ਸਕੂਲ ਟੀਚਰਜ਼ ਫੈਡਰੇਸ਼ਨ ਆਫ ਇੰਡੀਆ ਅਤੇ ਫੈਡਰੇਸ਼ਨ ਵਿਗਿਆਨਿਕ ਵੱਲੋਂ ਹੜ੍ਹਾਂ ਮਾਰੇ ਸਕੂਲਾਂ ਦਾ ਹੰਗਾਮੀ ਦੌਰਾ
ਪੰਜ ਲੱਖ ਦੀਆਂ ਕਿੱਟਾਂ (ਸਟੇਸ਼ਨਰੀ,ਬੈਗ) ਹੜ ਪ੍ਰਭਾਵਿਤ ਸਕੂਲ ਵਿਦਿਆਰਥੀਆਂ ਨੂੰ ਵੰਡੀਆਂ
ਫਾਜ਼ਿਲਕਾ
ਪੰਜਾਬ ਦੇ ਹੜ ਪ੍ਰਭਾਵਿਤ ਫ਼ਾਜ਼ਿਲਕਾ ਦੇ ਬਾਰਡਰ ਏਰੀਏ ਵਿਚ ਸਕੂਲ ਟੀਚਰਜ਼ ਫੈਡਰੇਸ਼ਨ ਆਫ ਇੰਡੀਆ ਅਤੇ ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ (ਵਿਗਿਆਨਿਕ) ਵੱਲੋਂ ਪੰਜ ਲੱਖ ਦੀ ਸਟੇਸ਼ਨਰੀ ਤੇ ਸਕੂਲ ਬੈਗ ਕਿੱਟਾਂ ਸਕੂਲਾਂ ਦੇ ਵਿਚ ਜਾ ਕੇ ਵੰਡੀਆਂ ਗਈਆਂ।
ਸੂਬਾ ਜਨਰਲ ਸਕੱਤਰ ਐਨ ਡੀ ਤਿਵਾੜੀ ਨੇ ਦੱਸਿਆ ਐਸ.ਟੀ.ਐਫ .ਆਾਈ ਦੇ ਕੌਮੀ ਪ੍ਰਧਾਨ ਸੀ.ਐਨ .ਭਾਰਤੀ ਤੇ ਫੈਡਰੇਸ਼ਨ (ਵਿਗਿਆਨਿਕ) ਦੇ ਸੂਬਾ ਪ੍ਰਧਾਨ ਗਗਨਦੀਪ ਸਿੰਘ ਭੁੱਲਰ ,ਰਾਜਸਥਾਨ ਸ਼ਿਕਸ਼ਕ ਸੰਘ ਦੀ ਅਗਵਾਈ ਵਿੱਚ ਫ਼ਾਜ਼ਿਲਕਾ ਦੇ ਬਲਾਕ -2 ਦੇ ਬਾਰਡਰ ਸਕੂਲਾਂ ਵਿੱਚ ਜਿਹੜੇ ਬੁਰੀ ਤਰ੍ਹਾਂ ਹੜਾ ਦੀ ਮਾਰ ਹੇਠ ਰਹੇ ਸਕੂਲਾਂ ਵਿਚ ਪੰਜ ਲੱਖ ਦੀ ਸਟੇਸ਼ਨਰੀ ਤੇ ਸਕੂਲ ਬੈਗ ਸਕੂਲੀ ਵਿਦਿਆਰਥੀਆਂ ਨੂੰ ਸਕੂਲ ਵਿੱਚ ਜਾ ਕੇ ਵੰਡੇ ਗਏ।
ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ (ਵਿਗਿਆਨਿਕ) ਦੇ ਸੂਬਾ ਪ੍ਰਧਾਨ ਨਵਪ੍ਰੀਤ ਬੱਲੀ ,ਸੂਬਾ ਜਨਰਲ ਸਕੱਤਰ ਸੁਰਿੰਦਰ ਕੰਬੋਜ ਨੇ ਦੱਸਿਆ ਕਿ ਜੀਟੀਯੂ ਪੰਜਾਬ (ਵਿਗਿਆਨਿਕ) ਪੰਜਾਬ ਦੀ ਇੱਕੋ ਇੱਕ ਜਥੇਬੰਦੀ ਹੈ ਕੌਮੀ ਅਧਿਆਪਕ ਜੱਥੇਬੰਦੀ ਨਾਲ ਐਫੀਲੈਟਿਡ ਹੈ।ਸਕੂਲ ਟੀਚਰਜ਼ ਫੈਡਰੇਸ਼ਨ ਵੱਲੋਂ ਜਿੱਥੇ ਪਹਿਲੇ ਪੜਾਅ ਵਿੱਚ 1000 ਕਿੱਟਾ ਤਿਆਰ ਕਰਵਾ ਕੇ ਫਾਜਿਲਕਾਂ ਦੇ ਬਾਰਡਰ ਏਰੀਏ ਦੇ ਸਕੂਲਾਂ ਵਿੱਚ ਵੰਡਿਆਂ ਗਈਆਂ ਉੱਥੇ ਗੁਰਦਾਸਪੁਰ ਦੇ ਹੜ ਪ੍ਰਭਾਵਿਤ ਏਰੀਏ ਦੇ ਸਕੂਲੀ ਵਿਦਿਆਰਥੀਆ ਵਿੱਚ ਵੀ 1000 ਕਿੱਟਾਂ ਵੰਡਿਆ ਜਾਣਗੀਆਂ । ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਫਾਜ਼ਿਲਕਾ ਅਜੇ ਸ਼ਰਮਾ ਵੱਲੋਂ ਸਾਰੇ ਸਾਥੀਆਂ ਦਾ ਸਵਾਗਤ ਕੀਤਾ ਗਿਆ ਅਤੇ ਇਸ ਗਤੀਵਿਧੀਆਂ ਦੀ ਭਰਪੂਰ ਸ਼ਲਾਘਾ ਕੀਤੀ।
ਇਸ ਮੌਕੇ ਗੌਰਮਿੰਟ ਪੈਨਸ਼ਨ ਯੂਨੀਅਨ ਪੰਜਾਬ ਦੇ ਐਕਟਿੰਗ ਸੂਬਾ ਜਨਰਲ ਸਕੱਤਰ ਹਰਭਜਨ ਸਿੰਘ ਖੁੰਗਰ ਹਰੀਸ਼ ਚੰਦਰ ਕੰਬੋਜ,ਫੀਲਡ ਐਡ ਵਰਕਸ਼ਾਪ ਵਰਕਰਜ਼ ਯੂਨੀਅਨ ਪੰਜਾਬ (ਵਿਗਿਆਨਿਕ) ਜਿਲ੍ਹਾ ਫ਼ਾਜ਼ਿਲਕਾ ਦੇ ਪ੍ਰਧਾਨ ਮਹਿੰਦਰ ਸਿੰਘ ਘੱਲੂ,ਜਨਰਲ ਸਕੱਤਰ ਜਸਵਿੰਦਰ ਸਿੰਘ,ਰੇਸ਼ਮ ਸਿੰਘ ਅਬੋਹਰ,ਮਨੀਸ਼ ਬਠਿੰਡਾ ,ਸੁਖਵਿੰਦਰ ਸਿੰਘ ਬੱਲ, ਰਜੀਵ ਕੁਮਾਰ ਪ੍ਰਿੰਸੀਪਲ ਸੰਜੀਵ ਕੁਮਾਰ, ਜਸਵਿੰਦਰ ਸਿੰਘ ਜਨਰਲ ਸਕੱਤਰ ਪ.ਸਸਫ ਵਿਗਿਆਨਕ ਫਾਜ਼ਿਲਕਾ, ਗੁਰਜੰਟ ਸਿੰਘ, ਪਰਮਿੰਦਰ ਕੁਮਾਰ ,ਰਾਜ ਕੁਮਾਰ ਮਾਮੂ ਜੋਈਆ,ਗੁਰੇਕ ਸਿੰਘ ,ਧਰਮਿੰਦਰ ਠਾਕਰੇ,ਮੇਜਰ ਸਿਂਘ ,ਰਜਿੰਦਰ ਬਲੁਆਣਾ , ਸੁਨੀਲ ਦੋਨਾਂ ਨਾਨਕਾ ,ਸੰਜੀਵ ਡੀ ਪੀ,ਚਰਨਜੀਤ ਸਿੰਘ ,ਰਾਕੇਸ਼ ਬੰਟੀ ,ਪ੍ਰਦੀਪਪ੍ਰਿਤਪਾਲ ਸਿੰਘ,ਵਰਿੰਦਰਵੀਰ ਸਿੰਘ, ਪੰਕਜ ਕੁਮਾਰ
ਸਮੇਤ ਵੱਡੀ ਗਿਣਤੀ ਵਿਗਿਆਨਕ ਆਗੂ ਸ਼ਾਮਿਲ ਸਨ।

