Punjab News: ਪਹਿਲਾਂ ਬਲੈਕਮੇਲ ਕੀਤਾ, ਫਿਰ ਨਬਾਲਿਗਾ ਨਾਲ ਬਣਾਏ ਸਰੀਰਕ ਸਬੰਧ- ਕਾਂਗਰਸੀ ਗ੍ਰਿਫਤਾਰ
Punjab News: ਬਠਿੰਡਾ ਪੁਲਿਸ ਨੇ ਇੱਕ ਕਾਂਗਰਸੀ ਨੂੰ ਗ੍ਰਿਫਤਾਰ ਕੀਤਾ ਹੈ। ਜਿਸ ਤੇ ਦੋਸ਼ ਲੱਗੇ ਹਨ ਕਿ ਉਸਨੇ ਨਬਾਲਿਗਾ ਨੂੰ ਬਲੈਕਮੇਲ ਕਰਕੇ ਉਹਦੇ ਨਾਲ ਸਰੀਰਕ ਬਣਾਏ ਹਨ।
ਇਸ ਸਬੰਧ ਵਿੱਚ ਪੁਲਿਸ ਨੇ ਕੇਸ ਦਰਜ ਕਰ ਲਿਆ ਹੈ। ਪੁਲਿਸ ਨੂੰ ਦਿੱਤੇ ਬਿਆਨਾਂ ਵਿੱਚ ਬਠਿੰਡੇ ਦੀ ਰਹਿਣ ਵਾਲੀ ਔਰਤ ਨੇ ਦੋਸ਼ ਲਾਇਆ ਕਿ ਇੱਕ ਸਿਆਸੀ ਬੰਦੇ (ਕਾਂਗਰਸੀ) ਦਾ ਉਨ੍ਹਾਂ ਦੇ ਘਰ ਆਉਣਾ ਜਾਣਾ ਸੀ।
ਔਰਤ ਨੇ ਦੱਸਿਆ ਕਿ ਉਹਦੀ ਬੇਟੀ ਸ਼ਹਿਰ ਦੇ ਇਕ ਸਕੂਲ ਵਿੱਚ ਪੜ੍ਹਦੀ ਹੈ, ਜਿਸਦੀ ਇੱਕ ਮੁੰਡੇ ਦੇ ਨਾਲ ਦੋਸਤੀ ਸੀ। ਇਸ ਬਾਰੇ ਕਾਂਗਰਗੀ ਆਗੂ ਨੂੰ ਕਿਸੇ ਨਾ ਕਿਸੇ ਤਰ੍ਹਾਂ ਪਤਾ ਲੱਗ ਗਿਆ।
ਔਰਤ ਦੇ ਦੋਸ਼ਾਂ ਮੁਤਾਬਿਕ, ਕਾਂਗਰਸੀ ਆਗੂ ਇਸੇ ਦਾ ਫ਼ਾਇਦਾ ਚੁੱਕ ਕੇ ਉਸਦੀ ਬੇਟੀ ਨੂੰ ਬਲੈਕਮੇਲ ਕਰਨ ਲੱਗ ਗਿਆ ਅਤੇ ਉਸਦੇ ਨਾਲ ਜ਼ਬਰੀ ਸਬੰਧ ਬਣਾਏ ਅਤੇ ਅਸ਼ਲੀਲ ਵੀਡੀਓ ਵੀ ਬਣਾਈ।
ਔਰਤ ਨੇ ਦੱਸਿਆ ਕਿ ਹੁਣ ਉਹਦੀ ਬੇਟੀ ਨੇ ਚੰਡੀਗੜ੍ਹ ਵਿੱਚ ਇੱਕ ਯੂਨੀਵਰਸਿਟੀ ਵਿੱਚ ਵੀ ਦਾਖ਼ਲਾ ਲੈ ਲਿਆ ਹੈ, ਪਰ ਫਿਰ ਵੀ ਕਾਂਗਰਸੀ ਉਹਦਾ ਪਿੱਛਾ ਨਹੀਂ ਛੱਡ ਰਿਹਾ ਅਤੇ ਉਹਨੂੰ ਲਗਾਤਾਰ ਬਲੈਕਮੇਲ ਕਰ ਰਿਹਾ ਹੈ।
ਔਰਤ ਨੇ ਦੋਸ਼ ਲਾਇਆ ਕਿ ਕੁੱਝ ਸਮਾਂ ਪਹਿਲਾਂ ਤਾਂ ਹੱਦ ਹੀ ਹੋ ਗਈ, ਕਿ ਉਕਤ ਕਾਂਗਰਸੀ ਨੇ ਅਸ਼ਲੀਲ ਵੀਡੀਓ ਉਸਦੀ ਦੂਜੀ ਬੇਟੀ ਦੇ ਫ਼ੋਨ ਤੇ ਭੇਜ ਦਿੱਤੀ। ਜਿਸ ਤੋਂ ਬਾਅਦ ਪਰਿਵਾਰ ਨੂੰ ਸਾਰੇ ਮਾਮਲੇ ਬਾਰੇ ਪਤਾ ਲੱਗਿਆ ਅਤੇ ਉਨ੍ਹਾਂ ਨੇ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ।
ਇਸ ਘਟਨਾ ਤੋਂ ਬਾਅਦ ਪੁਲਿਸ ਨੇ ਕਾਂਗਰਸੀ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਉਹਦੇ ਖਿਲਾਫ਼ ਬਠਿੰਡਾ ਪੁਲਿਸ ਨੇ ਮਾਮਲਾ ਦਰਜ ਕੀਤਾ ਗਿਆ ਹੈ।
ਪੁਲਿਸ ਅਧਿਕਾਰੀ ਸੰਦੀਪ ਭਾਟੀ ਨੇ ਦੱਸਿਆ ਕਿ ਲੜਕੀ ਦੇ ਬਿਆਨਾਂ ਨੂੰ ਕਲਮਬੰਦ ਕਰਕੇ ਅਗਲੇਰੀ ਜਾਂਚ ਆਰੰਭ ਦਿੱਤੀ ਹੈ, ਫਿਲਹਾਲ ਦੋਸ਼ੀ ਪੁਲਿਸ ਦੀ ਗ੍ਰਿਫ਼ਤ ਵਿੱਚ ਹੈ।

