ਮੁਲਾਜ਼ਮਾਂ ਦੇ ਆਗੂ ਬਾਬਾ ਬੋਹੜ ਰਣਬੀਰ ਸਿੰਘ ਢਿੱਲੋਂ ਦੇ ਸਦੀਵੀ ਵਿਛੋੜੇ ਤੋਂ ਸਮੂਹ ਜਥੇਬੰਦੀਆਂ ਨੇ ਕੀਤਾ ਡੂੰਘੇ ਦੁੱਖ ਦਾ ਪ੍ਰਗਟਾਵਾ
ਪੰਜਾਬ ਨੈੱਟਵਰਕ, ਚੰਡੀਗੜ੍ਹ
ਮੁਲਾਜ਼ਮ ਘੋਲਾਂ ਵਿੱਚ ਤਿੱਖੇ ਸੰਘਰਸ਼ ਕਰਨ ਵਾਲੇ ਮੁਲਾਜਮਾਂ ਦੇ ਪ੍ਰਮੁੱਖ ਆਗੂ ਅਤੇ ਬਾਬਾ ਬੋਹੜ ਵਜੋਂ ਜਾਨੇ ਜਾਂਦੇ ਰਣਬੀਰ ਸਿੰਘ ਢਿੱਲੋਂ ਦੇ ਸਦੀਵੀ ਵਿਛੋੜੇ ਦੇ ਜਾਨ ਤੇ ਮੁਲਾਜ਼ਮ ਜਥੇਬੰਦੀਆਂ ਨੇ ਡੂਖੇ ਦੁੱਖ ਦਾ ਪ੍ਰਗਟਾਵਾ ਕੀਤਾ। ਗੌਰਮਿੰਟ ਸਕੂਲ ਟੀਚਰਜ਼ ਯੂਨੀਅਨ ਪੰਜਾਬ ਦੇ ਸੂਬਾਈ ਆਗੂ ਨਵੀਨ ਸਚਦੇਵਾ, ਬਾਜ ਸਿੰਘ ਭੁੱਲਰ, ਸੁਖਜਿੰਦਰ ਸਿੰਘ ਖਾਨਪੁਰ, ਪਰਮਿੰਦਰ ਸਿੰਘ ਸੋਢੀ, ਰਾਜਬੀਰ ਸਿੰਘ ਢਿੱਲੋਂ ਨੇ ਦੱਸਿਆ ਕਿ ਰਣਬੀਰ ਸਿੰਘ ਢਿੱਲੋਂ 92 ਸਾਲ ਦੇ ਸਨ। ਜਿਨਾਂ ਨੇ 1961 ਤੋਂ ਨੌਕਰੀ ਵਿੱਚ ਆਉਂਦਿਆਂ ਹੀ ਯੂਨੀਅਨ ਵਿੱਚ ਸ਼ਾਮਿਲ ਹੋ ਕੇ ਮੁਲਾਜ਼ਮ ਘੋਲਾਂ ਵਿੱਚ ਭਾਗ ਲੈਣਾ ਸ਼ੁਰੂ ਕਰ ਦਿੱਤਾ ਸੀ।
ਉਹਨਾਂ ਨੇ ਸਮੇਂ ਦੀਆਂ ਸਰਕਾਰਾਂ ਨਾਲ ਸੰਘਰਸ਼ ਕਰਕੇ ਪੰਜਾਬ ਦੇ ਸਮੁੱਚੇ ਮੁਲਾਜ਼ਮਾਂ ਲਈ ਕੇਂਦਰੀ ਪੈਟਰਨ ਤੇ ਮਹਿੰਗਾਈ ਭੱਤਾ, ਮਕਾਨ ਕਰਾਇਆ ਭੱਤਾ, ਪੰਜਾਬ ਦੇ ਚੰਗੇ ਤਨਖਾਹ ਸਕੇਲ, ਕੇਂਦਰੀ ਪੈਟਰਨ ਸਕੂਲਾਂ ਨੂੰ ਤੋੜ ਕੇ ਪੰਜਾਬ ਦੇ ਸਕੂਲਾਂ ਦੀ ਵੱਖਰੀ ਪਛਾਣ ਬਣਾਉਣਾ ਅਤੇ ਹੋਰ ਬਹੁਤ ਸਾਰੀਆਂ ਸਹੂਲਤਾਂ ਪੰਜਾਬ ਦੇ ਮੁਲਾਜ਼ਮਾਂ ਨੂੰ ਲੈ ਕੇ ਦੇਣ ਲਈ ਤਿੰਨ ਵਾਰ ਮੁਅਤਲ ਅਤੇ ਦੋ ਵਾਰ ਟਰਮੀਨੇਟ ਹੋਏ।
ਇਸ ਸਮੇਂ ਉਹ ਪੰਜਾਬ ਦੇ ਮੁਲਾਜ਼ਮਾਂ ਦੀ ਪ੍ਰਮੁੱਖ ਜਥੇਬੰਦੀ ਪੰਜਾਬ ਸਬਾਰਡੀਨੇਟ ਸਰਵਿਸੇਜ ਫੈਡਰੇਸ਼ਨ 1680 ,ਸੈਕਟਰ 22 ਬੀ ਚੰਡੀਗੜ੍ਹ ਦੇ ਸੂਬਾਈ ਚੇਅਰਮੈਨ ਅਤੇ ਆਲ ਇੰਡੀਆ ਸਟੇਟ ਇੰਪਲਾਈਜ਼ ਕਨਫੈਡਰੇਸ਼ਨ ਦੇ ਕੌਮੀ ਪ੍ਰਧਾਨ ਸਨ। ਉਹਨਾਂ ਦੇ ਅਸਹਿ ਵਿਛੋੜੇ ਤੇ ਸਮੁੱਚੇ ਮੁਲਾਜ਼ਮ ਭਾਈਚਾਰੇ ਨੇ ਦੁੱਖ ਦਾ ਪ੍ਰਗਟਾਵਾ ਕੀਤਾ।
ਜਿਸ ਵਿੱਚ ਬਲਦੇਵ ਸਿੰਘ ਸੰਧੂ, ਜਗਦੇਵ ਸ਼ਰਮਾ, ਗੁਰਪਾਲ ਜੀਰਵੀ, ਭੁਪਿੰਦਰ ਸਿੰਘ, ਹਰਦੀਦਾਰ ਸਿੰਘ, ਗੌਰਮਿੰਟ ਟੀਚਰ ਯੂਨੀਅਨ ਦੇ ਸੂਬਾਈ ਆਗੂ ਬਲਵਿੰਦਰ ਸਿੰਘ ਭੁੱਟੋ, ਪ੍ਰਧਾਨ ਰਾਜੀਵ ਹਾਂਡਾ, ਡੀਟੀਐਫ ਦੇ ਪ੍ਰਧਾਨ ਬਲਰਾਮ ਸ਼ਰਮਾ, ਮਨਿਸਟਰੀਅਲ ਸਟਾਫ ਦੇ ਪ੍ਰਧਾਨ ਵਰਨ ਕੁਮਾਰ, ਕਰਮਜੀਤ ਸਿੰਘ, ਮਾਨ ਸਿੰਘ, ਪ੍ਰਿੰਸੀਪਲ ਮੁਖਤਿਆਰ ਸਿੰਘ, ਪ੍ਰਿੰਸੀਪਲ ਯੂਨੀਅਨ ਦੇ ਪ੍ਰਧਾਨ ਸੁਖਵਿੰਦਰ ਸਿੰਘ, ਸਾਬਕਾ ਡੀਓ ਚਮਕੌਰ ਸਿੰਘ ਸਰਾਂ, ਪ੍ਰਿੰਸੀਪਲ ਕਰਮਜੀਤ ਸਿੰਘ ਜੋਸ਼ਨ, ਗੁਰਮੀਤ ਸਿੰਘ ਸੰਧੂ, ਸਰਬਜੀਤ ਸਿੰਘ ਭਾਵੜਾ, ਲੈਕਚਰਾਰ ਯੂਨੀਅਨ ਦੇ ਪ੍ਰਧਾਨ ਮਲਕੀਤ ਸਿੰਘ ਜੋਸਨ, ਕੰਪਿਊਟਰ ਯੂਨੀਅਨ ਦੇ ਪ੍ਰਧਾਨ ਦਵਿੰਦਰ ਸਿੰਘ ਸੰਧੂ, ਬਲਵਿੰਦਰ ਸਿੰਘ ਮੁਲਤਾਨੀ, ਸੰਜੀਵ ਬਜਾਜ, ਨੀਰਜ ਕੁਮਾਰ, ਮੁੱਖ ਅਧਿਆਪਕ ਅਰਵਿੰਦਰ ਸਿੰਘ, ਦਿਨੇਸ਼ ਸ਼ਰਮਾ, ਗੁਰਪ੍ਰੀਤ ਸਿੰਘ, ਨਸੀਬ ਸ਼ਰਮਾ, ਜਿੰਦਰ ਪਾਇਲਟ , ਹਰਪ੍ਰੀਤ ਸਿੰਘ ਬੈਂਸ, ਗੁਰਸ਼ਾਮ ਸਿੰਘ, ਸੰਜੀਵ ਸਚਦੇਵਾ, ਰਣ ਸਿੰਘ, ਤੇਜਿੰਦਰ ਸਿੰਘ, ਬਲਜਿੰਦਰ ਸਿੰਘ ਮਖੂ, ਅਵਤਾਰ ਸਿੰਘ ਆਦਿ ਨੇ ਕਿਹਾ ਰਣਬੀਰ ਸਿੰਘ ਢਿੱਲੋ ਦੀ ਮੌਤ ਨੂੰ ਨਾ ਪੂਰਿਆ ਜਾਣ ਵਾਲਾ ਘਾਟਾ ਦੱਸਿਆ ਅਤੇ ਉਹਨਾਂ ਦੇ ਜਾਣ ਨਾਲ ਇੱਕ ਯੁੱਗ ਦਾ ਅੰਤ ਹੋ ਗਿਆ।