ਸਾਵਧਾਨ! ਪੰਜਾਬ ਵਿੱਚ ਸਰਕਾਰੀ ਬੱਸਾਂ ਦਾ ਚੱਕਾ ਜਾਮ

All Latest NewsNews FlashPunjab News

 

ਸਾਵਧਾਨ! ਪੰਜਾਬ ਵਿੱਚ ਸਰਕਾਰੀ ਬੱਸਾਂ ਦਾ ਚੱਕਾ ਜਾਮ

Punjab News-

ਪੰਜਾਬ ਰੋਡਵੇਜ਼ ਪਨਬਸ/ਪੀ.ਆਰ.ਟੀ.ਸੀ ਕੰਟਰੈਕਟ ਵਰਕਰਜ਼ ਯੂਨੀਅਨ ਦੇ ਵੱਲੋਂ ਆਪਣੀਆਂ ਹੱਕੀ ਮੰਗਾਂ ਨੂੰ ਲੈਕੇ ਬੱਸਾਂ ਦਾ ਚੱਕਾ ਜਾਮ ਕਰਨ ਦਾ ਐਲਾਨ ਕਰ ਦਿੱਤਾ ਹੈ। ਇਸ ਨੂੰ ਲੈਕੇ ਬੀਤੇ ਦਿਨ ਯੂਨੀਅਨ ਦੀ ਇੱਕ ਅਹਿਮ ਮੀਟਿੰਗ ਹੋਈ, ਜਿਸ ਵਿੱਚ ਫ਼ੈਸਲਾ ਲਿਆ ਗਿਆ ਕਿ, ਜੇਕਰ ਸਰਕਾਰ ਮੰਗਾਂ ਦਾ ਹੱਲ ਨਾ ਕੀਤਾ ਤਾਂ ਅੱਜ 29/09/2025 ਤੋਂ ਵਿਧਾਨ ਸਭਾ ਸੈਸ਼ਨ ਦੇ ਵਿਰੋਧ ਦੇ ਨਾਲ ਨਾਲ ਮੁੱਖ ਮੰਤਰੀ ਪੰਜਾਬ ਦੀ ਰਹਾਇਸ਼ ਤੇ ਧਰਨਾ ਦੇਣ ਸਮੇਤ ਪੂਰੇ ਪੰਜਾਬ ਵਿੱਚ ਚੱਕਾ ਜਾਮ ਕੀਤਾ ਜਾਵੇਗਾ, ਜਿਸ ਦੀ ਜ਼ਿੰਮੇਵਾਰ ਪੰਜਾਬ ਸਰਕਾਰ ਤੇ ਮਨੇਜਮੈਂਟ ਦੀ ਹੋਵੇਗੀ।

ਪੰਜਾਬ ਰੋਡਵੇਜ਼ ਪਨਬਸ/ਪੀ.ਆਰ.ਟੀ.ਸੀ ਕੰਟਰੈਕਟ ਵਰਕਰਜ਼ ਯੂਨੀਅਨ ਦੇ ਸੂਬਾ ਚੈਅਰਮੈਨ ਬਲਵਿੰਦਰ ਸਿੰਘ ਰਾਠ, ਸੂਬਾ ਪ੍ਰਧਾਨ ਰੇਸ਼ਮ ਸਿੰਘ ਗਿੱਲ ਨੇ ਪ੍ਰੈਸ ਬਿਆਨ ਜਾਰੀ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਵੱਲੋਂ ਟਰਾਂਸਪੋਰਟ ਦੇ ਕਰਮਚਾਰੀਆਂ ਦੀਆਂ ਮੰਗਾਂ ਦਾ ਹੱਲ ਕਰਨ ਦੇ ਲਈ 1 ਜੁਲਾਈ 2024 ਨੂੰ ਕਮੇਟੀ ਗਠਿਤ ਕੀਤੀ ਸੀ ਕਮੇਟੀ ਨੂੰ 1 ਮਹੀਨੇ ਦੇ ਵਿੱਚ ਹੱਲ ਕਰਨ ਦੇ ਲਈ ਸਮਾ ਬੰਦ ਕੀਤਾ ਗਿਆ ਸੀ ਅੱਜ 1 ਸਾਲ ਤੋਂ ਵੀ ਵੱਧ ਸਮਾਂ ਹੋ ਗਿਆ ਹੈ ਮੰਗਾਂ ਜਿਉਂ ਦੀਆਂ ਤਿਉਂ ਲੰਮ ਰਹੀਆਂ ਹਨ । ਲਗਭਗ 50 ਤੋਂ 55 ਮੀਟਿੰਗ ਟਰਾਂਸਪੋਰਟ ਮੰਤਰੀ ਅਤੇ ਉੱਚ ਅਧਿਕਾਰੀਆਂ ਨਾਲ ਹੋ ਚੁੱਕੀਆਂ ਹਨ ਹਰ ਵਾਰ ਲਾਰੇ ਤੇ ਲਾਰਾ ਲਗਾਇਆ ਜਾਂਦਾ ਹੈ ਅਤੇ ਹੁਣ ਇਹ ਕਹਿ ਜਾਂਦਾ ਹੈ ਕਿ ਮੁੱਖ ਮੰਤਰੀ ਪੰਜਾਬ ਨੇ ਜਲੰਧਰ ਵਿੱਚ ਚੋਣ ਹੋਣ ਕਾਰਨ ਲਾਰਾ ਲਾ ਦਿੱਤਾ ਸੀ ਇਸ ਤੋਂ ਸਾਫ ਸਿੱਧ ਹੁੰਦਾ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਸਿਰਫ ਮੀਟਿੰਗ ਕਰ ਸਕਦਾ ਹੈ ਪਰ ਮੰਗਾਂ ਦਾ ਹੱਲ ਨਹੀਂ ਕਰ ਸਕਦੀ।

ਸੂਬਾ ਸਕੱਤਰ ਸ਼ਮਸ਼ੇਰ ਸਿੰਘ ਢਿੱਲੋ ਜੁਆਇਟ ਸਕੱਤਰ ਜਗਤਾਰ ਸਿੰਘ ਨੇ ਬੋਲਦਿਆਂ ਕਿਹਾ ਕਿ ਵਿਭਾਗਾਂ ਦੇ ਵਿੱਚ ਘਾਟੇ ਵੰਦ ਚੱਲ ਰਹੀਆ ਕਿਲੋਮੀਟਰ ਸਕੀਮ ਤਹਿਤ ਬੱਸਾਂ ਪਾਉਣ ਲਈ ਤਿਆਰੀਆਂ ਕੀਤੀਆ ਜਾ ਰਹੀਆਂ ਹਨ, ਜ਼ੋ ਕਿ ਵੱਡੇ ਟਰਾਂਸਪੋਰਟ ਮਾਫੀਆ ਨੂੰ ਖੁਲ ਦੇਣ ਵਾਲੀ ਗੱਲ ਤੇ ਵਿਭਾਗਾਂ ਦਾ ਨੁਕਸਾਨ ਕਰਕੇ ਲੁੱਟ ਕਰਵਾਉਣ ਦੀ ਮਨਸ਼ਾ ਦੇ ਨਾਲ ਨਿੱਜੀਕਰਨ ਕੀਤਾ ਜਾਂ ਰਿਹਾ ਜਦੋਂ ਟਰਾਂਸਪੋਰਟ ਵਿਭਾਗ ਪਬਲਿਕ ਪ੍ਰਾਪਟੀ ਹੈ ਲੋਕ ਹਿੱਤ ਲਈ ਚਲਾਈ ਜਾਂਦੀ ਹੈ।

ਹੁਣ ਸਰਕਾਰ ਅਤੇ ਮੈਨਿਜਮੈਟ ਪੰਜਾਬ ਦੀ ਪਬਲਿਕ ਦੀ ਜਾਇਦਾਦ ਨੂੰ ਪ੍ਰਾਈਵੇਟ ਲੋਕਾਂ ਨੂੰ ਵੇਚ ਕੇ ਪੰਜਾਬ ਦੇ ਲੋਕਾਂ ਸਫ਼ਰ ਸਹੂਲਤਾਂ ਤੋਂ ਸੱਖਣਾ ਕਰਨਾ ਚਹੁੰਦੀ ਹੈ ਜਦੋਂ ਕਿ ਸਰਕਾਰ ਨੇ ਵਿਭਾਗ ਨੂੰ ਬੱਸਾਂ ਪਾਉਣ ਦੇ ਲਈ ਇੱਕ ਪੈਸਾ ਨਹੀਂ ਦੇਣਾ ਹੁੰਦਾ, ਵਿਭਾਗ ਆਪਣੇ ਪੱਧਰ ਤੇ ਬੈਂਕਾਂ ਤੋਂ ਲੋਨ ਲੈ ਕੇ ਬੱਸ ਪਾਉਦੇ ਹਨ ਤੇ ਕਰਮਚਾਰੀਆਂ ਦੀ ਮਿਹਨਤ ਸਦਕਾ ਉਸ ਕਰਜੇ ਨੂੰ ਕਿਸ਼ਤਾਂ ਦੇ ਰੂਪ ਵਿੱਚ ਉਤਾਰਿਆ ਜਾਂਦਾ ਹੈ ਨਾਲੇ ਤਾਂ ਸਰਕਾਰ ਕਰਮਚਾਰੀਆਂ ਦਾ ਸ਼ੋਸਣ ਕਰ ਰਹੀ ਹੈ।

ਸੂਬਾ ਸੀਨੀਅਰ ਮੀਤ ਪ੍ਰਧਾਨ ਹਰਕੇਸ਼ ਕੁਮਾਰ ਵਿੱਕੀ, ਬਲਜਿੰਦਰ ਸਿੰਘ ਬਰਾੜ ਨੇ ਪ੍ਰੈਸ ਮੀਡੀਆ ਨੂੰ ਬਿਆਨ ਦਿੰਦੇ ਕਿਹਾ ਕਿ ਵਿਭਾਗਾਂ ਮੁਨਾਫ਼ੇ ਦੇ ਵਿੱਚ ਪਰ ਸਰਕਾਰ ਸਮੇਂ ਸਿਰੇ ਫਰੀ ਸਫ਼ਰ ਦਾ ਪੈਸਾ ਰਲੀਜ਼ ਨਾ ਕਰਕੇ ਨਵੀਂਆ ਬੱਸਾਂ ਨੂੰ ਪਾਉਣ ਤੋਂ ਰੋਕ ਲਾ ਰਹੀ ਹੈ ਤੇ ਕਿਲੋਮੀਟਰ ਪ੍ਰਾਈਵੇਟ ਬੱਸਾਂ ਨੂੰ ਵਧਾਉਣਾ ਚਹੁੰਦੀ ਹੈ ਨਾ ਹੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਕਰਮਚਾਰੀ ਪੱਕੇ ਕੀਤੇ ਨਾ ਹੀ ਕੋਈ ਵਿਭਾਗ ਦੀ ਬੱਸ ਨਵੀ ਖਰੀਦੀ ਸਿਰਫ ਆਮ ਆਦਮੀ ਪਾਰਟੀ ਦਾ ਜ਼ੋਰ ਇਸ਼ਤਿਹਾਰ ਬਾਜ਼ੀ ਤੇ ਚੁਟਕਲਿਆਂ ਤੇ ਪੂਰਾ ਜ਼ੋਰ ਦੇ ਰਹੇ ਹੈ ਗਰਾਉਂਡ ਕੰਮ ਦੀ ਰਿਪੋਟ ਬਿੱਲਕੁਲ ਜ਼ੀਰੋ ਹੈ।

ਉਨ੍ਹਾਂ ਕਿਹਾ ਕਿ, ਮੁੱਖ ਮੰਤਰੀ ਪੰਜਾਬ ਨੇ ਲਿਖਤੀ ਦਿੱਤਾ ਸੀ ਮੰਗਾਂ ਦਾ ਹੱਲ ਇੱਕ ਮਹੀਨੇ ਦੇ ਵਿੱਚ ਕਰਾਗੇ ਪਰ ਇੱਥੇ ਸਾਲ ਤੋ ਵੱਧ ਸਮਾਂ ਬੀਤਣ ਦੇ ਬਾਵਜੂਦ ਵੀ ਮੰਗਾਂ ਉਸ ਤਰ੍ਹਾਂ ਹੁਣ ਲੰਮਕ ਰਹੀਆਂ ਹਨ ਬੜੇ ਮਾਣ ਨਾਲ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਪੰਜਾਬ ਦੀ ਪਬਲਿਕ ਨੇ ਪੂਰੇ ਬਹੁਮਤ ਨਾਲ ਜਿਤਾਇਆ ਸੀ।

ਪਰ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਮੁਲਾਜ਼ਮਾਂ ਵਰਗ ਤੇ ਆਮ ਪਬਲਿਕ ਨੂੰ ਆਸਾ ਉਮੀਦਾਂ ਬਹੁਤ ਸਨ ਪਰ ਅੱਜ ਮੁਲਾਜ਼ਮਾਂ ਵਰਗ ਦੇ ਵਿੱਚ ਬਹੁਤ ਨਿਰਾਸ਼ਾ ਹੈ, ਜਿਸ ਦੇ ਕਾਰਣ ਯੂਨੀਅਨ ਨੇ ਠੋਸ ਫ਼ੈਸਲਾ ਕੀਤਾ ਹੈ ਕਿ ਜੇਕਰ ਮੰਗਾਂ ਦਾ ਹੱਲ ਨਾ ਕੀਤਾ ਤਾਂ 29/09/2025 ਤੋ ਵਿਧਾਨ ਸਭਾ ਸੈਸ਼ਨ ਦੇ ਵਿਰੋਧ ਦੇ ਨਾਲ ਨਾਲ ਮੁੱਖ ਮੰਤਰੀ ਪੰਜਾਬ ਦੀ ਰਹਾਇਸ਼ ਤੇ ਧਰਨਾ ਦੇਣ ਸਮੇਤ ਪੂਰੇ ਪੰਜਾਬ ਵਿੱਚ ਚੱਕਾ ਜਾਮ ਕਰੇਗਾ, ਜਿਸ ਦੀ ਜ਼ਿੰਮੇਵਾਰ ਪੰਜਾਬ ਸਰਕਾਰ ਤੇ ਮਨੇਜਮੈਂਟ ਦੀ ਹੋਵੇਗੀ।

 

Media PBN Staff

Media PBN Staff

Leave a Reply

Your email address will not be published. Required fields are marked *