All Latest NewsGeneralNews FlashPunjab News

ਨੰਗਲੀ ਵਿਖੇ DTF ਨੇ ਕਰਵਾਇਆ ਬਲਾਕ ਅੰਮ੍ਰਿਤਸਰ-2 ਦਾ ਭਰਵਾਂ ਚੋਣ ਅਜਲਾਸ ਸੰਪੰਨ

 

ਗੁਰਕਿਰਪਾਲ ਸਿੰਘ ਬਲਾਕ ਪ੍ਰਧਾਨ ਅਤੇ ਮੈਡਮ ਅਰਚਨਾ ਸ਼ਰਮਾ ਦੀ ਸਕੱਤਰ ਵਜੋਂ ਕੀਤੀ ਚੋਣ

ਗੁਰਕਿਰਪਾਲ ਸਿੰਘ ਦੀ ਭਾਰੀ ਬਹੁਮਤ ਨਾਲ ਬਲਾਕ ਅੰਮ੍ਰਿਤਸਰ-2 ਦੇ ਪ੍ਰਧਾਨ ਵਜੋਂ ਕੀਤੀ ਚੋਣ-ਡੀ.ਟੀ.ਐਫ ਪੰਜਾਬ ਅੰਮ੍ਰਿਤਸਰ

ਪੰਜਾਬ ਨੈੱਟਵਰਕ, ਅੰਮ੍ਰਿਤਸਰ:

ਡੈਮੋਕਰੇਟਿਕ ਟੀਚਰਜ਼ ਫਰੰਟ (ਡੀ.ਟੀ.ਐਫ) ਪੰਜਾਬ ਦੇ ਸੰਵਿਧਾਨ ਅਤੇ ਦਰਜ਼ ਪ੍ਰਾਵਧਾਨਾਂ ਅਨੁਸਾਰ ਸਰਕਾਰੀ ਹਾਈ ਸਕੂਲ ਨੰਗਲੀ ਅੰਮ੍ਰਿਤਸਰ ਵਿਖੇ ਬਲਾਕ ਅੰਮ੍ਰਿਤਸਰ-2 ਦਾ ਚੋਣ ਅਜਲਾਸ ਭਰਵੀਂ ਗਿਣਤੀ ਵਿੱਚ ਸਰਵਸੰਮਤੀ ਨਾਲ ਸੰਪੰਨ ਕਰਵਾਇਆ ਗਿਆ ਜਿਸ ਵਿਚ ਸੂਬਾ ਵਿੱਤ ਸਕੱਤਰ ਕਮ ਜ਼ਿਲ੍ਹਾ ਪ੍ਰਧਾਨ ਅਸ਼ਵਨੀ ਅਵਸਥੀ, ਜ਼ਿਲ੍ਹਾ ਜਨਰਲ ਸਕੱਤਰ ਗੁਰਬਿੰਦਰ ਸਿੰਘ ਖਹਿਰਾ, ਸੀਨੀਅਰ ਮੀਤ ਪ੍ਰਧਾਨ ਗੁਰਦੇਵ ਸਿੰਘ ਅਤੇ ਰਾਜੇਸ਼ ਕੁਮਾਰ ਪਰਾਸ਼ਰ ਨੇ ਬਤੌਰ ਚੋਣ ਆਬਜ਼ਰਵਰ ਸ਼ਿਰਕਤ ਕੀਤੀ ਅਤੇ ਭਰਵੀਂ ਗਿਣਤੀ ਵਿੱਚ ਕਰਵਾਏ ਗਏ ਚੋਣ ਅਜਲਾਸ ਤੇ ਸੰਤੁਸ਼ਟੀ ਪ੍ਰਗਟਾਉਂਦਿਆਂ ਪ੍ਰਬੰਧਕਾਂ ਨੂੰ ਵਿਸ਼ੇਸ਼ ਧੰਨਵਾਦ ਕੀਤਾ। ਅਜਲਾਸ ਨੂੰ ਸੰਬੋਧਨ ਕਰਦਿਆਂ ਸਾਥੀ ਰਾਜਵਿੰਦਰ ਸਿੰਘ ਚਿਮਨੀ ਨੇ ਚੋਣ ਅਜਲਾਸ ਵਿੱਚ ਆਏ ਡੇਲਿਗੇਟਾਂ ਨੂੰ ਜੀ ਆਇਆਂ ਆਖਿਆ ਅਤੇ ਪਿਛਲੀ ਕਾਰਜਕਾਰੀ ਕਮੇਟੀ ਨੂੰ ਭੰਗ ਕਰਦਿਆਂ ਜਥੇਬੰਦੀ ਨੂੰ ਮਜ਼ਬੂਤ ਕਰਨ ਹਿੱਤ ਨਵੀਂ ਸੰਘਰਸ਼ਸ਼ੀਲ ਬਲਾਕ ਕਮੇਟੀ ਉਸਾਰਨ ਦਾ ਸੱਦਾ ਦਿੱਤਾ।

ਇਸ ਉਪਰੰਤ ਸਾਥੀ ਗੁਰਬਿੰਦਰ ਸਿੰਘ ਖਹਿਰਾ ਅਤੇ ਗੁਰਦੇਵ ਸਿੰਘ ਨੇ ਜਥੇਬੰਦੀ ਦੀਆਂ ਪਿਛਲੇ ਵਰ੍ਹਿਆਂ ਦੌਰਾਨ ਕੀਤੀਆਂ ਪ੍ਰਾਪਤੀਆਂ ਅਤੇ ਜਥੇਬੰਦੀ ਦੇ ਸਾਂਝੇ ਘੋਲਾਂ ਵਿੱਚ ਕੀਤੀ ਗਈ ਭਰਵੀਂ ਸ਼ਮੂਲੀਅਤ ਤੇ ਹਾਸਿਲ ਜਿੱਤਾਂ ਬਾਰੇ ਵਿਸਥਾਰਤ ਜਾਣਕਾਰੀ ਸਾਂਝੀ ਕੀਤੀ ਅਤੇ ਭਵਿੱਖ ਵਿੱਚ ਮਜ਼ਬੂਤ ਜਥੇਬੰਦਕ ਢਾਂਚਾ ਵਿਕਸਤ ਕਰਨ ਦਾ ਅਹਿਦ ਲਿਆ। ਪ੍ਰਧਾਨ ਅਸ਼ਵਨੀ ਅਵਸਥੀ ਜੀ ਨੇ ਜਥੇਬੰਦੀ ਦੇ ਸੰਵਿਧਾਨ ਬਾਰੇ ਜਾਣਕਾਰੀ ਸਾਂਝੀ ਕੀਤੀ ਅਤੇ ਜਥੇਬੰਦਕ ਢਾਂਚੇ ਦੀ ਮਹੱਤਤਾ ਅਤੇ ਅਜੋਕੇਯੁੱਗ ਦੇ ਸੰਦਰਭ ਵਿੱਚ ਜਥੇਬੰਦੀ ਨੂੰ ਮਜ਼ਬੂਤ ਕਰਨ ਬਾਰੇ ਵਿਚਾਰ ਪੇਸ਼ ਕੀਤੇ।

ਆਗੂਆਂ ਨੇ ਲੋਕਤੰਤਰਿਕ ਤੇ ਜਮਹੂਰੀ ਢੰਗ ਨਾਲ ਮਜ਼ਬੂਤ ਤੇ ਸਾਂਝੀ ਜਥੇਬੰਦੀ ਦੀ ਉਸਾਰੀ ਕਰਨ ਤੇ ਭਵਿੱਖ ਵਿੱਚ ਤਿੱਖੇ ਸੰਘਰਸ਼ਾਂ ਤੇ ਘੋਲਾਂ ਵਿੱਚ ਵੱਧ ਤੋਂ ਵੱਧ ਯੋਗਦਾਨ ਪਾਉਣ ਦਾ ਅਹਿਦ ਲਿਆ। ਬੁਲਾਰਿਆਂ ਨੇ ਅਜੋਕੇ ਯੁੱਗ ਵਿੱਚ ਪੈਦਾ ਹੋਏ ਸਮਾਜਿਕ, ਰਾਜਨੀਤਿਕ, ਆਰਥਿਕ ਅਤੇ ਰੁਜ਼ਗਾਰ ਸੰਕਟ ਦੇ ਪਿੱਛੇ ਜ਼ਿੰਮੇਵਾਰ ਸੰਸਾਰੀਕਰਨ, ਨਿੱਜੀਕਰਨ, ਉਦਾਰੀਕਰਨ ਆਦਿ ਮੁਲਾਜ਼ਮ ਅਤੇ ਲੋਕ ਮਾਰੂ ਨੀਤੀਆਂ ਅਤੇ ਇਹਨਾਂ ਦੇ ਸਮਾਜਿਕ ਤੇ ਰਾਜਨੀਤਿਕ ਪ੍ਰਭਾਵਾਂ ਤੇ ਭਵਿੱਖ ਵਿੱਚ ਕੀਤੇ ਜਾਣ ਵਾਲੇ ਤਿੱਖੇ ਸੰਘਰਸ਼ਾਂ ਦੀ ਲੋੜ ਬਾਰੇ ਜਾਣਕਾਰੀ ਸਾਂਝੀ ਕੀਤੀ ਅਤੇ ਭਵਿੱਖ ਵਿੱਚ ਇੱਕ ਕਿੱਤਾ ਇੱਕ ਜਥੇਬੰਦੀ ਉਸਾਰਨ ਬਾਰੇ ਗੱਲ ਤੇ ਜ਼ੋਰ ਦਿੱਤਾ। ਇਸ ਮੌਕੇ ਰਾਜੀਵ ਕੁਮਾਰ ਹੈਡਮਾਸਟਰ, ਰਮਨ ਸ਼ਰਮਾ, ਅੰਜੂ ਅਰੋੜਾ, ਮਨਪ੍ਰੀਤ ਕੌਰ, ਬਲਜਿੰਦਰ ਸਿੰਘ, ਮਨੀਸ਼ ਪੀਟਰ, ਪ੍ਰਦੀਪ ਝੰਜੋਟੀ ਪ੍ਰਧਾਨ ਅੰਮ੍ਰਿਤਸਰ-3, ਅਮਰਪ੍ਰੀਤ ਸਿੰਘ ਰੰਧਾਵਾ, ਲਖਵਿੰਦਰ ਸਿੰਘ ਲਦੇਹ, ਮਨਦੀਪ ਸਿੰਘ ਹਰਛਾ ਛੀਨਾ,ਰਮਿੰਦਰ ਕੌਰ, ਗੁਰਤਾਸ਼ਿਕਾ ਸਿੱਧੂ ਆਦਿ ਉਚੇਚੇ ਤੌਰ ਤੇ ਹਾਜ਼ਿਰ ਆਏ ਅਤੇ ਜਥੇਬੰਦਕ ਲਾਮਬੰਦੀ ਅਤੇ ਜਥੇਬੰਦੀ ਨੂੰ ਮਜ਼ਬੂਤ ਬਣਾਉਣ ਦਾ ਅਹਿਦ ਕੀਤਾ।

ਬਲਾਕ ਅੰਮ੍ਰਿਤਸਰ-2 ਦੇ ਚੋਣ ਅਜਲਾਸ ਵਿੱਚ 17 ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ। ਜਿਸ ਵਿੱਚ ਭਾਰੀ ਬਹੁਮਤ ਅਤੇ ਸਰਬਸਮਤੀ ਨਾਲ ਹਾਊਸ ਵਿੱਚ ਹਾਜ਼ਿਰ ਆਏ ਡੇਲੀਗੇਟਾਂ ਵੱਲੋਂ ਗੁਰਕਿਰਪਾਲ ਸਿੰਘ ਨੰਗਲੀ ਨੂੰ ਬਲਾਕ ਪ੍ਰਧਾਨ ਅਤੇ ਮੈਡਮ ਅਰਚਨਾ ਸ਼ਰਮਾ ਦੀ ਜਨਰਲ ਸਕੱਤਰ, ਰਾਜਵਿੰਦਰ ਸਿੰਘ ਚਿਮਨੀ ਦੀ ਸੀਨੀਅਰ ਮੀਤ ਪ੍ਰਧਾਨ, ਗੁਰਜੀਤ ਸਿੰਘ ਜਗਦੇਵ ਕਲਾਂ ਦੀ ਸੰਯੁਕਤ ਸਕੱਤਰ, ਰਾਜ ਕੁਮਾਰ ਬੱਲ ਕਲਾਂ ਦੀ ਪ੍ਰੈਸ ਸਕੱਤਰ, ਰਵੀ ਕੁਮਾਰ ਦੀ ਵਿੱਤ ਸਕੱਤਰ, ਸੁਖਰਾਜ ਸਿੰਘ ਦੀ ਪ੍ਰਚਾਰ ਸਕੱਤਰ, ਪ੍ਰਦੀਪ ਕੁਮਾਰ ਅਤੇ ਸੁਨੀਲ ਕੁਮਾਰ ਦੀ ਮੀਤ ਪ੍ਰਧਾਨ, ਸੁਮੇਸ਼ ਗਿੱਲ, ਸੁਖਬੀਰ ਪਾਲ ਅਮਨਜੀਤ ਸਿੰਘ, ਦਵਿੰਦਰ ਸਿੰਘ ਨੰਗਲੀ, ਸੁਸ਼ੀਲ ਤੁੰਗ ਬਾਲਾ, ਪਰਵਿੰਦਰ ਸਿੰਘ ਮਖਣਵਿੰਡੀ, ਹਰਜਿੰਦਰ ਕੌਰ ਮਾਲ ਰੋਡ ਦੀ ਬਤੌਰ ਬਲਾਕ ਕਮੇਟੀ ਮੈਂਬਰ ਚੋਣ ਕੀਤੀ ਗਈ। ਨਵਨਿਯੁਕਤ ਪ੍ਰਧਾਨ ਤੇ ਚੁਣੇ ਗਏ ਨੁਮਾਇਦਿਆਂ ਨੇ ਜਥੇਬੰਦੀ ਤੇ ਹਾਜ਼ਿਰ ਆਏ ਡੇਲੀਗੇਟਾਂ ਦਾ ਧੰਨਵਾਦ ਕੀਤਾ ਅਤੇ ਭਵਿੱਖ ਵਿੱਚ ਜਥੇਬੰਦਕ ਕੰਮਾਂ ਨੂੰ ਪੂਰੀ ਤਨਦੇਹੀ ਨਾਲ ਏਕਤਾ ਅਤੇ ਅਖੰਡਤਾ ਦੇ ਸਿਧਾਂਤਾ ਤੇ ਚੱਲਣ ਦਾ ਭਰੋਸਾ ਦਿੱਤਾ।

Leave a Reply

Your email address will not be published. Required fields are marked *