All Latest NewsGeneralNews FlashPunjab News

ਭਗਵੰਤ ਮਾਨ ਸਰਕਾਰ ਤੋਂ ਨਵੇਂ ਫੌਜਦਾਰੀ ਕਨੂੰਨਾਂ ਖਿਲਾਫ਼ ਵਿਧਾਨ ਸਭਾ ‘ਚ ਮਤਾ ਪਾਉਣ ਦੀ ਮੰਗ

 

21 ਜੁਲਾਈ ਦੀ ਕਾਲੇ ਕਨੂੰਨਾਂ ਖ਼ਿਲਾਫ਼ ਜਲੰਧਰ ਕਨਵੈਨਸ਼ਨ ਸ਼ਾਮਲ ਹੋਣ ਦੀ ਜਮਹੂਰੀਅਤ ਪਸੰਦ ਲੋਕਾਂ ਨੂੰ ਅਪੀਲ

ਦਲਜੀਤ ਕੌਰ ਸੰਗਰੂਰ/ਲੁਧਿਆਣਾ

ਕੇਂਦਰ ਦੀ ਭਾਜਪਾ ਗੱਠਜੋੜ ਸਰਕਾਰ ਵੱਲੋਂ ਇੱਕ ਜੁਲਾਈ ਨੂੰ ਦੇਸ਼ ਭਰ ‘ਚ ਲਾਗੂ ਕੀਤੇ ਨਵੇਂ ਫ਼ੌਜਦਾਰੀ ਕਨੂੰਨਾਂ ਖਿਲਾਫ ਭਗਵੰਤ ਮਾਨ ਸਰਕਾਰ ਤੋਂ ਅਪਣਾ ਸਟੈਂਡ ਸਪੱਸ਼ਟ ਕਰਨ ਦੀ ਮੰਗ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਨੇ ਕੀਤੀ ਹੈ।

ਇਸ ਸੰਬੰਧੀ ਪ੍ਰੈੱਸ ਬਿਆਨ ਜਾਰੀ ਕਰਦਿਆਂ ਭਾਰਤੀ ਕਿਸਾਨ ਯੂਨੀਅਨ ਦੇ ਜਿਲਾ ਪ੍ਰਧਾਨ ਜਗਤਾਰ ਸਿੰਘ ਦੇਹੜਕਾ ਅਤੇ ਜ਼ਿਲ੍ਹਾ ਸੱਕਤਰ ਇੰਦਰਜੀਤ ਸਿੰਘ ਧਾਲੀਵਾਲ ਨੇ ਕਿਹਾ ਕਿ ਭਗਵੰਤ ਮਾਨ ਸਰਕਾਰ ਨੂੰ ਜਲ਼ੰਧਰ ਵਿਧਾਨ ਸਭਾ ਸੀਟ ਦੀ ਜਿੱਤ ਤੇ ਖੁਸ਼ੀਆਂ ਖੀਵੇ ਹੋਣ ਦੀ ਥਾਂ ਅਸਲ ਲੋਕ ਮੁੱਦਿਆਂ ਤੇ ਅਪਣਾ ਧਿਆਣ ਕੇਂਦਰਤ ਕਰਨ ਦੀ ਲੋੜ ਹੈ।

ਉਨਾਂ ਕਿਹਾ ਕਿ ਦੇਸ਼ ਨੂੰ ਪੁਲਸ ਰਾਜ ਚ ਬਦਲਣ ਵਾਲੇ, ਜਮਹੂਰੀ ਹੱਕਾਂ ਨੂੰ ਪੈਰਾਂ ਹੇਠ ਰੋਲਣ ਵਾਲੇ ਇੰਨਾਂ ਕਾਲੇ ਫ਼ੌਜਦਾਰੀ ਕਨੂੰਨਾਂ ਨੂੰ ਪੰਜਾਬ ‘ਚ ਲਾਗੂ ਕਰਨ ਦੀ ਮਾਨ ਹਕੂਮਤ ਵੱਲੋਂ ਇਜਾਜ਼ਤ ਦੇਣਾ ਦਰਸਾਉਂਦਾ ਹੈ ਕਿ ਦੇਸ਼ ਨੂੰ ਖੁਲੀ ਜੇਲ ਚ ਬਦਲਣ ਦੇ ਮਾਮਲੇ ਚ ਮੋਦੀ ਤੇ ਮਾਨ ਸਰਕਾਰ ਦੀ ਇੱਕੋ ਸਮਝਦਾਰੀ ਹੈ। ਦੇਸ਼ ਦਾ ਫੈਡਰਲ ਢਾਂਚਾ ਤਬਾਹ ਕਰਕੇ ਸਾਰੀਆਂ ਤਾਕਤਾਂ ਦਾ ਕੇਂਦਰੀ ਕਰਨ ਇਸ ਲਈ ਕੀਤਾ ਜਾ ਰਿਹਾ ਹੈ ਤਾਂ ਕਿ ਮਹਿੰਗਾਈ, ਬੇਰੁਜਗਾਰੀ ਜਿਹੇ ਆਮ ਮੁੱਦਿਆਂ ਤੇ ਬੋਲਣ ਵਾਲੇ ਲੋਕਾਂ ਤੇ ਦੇਸ਼ਧਰੋਹ ਦੇ ਪਰਚੇ ਦਰਜ ਕਰਕੇ ਹਰ ਤਰਾਂ ਦੇ ਲੋਕ ਵਿਰੋਧ ਨੂੰ ਥਾਂਏ ਹੀ ਨੱਪ ਦਿੱਤਾ ਜਾਵੇ।

ਉਨ੍ਹਾਂ ਕਿਹਾ ਕਿ ਪੁਲਸ ਪ੍ਰਬੰਧ ਰਾਜਾਂ ਦਾ ਵਿਸ਼ਾ ਹੈ ਬਿਲਕੁਲ ਉਵੇਂ ਹੀ ਜਿਵੇਂ ਖੇਤੀ ਰਾਜਾਂ ਦਾ ਵਿਸ਼ਾ ਹੈ। ਪਰ ਕੇਂਦਰ ਦੀ ਮੋਦੀ ਹਕੂਮਤ ਨੇ ਲੋਕਾਂ ਚੋ ਕਾਫੀ ਹੱਦ ਤੱਕ ਨਿਖੜਣ ਦੇ ਬਾਵਜੂਦ ਦੇਸ਼ ਨੂੰ ਕਾਰਪੋਰੇਟ ਨੂੰ ਵੇਚਣ ਲਈ ਤੇ ਹਿੰਦੂ ਰਾਜ ਬਣਾਉਣ ਲਈ ਹੁਣ ਦੇਸ਼ ਨੂੰ ਪੂਰੀ ਤਰਾਂ ਕਸ਼ਮੀਰ ਵਾਂਗ ਅਪਣੇ ਕੰਟਰੋਲ ਚ ਕਰਨ ਅਤੇ ਹਰ ਵਿਰੋਧ ਨੂੰ ਕੁਚਲਣ ਲਈ ਮਨਮਾਨੀਆਂ ਕਰਨ ਦਾ ਇਹ ਰਸਤਾ ਅਖਤਿਆਰ ਕਰਕੇ ਦੇਸ਼ ਨੂੰ ਅਣਐਲਾਨੀ ਐਮਰਜੈਂਸੀ ਦੇ ਰਾਹ ਤੋਰ ਦਿੱਤਾ ਹੈ।

ਉਨਾਂ ਕਿਹਾ ਕਿ ਤਾਮਿਲਨਾਡੂ ਸਰਕਾਰ ਨੇ ਅਪਣੇ ਰਾਜ ਚ ਇੰਨਾਂ ਕਨੂੰਨਾਂ ਨੂੰ ਲਾਗੂ ਕਰਨ ਤੋ ਪਾਸਾ ਵੱਟ ਲਿਆ ਹੈ ਪਰ ਮਾਨ ਹਕੂਮਤ ਲਈ ਤਾਂ ਇਹ ਅਜੰਡਾ ਹੀ ਨਹੀਂ ਬਣਿਆ। ਉਨਾਂ ਕਿਹਾ ਕਿ ਕਾਂਗਰਸੀਆਂ ਤੇ ਅਕਾਲੀਆਂ ਦੇ ਮੁੰਹ ਚ ਵੀ ਇੰਨਾਂ ਖਤਰਨਾਕ ਕਨੂੰਨਾਂ ਬਾਰੇ ਘੁੰਗਨੀਆਂ ਪਈਆਂ ਹੋਈਆਂ ਹਨ। ਉੱਨਾਂ ਕਿਹਾ ਕਿ ਜ਼ੋਰਦਾਰ ਵਿਰੋਧ ਦੀ ਅਣਹੋਂਦ ਚ ਮੁਲਕ ਤਬਾਹ ਹੋ ਜਾਵੇਗਾ।

ਇਸ ਦੋਰਾਨ ਇਨਕਲਾਬੀ ਕੇਂਦਰ ਪੰਜਾਬ ਦੇ ਜਨਰਲ ਸੱਕਤਰ ਕੰਵਲਜੀਤ ਖੰਨਾ ਨੇ ਇੰਨਾਂ ਲੋਕ ਵਿਰੋਧੀ ਕਾਲੇ ਕਨੂੰਨਾਂ ਖ਼ਿਲਾਫ਼ 21 ਜੁਲਾਈ ਨੂੰ ਪੰਜਾਬ ਦੀਆਂ ਜਨਤਕ ਜਮਹੂਰੀ ਜਥੇਬੰਦੀਆਂ ਵਲੋ ਬੁਲਾਈ ਗਈ ਸੂਬਾ ਪੱਧਰੀ ਕਨਵੈਨਸ਼ਨ ਚ ਸਮੂਹ ਜਮਹੂਰੀਅਤ ਪਸੰਦ ਲੋਕਾਂ, ਵਕੀਲ ਤੇ ਸਹਿਤਕਾਰ ਭਾਈਚਾਰੇ ਨੂੰ ਵਿਸ਼ੇਸ਼ ਤੌਰ ਤੇ ਸ਼ਾਮਲ ਹੋਣ ਦੀ ਜ਼ੋਰਦਾਰ ਅਪੀਲ ਕੀਤੀ ਗਈ ਹੈ।

 

Leave a Reply

Your email address will not be published. Required fields are marked *