ਬੱਚਿਓ ਬਦਲਾਅ ਤਾਂ ਐਂਦਾ ਦਾ ਹੀ ਹੁੰਦੈ! ਸਰਕਾਰੀ ਸਕੂਲਾਂ ਦੇ ਨਿਆਣਿਆਂ ਨੂੰ ਦਿੱਤੀਆਂ ਜਾ ਰਹੀਆਂ ਨੇ ਘਟੀਆ ਕੱਪੜੇ ਨਾਲ ਬਣੀਆਂ ਵਰਦੀਆਂ; DEO ਨੇ ਕਿਹਾ- ਕਰਵਾਈ ਜਾਵੇਗੀ ਜਾਂਚ
ਬਦਲਾਅ ਤਾਂ ਐਂਦਾ ਦਾ ਹੀ ਹੁੰਦੈ: ਅਧਿਆਪਕ ਜਥੇਬੰਦੀਆਂ ਨੇ ਚੁੱਕੇ ਸਵਾਲ! ਟਾਈ,ਬੈਲਟ ਅਤੇ ਆਈ ਕਾਰਡ ਲੈਣੇ ਪੈਣਗੇ ਪਲਿਓਂ
ਪਰਮਜੀਤ ਢਾਬਾਂ, ਜਲਾਲਾਬਾਦ
ਬਦਲਾਅ ਤਾਂ ਐਂਦਾ ਦਾ ਹੀ ਹੁੰਦੈ: ਪੰਜਾਬ ਸਰਕਾਰ ਵੱਲੋਂ ਸਰਕਾਰੀ ਪ੍ਰਾਇਮਰੀ ਸਕੂਲਾਂ ਦੇ ਨਿੱਕੜਿਆਂ (ਸਕੂਲੀ ਬੱਚਿਆਂ) ਨੂੰ ਦਿੱਤੀਆਂ ਜਾਣ ਵਾਲੀਆਂ ਵਰਦੀਆਂ ਘਟੀਆ ਕੱਪੜਾ ਵਰਤਣ ਅਤੇ ਸਕੂਲੀ ਬੱਚਿਆਂ ਨੂੰ ਟਾਈ ਬੈਲਟ ਅਤੇ ਆਈ ਕਾਰਡ ਮੁਹੱਈਆ ਨਾ ਕਰਵਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਜ਼ਿਲਾ ਫਾਜ਼ਿਲਕਾ ਦੇ ਵੱਖ-ਵੱਖ ਸਕੂਲਾਂ ਤੋਂ ਪ੍ਰਾਪਤ ਕੀਤੀ ਜਾਣਕਾਰੀ ਅਨੁਸਾਰ ਪੰਜਾਬ ਸਰਕਾਰ ਵੱਲੋਂ ਦਿੱਤੀਆਂ ਜਾਣ ਵਾਲੀਆਂ ਵਰਦੀਆਂ ਦੀ ਰਾਸ਼ੀ ਸਿੱਧੇ ਤੌਰ ਤੇ ਸਕੂਲ ਮੁੱਖੀਆਂ ਦੇ ਖਾਤੇ ਵਿੱਚ ਪਾਏ ਜਾਂਦੇ ਹਨ। ਪ੍ਰੰ
ਤੂ ਫਾਜ਼ਿਲਕਾ ਅਧੀਨ ਆਉਂਦੇ ਜਲਾਲਾਬਾਦ ਬਲਾਕ ਨੰਬਰ 1 ਅਤੇ ਜਲਾਲਾਬਾਦ ਬਲਾਕ ਨੰਬਰ 2 ਦੇ ਅਧੀਨ ਆਉਂਦੇ ਸਰਕਾਰੀ ਪ੍ਰਾਇਮਰੀ ਸਕੂਲਾਂ ਦੇ ਬੱਚਿਆਂ ਨੂੰ ਜ਼ਿਲ੍ਹਾ ਸਿੱਖਿਆ ਅਫ਼ਸਰ ਰਾਹੀਂ ਕਿਸੇ ਠੇਕੇਦਾਰ ਵੱਲੋਂ ਵਰਦੀਆਂ ਤਿਆਰ ਕਰਵਾ ਕੇ ਵੰਡੀਆਂ ਗਈਆਂ ਹਨ, ਜੋ ਕਿ ਮਿਆਰੀ ਤੌਰ ‘ਤੇ ਬਹੁਤ ਘਟੀਆਂ ਹਨ।
ਇਹਨਾਂ ਵਰਦੀਆਂ ਦੇ ਨਾਲ ਆਈ ਕਾਰਡ,ਟਾਈ ਅਤੇ ਬੈਲਟ ਮੁਹੱਈਆ ਨਹੀਂ ਕਰਵਾਈਆਂ ਗਈ। ਜਿਸ ਦਾ ਸਕੂਲ ਦੇ ਬੱਚਿਆਂ ਦੇ ਮਾਪਿਆਂ ਅਤੇ ਅਧਿਆਪਕਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਇਸ ਸਬੰਧੀ ਜਿਲ੍ਹਾ ਸਿੱਖਿਆ ਅਫਸਰ ਅਤੇ ਸਿੱਖਿਆ ਸਕੱਤਰ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਤੋਂ ਮੰਗ ਕਰਦਿਆਂ ਮਾਸਟਰ ਅਸ਼ੋਕ ਸਿੰਘ ਸਰਾਰੀ ਸੂਬਾ ਕਮੇਟੀ ਮੈਂਬਰ, ਮਾਸਟਰ ਜਗਨੰਦਨ ਸਿੰਘ ਹੈੱਡ ਟੀਚਰ ਪੰਜਾਬ ਪ੍ਰਧਾਨ, ਇੰਦਰਜੀਤ ਸਿੰਘ ਬਲਾਕ ਪ੍ਰਧਾਨ ਜਲਾਲਾਬਾਦ-1, ਦਲੀਪ ਸਿੰਘ ਸੈਣੀ ਬਲਾਕ ਪ੍ਰਧਾਨ ਜਲਾਲਾਬਾਦ-2, ਬਲਕਾਰ ਸਿੰਘ ਬਲਾਕ ਪ੍ਰਧਾਨ ਗੁਰੂਹਰਸਹਾਏ-3, ਹੈੱਡ ਟੀਚਰ ਮਦਨ ਲਾਲ,ਹੈੱਡ ਟੀਚਰ ਬਚਨ ਸਿੰਘ, ਮਾਸਟਰ ਪ੍ਰੇਮ ਸਿੰਘ, ਮਲਕੀਅਤ ਸਿੰਘ ਅਤੇ ਗੁਰਮੀਤ ਸਿੰਘ ਨੇ ਕਿਹਾ ਕਿ ਸਰਕਾਰੀ ਸਕੂਲਾਂ ਦੇ ਬੱਚਿਆਂ ਨੂੰ ਦਿੱਤੀਆਂ ਜਾਣ ਵਾਲੀਆਂ ਵਰਦੀਆਂ ਸਹੀ ਅਤੇ ਪੂਰੀਆਂ ਦਿੱਤੀਆਂ ਜਾਣ।
ਉਹਨਾਂ ਕਿਹਾ ਕਿ ਇਸ ਵਾਰ ਠੇਕੇਦਾਰ ਵੱਲੋਂ ਤਿਆਰ ਕਰਵਾਈਆਂ ਵਰਦੀਆਂ ਜਿਨ੍ਹਾਂ ਸਕੂਲਾਂ ਵਿੱਚ ਵੰਡੀਆਂ ਗਈਆਂ ਹਨ, ਉਹ ਮਿਆਰੀ ਤੌਰ ‘ਤੇ ਬਹੁਤ ਘਟੀਆ ਹਨ ਅਤੇ ਉਹਨਾਂ ਦਾ ਮਾਪ ਵੀ ਬੱਚਿਆਂ ਦੇ ਹਾਣ ਦਾ ਨਹੀਂ ਬਣ ਰਿਹਾ। ਦੱਸਣਯੋਗ ਹੈ ਕਿ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਦਿੱਤੀਆਂ ਜਾਣ ਵਾਲੀਆਂ ਵਰਦੀਆਂ ਲਈ ਪ੍ਰਤੀ ਵਿਦਿਆਰਥੀ 600 ਰੁਪਏ ਸਕੂਲਾਂ ਦੇ ਖਾਤਿਆਂ ‘ਚ ਪਾ ਦਿੱਤੇ ਜਾਂਦੇ ਸਨ।
ਦੂਜੇ ਪਾਸੇ ਸਕੂਲ ਮੁਖੀ ਅਤੇ ਸਕੂਲ ਦੇ ਅਧਿਆਪਕ ਮਿਆਰੀ ਤੌਰ ‘ਤੇ ਵਧੀਆ ਕੱਪੜਾ ਖਰੀਦ ਕੇ ਅਤੇ ਵਧੀਆ ਬਾਕੀ ਮਟੀਰੀਅਲ ਲੈ ਕੇ ਬੱਚਿਆਂ ਨੂੰ ਮੁਹੱਈਆ ਕਰਵਾਉਂਦੇ ਹਨ, ਜਿਸ ਨਾਲ ਬੱਚੇ ਅਤੇ ਉਹਨਾਂ ਦੇ ਮਾਪੇ ਬਹੁਤ ਖੁਸ਼ ਰਹਿੰਦੇ ਸਨ। ਪਰੰਤੂ ਜ਼ਿਲ੍ਹਾ ਸਿੱਖਿਆ ਵਿਭਾਗ ਵੱਲੋਂ ਇਸ ਵਾਰ ਠੇਕੇਦਾਰ ਵੱਲੋਂ ਤਿਆਰ ਕਰਵਾਈਆਂ ਵਰਦੀਆਂ ਜੋ ਵਰਤੇ ਗਏ ਘਟੀਆ ਕੱਪੜੇ, ਸਹੀ ਨਾ ਆਏ ਬੂਟ, ਜਰਾਬਾਂ ਅਤੇ ਬਿਨਾਂ ਆਈ ਕਾਰਡ ਬੈਲਟ ਅਤੇ ਟਾਈ ਤੋਂ ਬਗੈਰ ਬੱਚਿਆਂ ਅਤੇ ਅਧਿਆਪਕਾਂ ਦੀ ਚਿੰਤਾ ਵਧਾ ਦਿੱਤੀ ਹੈ।
ਡੀਈਓ ਨੇ ਕਿਹਾ- ਕਰਵਾਈ ਜਾਵੇਗੀ ਜਾਂਚ
ਇਸ ਸਬੰਧੀ ਜਿਲ੍ਹਾ ਸਿੱਖਿਆ ਅਫਸਰ ਸ਼ਿਵਪਾਲ ਗੋਇਲ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਜਿਲਾ ਫਾਜਲਕਾ ਵਿੱਚ ਸਵੈ ਰੁਜਗਾਰ ਅਪਣਾਉਣ ਵਾਲਿਆਂ ਲਈ ਓਕੇ ਨਾ ਪੈਰ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਦੀ ਦੇਖਰੇਖ ਹੇਠ ਸੈਲਫ ਹੈਲਪ ਗਰੁੱਪ ਰਾਹੀਂ ਇਹ ਵਰਦੀਆਂ ਬਣਵਾਈਆਂ ਗਈਆਂ ਹਨ। ਜੇਕਰ ਵਰਦੀਆਂ ਦਾ ਵਰਤਿਆ ਗਿਆ ਕੱਪੜਾ ਘਟੀਆ ਹੈ ਅਤੇ ਬੱਚਿਆਂ ਨੂੰ ਘੱਟ ਮਟੀਰੀਅਰ ਮਿਲਿਆ ਹੈ, ਉਸ ਦੀ ਜਾਂਚ ਕਰਵਾਈ ਜਾਏਗੀ ਅਤੇ ਬਣਦੀ ਕਾਰਵਾਈ ਲਈ ਲਿਖਿਆ ਜਾਵੇਗਾ।