ਪੰਜਾਬ ‘ਚ ਹੜ੍ਹਾਂ ਕਾਰਨ ਤਬਾਹੀ; ਭਾਰੀ ਮੀਂਹ ਨੇ ਗ਼ਰੀਬ ਕਿਸਾਨ-ਮਜ਼ਦੂਰ ਕੀਤੇ ਬੇਘਰ, ਡਿੱਗੀਆਂ ਘਰਾਂ ਦੀਆਂ ਛੱਤਾਂ

All Latest News

 

ਰੋਹਿਤ ਗੁਪਤਾ, ਗੁਰਦਾਸਪੁਰ

ਇੱਕ ਪਾਸੇ ਹੜਾਂ ਦੇ ਪਾਣੀ ਨੇ ਲੋਕਾਂ ਦਾ ਜੀਣਾ ਬੇਹਾਲ ਕੀਤਾ ਹੋਇਆ ਹੈ ਤੇ ਦੂਜੇ ਪਾਸੇ ਬਾਰਿਸ਼ ਮੁਸੀਬਤਾਂ ਖੜੀਆਂ ਕਰ ਰਹੀ ਹੈ। ਬੀਤੇ ਦਿਨ ਹੋਈ ਤੇਜ਼ ਬਾਰਿਸ਼ ਕਾਰਨ ਕਈ ਗਰੀਬ ਪਰਿਵਾਰਾਂ ਦੇ ਘਰਾਂ ਦੀਆਂ ਛੱਤਾਂ ਡਿੱਗ ਗਈਆਂ ਹਨ।

ਮੁਹੱਲਾ ਇਸਲਾਮਾਬਾਦ ਦੇ ਰਹਿਣ ਵਾਲੇ ਇਹ ਸਾਰੇ ਪਰਿਵਾਰ ਮਿਹਨਤ ਮਜ਼ਦੂਰੀ ਕਰਕੇ ਘਰ ਚਲਾਉਂਦੇ ਹਨ ਅਜਿਹੇ ਵਿੱਚ ਡਿੱਗੀਆਂ ਛੱਤਾਂ ਦੀ ਮੁਰੰਮਤ ਕਰਵਾਉਣ ਯੋਗ ਹੈਸੀਅਤ ਇਹਨਾਂ ਦੀ ਨਹੀਂ ਹੈ।

ਜਦੋਂ ਇਹਨਾਂ ਦੇ ਘਰਾਂ ਦਾ ਦੌਰਾ ਕੀਤਾ ਗਿਆ ਤਾਂ ਉਥੋਂ ਦੇ ਹਾਲਾਤ ਬੇਹਦ ਤਰਸਯੋਗ ਨਜ਼ਰ ਆਏ। ਤਿੰਨ ਘਰਾਂ ਦੀਆਂ ਛੱਤਾਂ ਡਿੱਗੀਆਂ ਹਨ ਅਤੇ ਇਹਨਾਂ ਵਿੱਚੋਂ ਇੱਕ ਪਰਿਵਾਰ ਹੁਣ ਕਿਰਾਏ ਤੇ ਰਹਿ ਰਿਹਾ ਹੈ।

ਜਦਕਿ ਬਾਕੀ ਦੇ ਦੋ ਪਰਿਵਾਰ ਨੇੜੇ ਦੇ ਕਮਰਿਆਂ ਵਿੱਚ ਹੀ ਰਹਿਣ ਲਈ ਮਜਬੂਰ ਹਨ ਜਿਨਾਂ ਦੀ ਛੱਤਾਂ ਵੀ ਕੱਚੀਆਂ ਹਨ ,ਚੋ ਰਹੀਆ ਹਨ ਅਤੇ ਡਿੱਗਣ ਵਾਲੀਆਂ ਹਨ। ਇਹਨਾਂ ਪਰਿਵਾਰਾਂ ਵੱਲੋਂ ‌ ਛੱਤਾਂ ਪੱਕੀਆਂ ਕਰਨ ਦੀ ਗਰਾਂਟ ਲਈ ਅਪਲਾਈ ਕੀਤਾ ਹੋਇਆ ਹੈ ਪਰ ਹਜੇ ਤੱਕ ਇਹਨਾਂ ਨੂੰ ਗਰਾਂਟ ਨਹੀ ਮਿਲੀ।

ਉੱਥੇ ਹੀ ਮੁਹੱਲੇ ਦੀ ਕੌਂਸਲਰ ਦੇ ਪਤੀ ਅਸ਼ੋਕ ਭੁੱਟੋ ਨੂੰ ਜਦੋਂ ਇਸ ਬਾਰੇ ਪਤਾ ਲੱਗਾ ਤਾਂ ਉਹ ਪੀੜਿਤ ਪਰਿਵਾਰਾਂ ਦੇ ਕੋਲ ਪਹੁੰਚੇ ਅਤੇ ਦੱਸਿਆ ਕਿ ਕਾਗਜ਼ੀ ਕਾਰਵਾਈ ਮੁਕੰਮਲ ਨਾ ਹੋਣ ਕਾਰਨ ਇਹਨਾਂ ਦੀ ਗਰਾਂਟ ਲੇਟ ਹੋਈ ਹੈ।

ਪਰ ਹੁਣ ਉਹ ਜਲਦੀ ਇਹਨਾਂ ਨੂੰ ਗਰਾਂਟ ਦਵਾਉਣ ਦੀ ਕੋਸ਼ਿਸ਼ ਕਰਨਗੇ। ਇਸ ਤੋਂ ਪਹਿਲਾਂ ਉਹਨਾਂ ਨੇ ਗੁਰਦਾਸਪੁਰ ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ ਤੇ ਨਗਰ ਕੌਂਸਲ ਦੇ ਪ੍ਰਧਾਨ ਬਲਜੀਤ ਸਿੰਘ ਪਾਹੜਾ ਨਾਲ ਗੱਲ ਕੀਤੀ ਹੈ ਅਤੇ ਉਨ੍ਹਾਂ ਦੇ ਸਹਿਯੋਗ ਨਾਲ ਉਹ ਆਰਜੀ ਤੌਰ ਤੇ ਇਹਨਾਂ ਨੂੰ ਬਾਲਿਆਂ ਵਾਲੀ ਛੱਤ ਬਣਵਾ ਕੇ ਦੇ ਰਹੇ ਹਨ।

 

 

Media PBN Staff

Media PBN Staff

Leave a Reply

Your email address will not be published. Required fields are marked *