ਈਟੀਟੀ ਟੈੱਟ ਪਾਸ ਯੂਨੀਅਨ ਵੀ ਹੜ੍ਹ ਪੀੜਤਾਂ ਦੀ ਮਦਦ ਲਈ ਮੈਦਾਨ ‘ਚ ਉੱਤਰੀ!
Punjab News
ਈਟੀਟੀ ਟੈੱਟ ਪਾਸ ਯੂਨੀਅਨ ਦੇ ਅਗਵਾਈ ਸੂਬਾ ਪ੍ਰਧਾਨ ਸੁਨੀਲ ਫਾਜ਼ਿਲਕਾ, ਵੂਮੈਨ ਵਿੰਗ ਆਗੂ ਆਂਚਲ ਕੁਮਾਰੀ ਅਤੇ ਸਮੁੱਚੇ ਈਟੀਟੀ ਟੈੱਟ ਪਾਸ ਕਾਡਰ ਵੱਲੋਂ ਮਿਲ ਕੇ ਪੰਜਾਬ ਬਾਰਡਰ ਖਿੱਤੇ ਵਿੱਚ ਪਾਣੀ ਦੀ ਮਾਰ ਝੱਲ ਰਹੇ ਫਾਜ਼ਿਲਕਾ ਜ਼ਿਲੇ ਚ ਪੈਂਦੇ ਪਿੰਡ ਚੱਕ ਖੀਵਾ ਤੋਂ ਪਾਰ ਢਾਣੀ ਬਚਨ ਸਿੰਘ ਅਤੇ ਪਿੰਡ ਦੇ ਆਸ ਪਾਸ ਸਮੂਹ ਛੋਟੀਆਂ ਵੱਡੀਆਂ ਢਾਣੀਆਂ ਦੇ ਹੜ੍ਹ ਪੀੜਤ ਲੋਕਾਂ ਨੂੰ ਮਿਲ ਕੇ ਉਹਨਾਂ ਦੀਆਂ ਸਮੱਸਿਆਵਾਂ ਨੂੰ ਸੁਣਦੇ ਹੋਏ ਮੌਕੇ ਤੇ ਪਿੰਡ ਦੇ ਸਰਕਾਰੀ ਸਕੂਲ ਵਿੱਚ ਉਹਨਾਂ ਨੂੰ ਦੁੱਧ, ਸਬਜ਼ੀਆਂ, ਦਾਲਾਂ, ਦਵਾਈਆਂ ਅਤੇ ਹੋਰ ਜਰੂਰੀ ਵਸਤਾਂ ਮੁਹੱਈਆ ਕਰਵਾਈਆਂ ਗਈਆਂ।
ਯੂਨੀਅਨ ਪ੍ਰਧਾਨ ਸੁਨੀਲ ਫਾਜ਼ਿਲਕਾ ਨੇ ਸੰਬੋਧਨ ਕਰਦਿਆਂ ਦੱਸਿਆ ਕਿ ਇਸ ਔਖੀ ਘੜੀ ਵਿੱਚ ਉਹਨਾਂ ਦੀ ਸਮੂਹ ਟੀਮ ਅਤੇ ਕਾਡਰ ਸਾਥੀ ਹਰ ਸਮੇਂ ਹੜ੍ਹ ਪੀੜਤਾਂ ਨੂੰ ਸੇਵਾਵਾਂ ਪ੍ਰਦਾਨ ਕਰਨ ਲਈ ਹਾਜਰ ਰਹਿਣਗੇ।
ਇਸ ਨੇਕ ਕੰਮ ਵਿਚ ਉਹਨਾਂ ਦੀ ਯੂਨੀਅਨ ਦਾ ਸਮੁੱਚਾ ਕਾਡਰ ਉਹਨਾਂ ਦੀ ਬਹੁਤ ਮਦਦ ਕਰ ਰਿਹਾ ਹੈ। ਉਹਨਾਂ ਨੇ ਸਮੂਹ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਅੱਜ ਇਸ ਔਖੀ ਘੜੀ ਵਿੱਚ ਸਮੇਂ ਦੀ ਮੰਗ ਹੈ ਸਾਨੂੰ ਸਾਰਿਆਂ ਨੂੰ ਜਿੰਦਾਦਿਲੀ ਦਿਖਾਉਂਦੇ ਹੋਏ ਹੜ੍ਹ ਪ੍ਰਭਾਵਿਤ ਖੇਤਰਾਂ ਵਿੱਚ ਜਾ ਕੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਸੁਣਨਾ ਚਾਹੀਦਾ ਹੈ ਅਤੇ ਵੱਧ ਤੋਂ ਵੱਧ ਉਹਨਾਂ ਨੂੰ ਸੇਵਾਵਾਂ ਪ੍ਰਦਾਨ ਕਰਨ ਦੀ ਸੇਵਾ ਕਰਨੀ ਚਾਹੀਦੀ ਹੈ।
ਇਸ ਮੌਕੇ ਯੂਨੀਅਨ ਦੇ ਆਗੂ ਸੁਨੀਲ ਫਾਜ਼ਿਲਕਾ, ਆਂਚਲ ਕੁਮਾਰੀ, ਸੋਨੂੰ ਜਲਾਲਾਬਾਦ ਅਤੇ ਪਿੰਡ ਵਾਸੀ ਮੌਜੂਦ ਸਨ।

