ਵੱਡੀ ਖ਼ਬਰ: ਕੰਗਣਾ ਰਨੌਤ ਨੇ ਕਿਸਾਨ ਬੀਬੀ ਮਹਿੰਦਰ ਕੌਰ ਕੋਲੋਂ ਮੰਗੀ ਮੁਆਫੀ
Punjab News- ਭਾਜਪਾ ਅਦਾਕਾਰਾ ਕੰਗਣਾ ਰਨੌਤ ਅੱਜ ਬਠਿੰਡਾ ਕੋਰਟ ਵਿੱਚ ਪੇਸ਼ ਹੋਈ। ਉਸ ਉੱਤੇ ਮਾਣਹਾਨੀ ਦਾ ਕੇਸ ਕਿਸਾਨ ਬੀਬੀ ਮਹਿੰਦਰ ਕੌਰ ਵੱਲੋਂ ਕੀਤਾ ਗਿਆ ਸੀ।
ਕੰਗਨਾ ਨੇ ਕੋਰਟ ਤੋਂ ਬਾਹਰ ਨਿਕਲ ਕੇ ਮੀਡੀਆ ਨਾਲ ਗੱਲਬਾਤ ਕੀਤੀ ਅਤੇ ਕਿਹਾ ਕਿ ਮੈਂ ਬੀਬੀ ਮਹਿੰਦਰ ਕੌਰ ਕੋਲੋਂ ਮੁਆਫ਼ੀ ਮੰਗਦੀ ਹਾਂ।
ਹਾਲਾਂਕਿ ਕੰਗਨਾ ਆਪਣੇ ਬਿਆਨ ਵਿੱਚ ਇਹ ਵੀ ਕਹਿੰਦੀ ਨਜ਼ਰੀਂ ਆਈ ਕਿ ਉਸ ਵੇਲੇ ਬੀਬੀ ਮਹਿੰਦਰ ਕੌਰ ਨੂੰ ਗਲਤ ਫਹਿਮੀ ਹੋਈ। ਮੈਨੂੰ ਵੀ ਬੇਬੇ ਬਾਰੇ ਗ਼ਲਤ ਫਹਿਮੀ ਹੋਈ।
ਮੈਨੂੰ ਉਸ ਟਵੀਟ ਲਈ ਬੇਹਦ ਅਫਸੋਸ- ਕੰਗਨਾ
ਆਪਣੇ ਬਿਆਨ ਵਿੱਚ ਕੰਗਨਾ ਨੇ ਕਿਹਾ ਕਿ- ਮੈਨੂੰ ਬੇਬੇ ਬਾਰੇ ਗਲਤ ਫਹਿਮੀ ਹੋਈ, ਮਹਿੰਦਰ ਕੌਰ ਦੇ ਪਤੀ ਨਾਲ ਮੈਂ ਗੱਲਬਾਤ ਕੀਤੀ, ਮੈਨੂੰ ਬੇਬੇ ਬਾਰੇ ਗਲਤ ਫਹਿਮੀ ਹੋਈ, ਮੈਂ ਆਪਣੀ ਟਿੱਪਣੀ ਲਈ ਮਾਫੀ ਮੰਗਦੀ ਹਾਂ, ਮੇਰੀ ਅਜਿਹੀ ਕੋਈ ਮੰਸ਼ਾ ਨਹੀਂ ਸੀ, ਗਲਤ ਫਹਿਮੀ ‘ਚ ਮਹਿੰਦਰ ਕੌਰ ਬਾਰੇ ਮੇਰੇ ਵੱਲੋਂ ਟਵੀਟ ਕੀਤਾ ਗਿਆ ਸੀ, ਮੈਨੂੰ ਉਸ ਟਵੀਟ ਲਈ ਬੇਹਦ ਅਫਸੋਸ ਹੈ।

