Education News- ਸਿੱਖਿਆ ਵਿਭਾਗ ਸਾਰੇ ਅਧਿਆਪਕਾਂ ਨੂੰ ਦੇਵੇ ਬਦਲੀਆਂ ਦਾ ਇੱਕ ਹੋਰ ਮੌਕਾ
Education News- ਘਰਾਂ ਤੋਂ ਦੂਰ ਡਿਊਟੀਆਂ ਤੇ ਜਾਂਦੇ ਅਧਿਆਪਕ ਹੋ ਰਹੇ ਹਨ ਹਾਦਸਿਆਂ ਦਾ ਸ਼ਿਕਾਰ-ਡੀ. ਟੀ. ਐਫ.
ਮੋਹਾਲੀ
Education News- ਘਰਾਂ ਤੋਂ ਦੂਰ ਨੌਕਰੀਆਂ ਕਰਦੇ ਅਧਿਆਪਕਾਂ ਬਦਲੀਆਂ ਲਈ ਤਰਸ ਰਹੇ ਹਨ ਪਰ ਉਹਨਾਂ ਦੇ ਘਰਾਂ ਦੇ ਨਜਦੀਕ ਸਕੂਲਾਂ ਵਿੱਚ ਪੋਸਟਾਂ ਖਾਲੀ ਪਈਆਂ ਹਨ|
ਅਧਿਆਪਕਾਂ ਦੀ ਨੁਮਾਇੰਦਾ ਜਥੇਬੰਦੀ ਡੈਮੋਕ੍ਰੇਟਿਕ ਟੀਚਰਜ਼ ਫ਼ਰੰਟ ਪੰਜਾਬ ਦੇ ਸੂਬਾ ਪ੍ਰਧਾਨ ਦਿਗਵਿਜੇਪਾਲ ਸ਼ਰਮਾ ਅਤੇ ਸੂਬਾ ਸਕੱਤਰ ਰੇਸ਼ਮ ਸਿੰਘ ਖੇਮੂਆਣਾ ਨੇ ਸਿੱਖਿਆ ਵਿਭਾਗ ਤੋਂ ਮੰਗ ਕਰਦਿਆਂ ਕਿਹਾ ਕਿ ਹਜ਼ਾਰਾਂ ਅਧਿਆਪਕਾਂ ਰੋਜ਼ਾਨਾ ਆਪਣੀ ਘਰਾਂ ਤੋ ਸੈਂਕੜੇ ਕਿਲੋਮੀਟਰ ਦੂਰੀਆਂ ਦਾ ਸਫ਼ਰ ਕਰ ਕੇ ਡਿਊਟੀ ਕਰਨ ਜਾਂਦੇ ਹਨ ਜਿਸ ਕਰਕੇ ਉਹਨਾਂ ਨਾਲ ਕਈ ਵਾਰ ਵੱਡੇ ਹਾਦਸੇ ਵਾਪਰ ਚੁੱਕੇ ਹਨ|
ਬੀਤੇ ਕੱਲ ਵੀ ਮਾਨਸਾ ਜ਼ਿਲ੍ਹੇ ਦਾ ਰਹਿਣ ਵਾਲਾ ਇੱਕ ਅਧਿਆਪਕ ਬਠਿੰਡਾ ਵਿਖੇ ਆਪਣੀ ਡਿਊਟੀ ਕਰਕੇ ਵਾਪਿਸ ਮੁੜਦੇ ਹੋਏ ਐਕਸੀਡੈਂਟ ਵਿੱਚ ਆਪਣੀ ਜਾਨ ਗਵਾ ਬੈਠਾ|ਆਗੂਆਂ ਨੇ ਮੰਗ ਕੀਤੀ ਕਿ ਪਹਿਲਾਂ ਹੋ ਚੁੱਕੀਆਂ ਬਦਲੀਆਂ ਵਿੱਚ ਵੀ ਸਿੰਗਲ ਟੀਚਰ ਅਧਿਆਪਕਾਂ ਅਤੇ 50% ਤੋ ਘੱਟ ਅਧਿਆਪਕਾਂ ਨੂੰ ਰਿਲੀਵ ਨਹੀਂ ਕੀਤਾ ਗਿਆ|
ਸੋ ਅਗਲੇ ਰਾਉਂਡ ਵਿੱਚ ਬਦਲੀਆਂ ਕਰਕੇ ਉਹਨਾਂ ਅਧਿਆਪਕਾਂ ਨੂੰ ਵੀ ਰਿਲੀਵ ਕੀਤਾ ਜਾਵੇ| ਜਥੇਬੰਦੀ ਦੇ ਸੀਨੀਅਰ ਮੀਤ ਪ੍ਰਧਾਨ ਸਰਵਣ ਸਿੰਘ ਔਜਲਾ, ਮੀਤ ਪ੍ਰਧਾਨ ਸੁੱਖਵਿੰਦਰ ਸੁੱਖੀ,ਸੰਯੁਕਤ ਸਕੱਤਰ ਦਲਜੀਤ ਸਮਰਾਲਾ, ਵਿਤ ਸਕੱਤਰ ਜਸਵਿੰਦਰ ਬਠਿੰਡਾ,ਪ੍ਰੈਸ ਸਕੱਤਰ ਲਖਵੀਰ ਮੁਕਤਸਰ ਅਤੇ ਸਹਾਇਕ ਪ੍ਰੈਸ ਸਕੱਤਰ ਰਾਜਵਿੰਦਰ ਸਿੰਘ ਬੈਹਣੀਵਾਲ ਨੇ ਮੰਗ ਕੀਤੀ ਕਿ 2024 ਵਿੱਚ ਪ੍ਰੋਮੋਟ ਹੋਏ ਅਧਿਆਪਕਾਂ ਨੂੰ ਇਹਨਾਂ ਬਦਲੀਆਂ ਵਿੱਚ ਸਪੈਸ਼ਲ ਮੌਕਾ ਦਿੱਤਾ ਜਾਵੇ|
ਕਿਉਕਿ ਉਹਨਾਂ ਦੀ ਪ੍ਰੋਮੋਸ਼ਨ ਸਮੇਂ ਉਹਨਾਂ ਦੇ ਘਰਾਂ ਕੋਲ ਖਾਲੀ ਪਏ ਸਟੇਸ਼ਨਾਂ ਦੇ ਬਾਵਜੂਦ ਉਹਨਾਂ ਨੂੰ ਦੂਰ ਦੁਰਾਡੇ ਸਟੇਸ਼ਨ ਦਿੱਤੇ ਗਏ|ਆਗੂਆਂ ਨੇ ਇਹ ਵੀ ਮੰਗ ਕੀਤੀ ਕਿ ਮਿਊਚਲ ਬਦਲੀ ਵਿੱਚ ਕਿਸੇ ਤਰਾਂ ਦੀ ਕੋਈ ਵੀ ਸ਼ਰਤ ਨਾਂ ਰੱਖੀ ਜਾਵੇ ਅਤੇ ਬਦਲੀਆਂ ਪਾਰਦਰਸ਼ੀ ਤਰੀਕੇ ਨਾਲ ਕੀਤੀਆਂ ਜਾਣ।

