮਿਲ ਕੀਤਾ ਗਿਆ ਹੈ, ਜਿਸ ਦਾ ਮੁੱਖ ਮੰਤਵ ਵਿਦਿਆਰਥੀਆਂ ਵਿੱਚ ਉੱਦਮਤਾ ਦੇ ਗੁਣ ਪੈਦਾ ਕਰਨਾ ਹੋਵੇਗਾ ।ਇਸ ਵਿਸ਼ੇ ਤਹਿਤ ਸਾਲਾਨਾ ਪੇਪਰ ਵੀ ਲਿਆ ਜਾਵੇਗਾ,ਜਿਸ ਵਿੱਚ ਥਿਊਰੀ ਤੇ ਪ੍ਰੈਕਟੀਕਲ ਵਰਕ ਹੋਵੇਗਾ, ਤਾਂ ਜੋ ਵਿਦਿਆਰਥੀ ਸਮੇਂ ਦੇ ਹਾਣੀ ਬਣ ਸਕਣ ।

ਮਾਸਟਰ ਟ੍ਰੇਨਰਸ ਵਲੋਂ ਬਹੁਤ ਹੀ ਵਧੀਆ ਤਰੀਕੇ ਨਾਲ ਟ੍ਰੇਨਿੰਗ ਕਰਵਾਈ ਗਈ । ਇਸ ਮੌਕੇ ਸਕੂਲ਼ ਦੇ ਐਮ ਡੀ ਸ: ਐਸ.ਐਸ ਗਿੱਲ ਨੇ ਆਏ ਹੋਏ ਸਮੂਹ ਭਾਗੀਦਾਰਾਂ ਦਾ ਧੰਨਵਾਦ ਕੀਤਾ ਅਤੇ ਸਿੱਖਿਆ ਵਿਭਾਗ ਦੀ ਨਿਵੇਕਲੀ ਪਹਿਲਕਦਮੀ ਦੀ ਸਾਲਾਘਾ ਕੀਤੀ ।ਮਾਸਟਰ ਟ੍ਰੇਨਰ ਸ: ਲਖਵਿੰਦਰ ਸਿੰਘ, ਗੋਪਾਲ ਕ੍ਰਿਸ਼ਨ , ਰਾਜੇਸ਼ ਕੁਮਾਰ ਤੇ ਨਰਿੰਦਰ ਕੁਮਾਰ ਤੁਲੀ ਨੇ ਬਾਖੂਬੀ ਟ੍ਰੇਨਿੰਗ ਪ੍ਰਦਾਨ ਕੀਤੀ ।ਇਸ ਮੌਕੇ ਸਮੂਹ ਵਾਸਤੇ ਚਾਹ ਪਾਣੀ ਅਤੇ ਲੰਚ ਦਾ ਖਾਸ ਪ੍ਰਬੰਧ ਕੀਤਾ ਗਿਆ । ਸਕੂਲ ਪ੍ਰਿੰਸੀਪਲ ,ਜਸਪ੍ਰੀਤ ਸਿੰਘ ਤੋਂ ਇਲਾਵਾ ਵੱਖ ਵੱਖ ਸਕੂਲਾਂ ਦੇ ਸਕੂਲ ਮੁਖੀ ਤੇ ਅਧਿਆਪਕ ਵੀ ਹਾਜ਼ਰ ਸਨ ।

 

Media PBN Staff

Media PBN Staff

Leave a Reply

Your email address will not be published. Required fields are marked *