Punjab News: ਹੜ੍ਹਾਂ ਕਾਰਨ ਬੰਦ ਪੰਜਾਬ ਦੇ ਕਾਲਜ ਅਤੇ ਯੂਨੀਵਰਸਿਟੀਆਂ ਖੋਲ੍ਹਣ ਬਾਰੇ ਹਰਜੋਤ ਬੈਂਸ ਦਾ ਫ਼ੈਸਲਾ, ਪੜ੍ਹੋ ਪੂਰੀ ਖ਼ਬਰ
Punjab News: ਪੰਜਾਬ ਇਸ ਵਾਰ ਸਭ ਤੋ ਵੱਧ ਹੜ੍ਹਾਂ ਨਾਲ ਪ੍ਰਭਾਵਿਤ ਹੋਇਆ ਹੈ, ਹਜ਼ਾਰਾਂ ਪਿੰਡ, ਲੱਖਾਂ ਏਕੜ ਖੇਤ ਤਬਾਹ ਹੋ ਗਏ ਹਨ। 40 ਤੋਂ ਵੱਧ ਇਨਸਾਨਾਂ ਦੀਆਂ ਜਾਨਾਂ ਜਾ ਚੁੱਕੀਆਂ ਹਨ।
ਪਰ ਹੁਣ ਜਿੰਦਗੀ ਹੋਲੀ ਹੋਲੀ ਲੀਹ ਤੇ ਪਰਤ ਰਹੀ ਹੈ। ਇਸ ਲਈ ਉੱਚ ਸਿੱਖਿਆ ਵਿਭਾਗ ਵੱਲੋਂ ਹੁਣ ਵਿਦਿਆਰਥੀਆਂ ਦੇ ਭਵਿੱਖ ਲਈ ਵਿੱਦਿਅਕ ਅਦਾਰੇ ਖੋਲਣ ਦਾ ਫੈਸਲਾ ਲਿਆ ਗਿਆ ਹੈ।
ਮੀਡੀਆ ਨਾਲ ਗੱਲਬਾਤ ਕਰਦੇ ਹੋਏ ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਕਿਹਾ ਕਿ ਸੂਬੇ ਦੇ ਸਾਰੇ ਕਾਲਜ, ਯੂਨੀਵਰਸਿਟੀਆਂ ਅਤੇ ਤਕਨੀਕੀ ਸਿਖਲਾਈ ਸੰਸਥਾਨ ਤੇ ਹੋਰ ਵਿੱਦਿਅਕ ਅਦਾਰੇ ਭਲਕੇ 8 ਸਤੰਬਰ ਤੋ ਹੀ ਅਧਿਆਪਕਾਂ ਤੇ ਵਿਦਿਆਰਥੀਆਂ ਲਈ ਖੋਲੇ ਜਾਣਗੇ।
ਉਨ੍ਹਾਂ ਨੇ ਕਿਹਾ ਕਿ ਸਾਰੇ ਮੁਖੀ ਅਤੇ ਪ੍ਰਬੰਧਕ ਕਮੇਟੀ ਇਹ ਯਕੀਨੀ ਬਣਾਉਣ ਕਿ ਹੜ੍ਹਾਂ ਦੌਰਾਨ ਉਨ੍ਹਾਂ ਦੇ ਵਿੱਦਿਅਕ ਅਦਾਰਿਆਂ ਵਿਚ ਜਿੱਥੇ ਵੀ ਪਾਣੀ ਭਰਿਆ ਹੋਵੇ, ਉਸ ਦੀ ਨਿਕਾਸੀ ਕਰਵਾਈ ਜਾਵੇ ਅਤੇ ਵਿੱਦਿਅਕ ਅਦਾਰੇ ਵਿਚ ਘਾਹ, ਬੂਟੀ ਸਾਫ ਕਰਵਾਈ ਜਾਵੇ ਤਾਂ ਜੋ ਵਿਦਿਆਰਥੀਆਂ ਤੇ ਸਟਾਫ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾਵੇ।

