ਵੱਡੀ ਖ਼ਬਰ: ਸਕੂਲ ਅਧਿਆਪਕਾ ਦੀ ਸੜਕ ਹਾਦਸੇ ‘ਚ ਮੌਤ
ਗੜ੍ਹਸ਼ੰਕਰ
ਸਕੂਲ ਡਿਊਟੀ ਤੋਂ ਘਰ ਵਾਪਸ ਆ ਰਹੀ ਇੱਕ ਗਰਭਵਤੀ ਅਧਿਆਪਕਾ ਦੀ ਮਾਹਿਲਪੁਰ-ਜੇਜੋ ਸੜਕ ‘ਤੇ ਭੁੱਲੇਵਾਲ ਪਿੰਡ ਨੇੜੇ ਵਾਪਰੇ ਇੱਕ ਸੜਕ ਹਾਦਸੇ ਵਿੱਚ ਮੌਤ ਹੋ ਗਈ।
ਮ੍ਰਿਤਕਾ ਦੀ ਪਛਾਣ ਨੀਰਜ ਕੁਮਾਰੀ (34) ਵਜੋਂ ਹੋਈ ਹੈ, ਜੋ ਕਿ ਹੁਕਮਪੁਰ ਦੇ ਰਹਿਣ ਵਾਲੇ ਜਸਵੰਤ ਰਾਏ ਦੀ ਪਤਨੀ ਹੈ। ਨੀਰਜ ਕੁਮਾਰੀ ਰਾਮਪੁਰ ਝੰਜੋਵਾਲ ਦੇ ਇੱਕ ਸਰਕਾਰੀ ਸਕੂਲ ਵਿੱਚ ਆਈਟੀ ਅਧਿਆਪਕਾ ਸੀ।
ਪਰਿਵਾਰ ਵਾਲਿਆਂ ਦੇ ਦੱਸਣ ਮੁਤਾਬਿਕ, ਝੰਜੋਵਾਲ ਦੇ ਇੱਕ ਸਰਕਾਰੀ ਸਕੂਲ ਵਿੱਚ ਮ੍ਰਿਤਕਾ ਨੀਰਜ ਕੁਮਾਰੀ ਰਾਮਪੁਰ ਆਈਟੀ ਅਧਿਆਪਕਾ ਸੀ ਅਤੇ ਸਕੂਲ ਛੁੱਟੀ ਹੋਣ ਤੋਂ ਬਾਅਦ, ਉਹ ਸਕੂਲ ਕੈਂਪਸ ਮੈਨੇਜਰ ਨਾਲ ਸਕੂਟਰ ‘ਤੇ ਆਪਣੇ ਨਾਨਕੇ ਪਿੰਡ ਨਾਰੂ ਨੰਗਲ ਜਾ ਰਹੀ ਸੀ।
ਜਦੋਂ ਉਹ ਉਕਤ ਸਥਾਨ ‘ਤੇ ਪਹੁੰਚੀ ਤਾਂ ਉਸਦੇ ਪਰਸ ਦੀ ਬੈਲਟ ਪਿੱਛੇ ਤੋਂ ਆ ਰਹੇ ਮੋਟਰਸਾਈਕਲ ਦੇ ਹੈਂਡਲ ਵਿੱਚ ਫਸ ਗਈ, ਜਿਸ ਕਾਰਨ ਉਹ ਸੜਕ ‘ਤੇ ਡਿੱਗ ਪਈ।
ਜ਼ਖ਼ਮੀ ਹਾਲਤ ਵਿੱਚ ਨੀਰਜ ਕੁਮਾਰੀ ਰਾਮਪੁਰ ਨੂੰ ਇਲਾਜ ਲਈ ਸਿਵਲ ਹਸਪਤਾਲ ਮਾਹਿਲਪੁਰ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਦਿੱਤਾ।

