ਸੈਂਟਰ ਰੁਕਨੇਵਾਲਾ, ਬਲਾਕ ਫ਼ਿਰੋਜ਼ਪੁਰ-2 ਦੀਆਂ ਪ੍ਰਾਇਮਰੀ ਸਕੂਲ ਖੇਡਾਂ ਸ਼ਾਨੋ-ਸ਼ੌਕਤ ਨਾਲ ਸੰਪੰਨ

General NewsNews FlashPunjab News

ਸੈਂਟਰ ਰੁਕਨੇਵਾਲਾ, ਬਲਾਕ ਫ਼ਿਰੋਜ਼ਪੁਰ-2 ਦੀਆਂ ਪ੍ਰਾਇਮਰੀ ਸਕੂਲ ਖੇਡਾਂ ਸ਼ਾਨੋ-ਸ਼ੌਕਤ ਨਾਲ ਸੰਪੰਨ

ਖੇਡਾਂ ਵਿੱਚ ਜਿੱਤ, ਵਿਦਿਆਰਥੀਆਂ ਅਤੇ ਅਧਿਆਪਕਾਂ ਦੀ ਮਿਹਨਤ ਦਾ ਨਤੀਜਾ – ਸੀ.ਐੱਚ.ਟੀ ਕੰਵਲਬੀਰ ਸਿੰਘ

ਪੰਜਾਬ ਨੈੱਟਵਰਕ, ਫ਼ਿਰੋਜ਼ਪੁਰ

ਸਕੂਲ ਸਿੱਖਿਆ ਵਿਭਾਗ ਪੰਜਾਬ ਜ਼ਿਲਾ ਫ਼ਿਰੋਜ਼ਪੁਰ ਦੇ ਜ਼ਿਲ੍ਹਾ ਸਿੱਖਿਆ ਅਫਸਰ (ਐ.ਸਿ) ਸੁਨੀਤਾ ਕੁਮਾਰੀ, ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ (ਐ.ਸਿ) ਸ਼੍ਰੀ ਕੋਮਲ ਅਰੋੜਾ ਦੀ ਦਿਸ਼ਾ ਨਿਰਦੇਸ਼ ਅਨੁਸਾਰ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਫ਼ਿਰੋਜ਼ਪੁਰ-2 ਰਾਜਨ ਨਰੂਲਾ ਅਤੇ ਸੈਂਟਰ ਹੈਡ ਟੀਚਰ ਰੁਕਨੇਵਾਲਾ ਕੰਵਲਬੀਰ ਸਿੰਘ ਦੀ ਦੇ ਅਗਵਾਈ ਹੇਠ ਫਿਰੋਜਪੁਰ-2 ਦੀਆਂ ਸੈਂਟਰ ਪੱਧਰੀ ਖੇਡਾਂ ਕਰਵਾਈਆਂ ਗਈਆਂ। ਇਸ ਵਿੱਚ ਸੈਂਟਰ ਰੁਕਨੇਵਾਲਾ ਦੇ ਸਾਰੇ ਸਕੂਲਾਂ ਨੇ ਭਾਗ ਲਿਆ। ਇਹਨਾਂ ਖੇਡਾਂ ਵਿੱਚ ਬੱਚਿਆਂ ਨੇ ਬਹੁਤ ਸ਼ਾਨਦਾਰ ਪ੍ਰਦਰਸ਼ਨ ਕੀਤਾ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਸੀ.ਐੱਚ.ਟੀ ਕੰਵਲਬੀਰ ਸਿੰਘ ਨੇ ਸਾਥੀ ਅਧਿਆਪਕਾਂ ਸਮੇਤ ਕੀਤਾ।
ਉਹਨਾਂ ਕਿਹਾ ਕਿ ਇਹਨਾਂ ਖੇਡਾਂ ਦੇ ਨਤੀਜਿਆਂ ਵਿੱਚ, ਦੌੜਾਂ ਲੜਕੇ 100 ਮੀਟਰ ਪਹਿਲਾ ਸਥਾਨ ਵਿਕਰਮ ਚੱਕ ਹਾਮਦ, ਦੂਸਰਾ ਸਥਾਨ ਅਰਸ਼ਦੀਪ ਕਾਮਲਵਾਲਾ ਖੁਰਦ, ਤੀਸਰਾ ਸਥਾਨ ਸੁਮਨ ਕਾਮਲਵਾਲਾ ਖੁਰਦ, 200 ਮੀਟਰ ਪਹਿਲਾ ਸਥਾਨ ਗੁਰਲਾਲ ਬੰਡਾਲਾ, ਦੂਜਾ ਸਥਾਨ ਸਹਿਜਦੀਪ ਕਾਮਲਵਾਲਾ ਖੁਰਦ, ਤੀਸਰਾ ਸਥਾਨ ਐਮੀਪਾਲ ਚੱਕ ਹਾਮਦ, 400 ਮੀਟਰ ਪਹਿਲਾ ਸਥਾਨ ਅਰਸ਼ਦੀਪ ਸਿੰਘ ਕਾਮਲਵਾਲਾ ਖੁਰਦ, ਦੂਸਰਾ ਸਥਾਨ ਰਾਜਬੀਰ ਸਿੰਘ ਕੁਤਬਦੀਨ ਵਾਲਾ, ਤੀਸਰਾ ਸਥਾਨ ਅਨਮੋਲ ਸਿੰਘ ਕਾਮਲ ਵਾਲਾ ਖੁਰਦ, 600 ਮੀਟਰ ਪਹਿਲਾ ਸਥਾਨ ਦਲਜੀਤ ਸਿੰਘ ਚੱਕ ਹਾਮਦ, ਦੂਸਰਾ ਸਥਾਨ ਲਵਜੀਤ ਸਿੰਘ ਚੱਕ ਹਾਮਦ, ਤੀਸਰਾ ਸਥਾਨ ਸਰਤਾਜ ਸਿੰਘ ਕਾਮਲਵਾਲਾ ਖੁਰਦ, ਦੌੜਾਂ ਲੜਕੀਆਂ 100 ਮੀਟਰ ਪਹਿਲਾ ਸਥਾਨ ਕੋਮਲਪ੍ਰੀਤ ਕੌਰ ਕਾਮਲਵਾਲਾ ਖੁਰਦ, ਦੂਸਰਾ ਸਥਾਨ ਲਵਜੋਤ ਕੌਰ ਚੱਕ ਹਾਮਦ, ਤੀਸਰਾ ਸਥਾਨ ਸੋਨੀਆ ਰਾਣੀ ਚੱਕ ਹਾਮਦ, 200 ਮੀਟਰ ਪਹਿਲਾ ਸਥਾਨ ਵੰਸ਼ਿਕਾ ਕਾਮਲਵਾਲਾ ਖੁਰਦ, ਦੂਸਰਾ ਸਥਾਨ ਰੇਂਚਲ ਕਾਮਲਵਾਲਾ ਖੁਰਦ, ਤੀਸਰਾ ਸਥਾਨ ਜਸਮੀਤ ਕੌਰ ਜੈਮਲਵਾਲਾ, 400 ਮੀਟਰ ਪਹਿਲਾ ਸਥਾਨ ਸਹਿਜਪ੍ਰੀਤ ਕੌਰ ਕਾਮਲਵਾਲਾ ਖੁਰਦ, ਦੂਸਰਾ ਸਥਾਨ ਕੋਮਲਪ੍ਰੀਤ ਕੌਰ ਕਾਮਲਵਾਲਾ ਖੁਰਦ, 400 ਮੀਟਰ ਪਹਿਲਾ ਸਥਾਨ ਸਹਿਜਪ੍ਰੀਤ ਕੌਰ ਕਾਮਲਵਾਲਾ ਖੁਰਦ, ਦੂਸਰਾ ਸਥਾਨ ਰਣਬੀਰ ਕੌਰ ਚੱਕ ਹਾਮਦ, ਤੀਸਰਾ ਸਥਾਨ ਪ੍ਰੀਤ ਜੈਮਲਵਾਲਾ, 600 ਮੀਟਰ ਪਹਿਲਾ ਸਥਾਨ ਸਮਾਇਰਾ ਕਾਮਲਵਾਲਾ ਖੁਰਦ, ਦੂਸਰਾ ਸਥਾਨ ਰਮਨਦੀਪ ਕੌਰ ਚੱਕ ਹਾਮਦ, ਤੀਸਰਾ ਸਥਾਨ ਰਾਜਵਿੰਦਰ ਕੌਰ ਚੱਕ ਹਾਮਦ, ਸ਼ਾਟਪੁੱਟ ਲੜਕੇ ਪਹਿਲਾ ਸਥਾਨ ਕਰਨਦੀਪ ਸਿੰਘ ਚੱਕ ਹਾਮਦ,ਦੂਜਾ ਸਥਾਨ ਸਰਤਾਜ ਕਾਮਲ ਵਾਲਾ ਖੁਰਦ, ਤੀਸਰਾ ਸਥਾਨ ਐਮੀਪਲ ਚੱਕ ਹਾਮਦ, ਸ਼ਾਟਪੁੱਟ ਲੜਕੀਆਂ ਪਹਿਲਾ ਸਥਾਨ ਲਵਜੋਤ ਕੌਰ ਚੱਕ ਹਾਮਦ, ਦੂਸਰਾ ਸਥਾਨ ਰਣਬੀਰ ਕੌਰ ਚੱਕ ਹਾਮਦ, ਤੀਜਾ ਸਥਾਨ ਰੇਂਚਲ ਕਾਮਲ ਵਾਲਾ ਖੁਰਦ, ਲੰਬੀ ਛਾਲ ਲੜਕੇ ਪਹਿਲਾ ਸਥਾਨ ਲਵਜੀਤ ਸਿੰਘ ਚੱਕ ਹਾਮਦ, ਦੂਸਰਾ ਸਥਾਨ ਕਰਨਦੀਪ ਸਿੰਘ ਚੱਕ ਹਾਮਦ, ਤੀਸਰਾ ਸਥਾਨ ਰਾਜਵੀਰ ਸਿੰਘ ਕੁਤਬਦੀਨ ਵਾਲਾ,ਲੰਬੀ ਛਾਲ ਲੜਕੀਆਂ ਪਹਿਲਾ ਸਥਾਨ ਲਵਜੋਤ ਕੌਰ ਚੱਕ ਹਾਮਦ,ਦੂਸਰਾ ਸਥਾਨ ਰਣਬੀਰ ਕੌਰ ਚੱਕ ਹਾਮਦ, ਤੀਸਰਾ ਰਮਨਦੀਪ ਕੌਰ ਚੱਕ ਹਾਮਦ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ।
ਉਹਨਾਂ ਕਿਹਾ ਜਿਥੇ ਇਸ ਖੇਡਾਂ ਵਿੱਚ ਬੱਚਿਆਂ ਦੀ ਮਿਹਨਤ ਨਜ਼ਰ ਆ ਰਹੀ ਹੈ ਉੱਥੇ ਉਹਨਾਂ ਦੇ ਅਧਿਆਪਕਾਂ ਵਲੋਂ ਬੱਚਿਆਂ ਤੇ ਖੇਡਾਂ ਵਿੱਚ ਕਰਵਾਇਆ ਅਭਿਆਸ ਵੀ ਪ੍ਰਤੱਖ ਦਿਖਾਈ ਦੇ ਰਿਹਾ ਸੀ। ਇਸ ਮੌਕੇ ਜੇਤੂ ਵਿਦਿਆਰਥੀਆਂ ਨੂੰ ਬਲਾਕ ਪੱਧਰੀ ਖੇਡਾਂ ਲਈ ਸ਼ੁਭਕਾਮਨਾਵਾਂ ਦਿੰਦੇ ਹੋਏ, ਮੈਡਲ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਅਤਰ ਸਿੰਘ ਗਿੱਲ,ਜਗਦੀਪ ਘਈ, ਜਤਿੰਦਰ ਸਿੰਘ, ਸੀਤਾ ਰਾਣੀ, ਨਿਰਮਲ ਸਿੰਘ,ਜਸਪ੍ਰੀਤ ਸਿੰਘ ਪੁਰੀ,ਮਨਪ੍ਰੀਤ ਕੌਰ,ਰਾਕੇਸ਼ ਕੁਮਾਰ, ਕਾਜਲ ਕੰਬੋਜ,ਬਲਦੇਵ ਸਿੰਘ, ਐੱਸ.ਐੱਮ.ਸੀ ਕਮੇਟੀ ਅਤੇ ਪਿੰਡ ਦੇ ਪਤਵੰਤੇ ਹਾਜ਼ਰ ਸਨ।

Leave a Reply

Your email address will not be published. Required fields are marked *