ਵੱਡੀ ਖ਼ਬਰ: ਪੰਜਾਬ ‘ਚ AAP ਲੀਡਰ ਨੂੰ ਸ਼ਰੇਆਮ ਮਾਰੀਆਂ ਗੋਲੀਆਂ
ਸੇਵਾਮੁਕਤ ਪੁਲਿਸ ਅਫ਼ਸਰ ਉੱਤੇ ਲੱਗੇ ਗੋਲੀ ਚਲਾਉਣ ਦੇ ਦੋਸ਼, ਪੁਲਿਸ ਕਰ ਰਹੀ ਮਾਮਲੇ ਦੀ ਜਾਂਚ
Punjab News-
ਹਾਲੇ ਬੀਤੇ ਦਿਨ ਹੀ ਮਾਨਸਾ ਵਿੱਚ ਇੱਕ ਵਪਾਰੀ ਦੀ ਦੁਕਾਨ ਉੱਤੇ ਚਿੱਟੇ ਦਿਨ ਫਾਇਰਿੰਗ ਦੀ ਘਟਨਾ ਵਾਪਰੀ ਸੀ, ਜਿਸਨੂੰ ਲੈਕੇ ਅੱਜ ਮਾਨਸਾ ਸ਼ਹਿਰ ਪੂਰੀ ਤਰ੍ਹਾਂ ਨਾਲ ਵਪਾਰੀ ਵਰਗ ਵਲੋਂ ਬੰਦ ਕੀਤਾ ਗਿਆ ਸੀ। ਉਹ ਮਾਮਲਾ ਤਾਂ ਹਾਲੇ ਠੰਡਾ ਨਹੀਂ ਹੋਇਆ ਕਿ, ਸ੍ਰੀ ਅਨੰਦਪੁਰ ਸਾਹਿਬ ਤੋਂ ਇੱਕ ਦੁਖਦਾਈ ਖਬਰ ਸਾਹਮਣੇ ਆ ਗਈ।
ਜਾਣਕਾਰੀ ਅਨੁਸਾਰ, ਸ਼੍ਰੀ ਅਨੰਦਪੁਰ ਸਾਹਿਬ ਦੇ ਨੇੜਲੇ ਪਿੰਡ ਅਗੰਮਪੁਰ ਵਿੱਚ ਨਿੱਜੀ ਸਮਾਗਮ ਦੌਰਾਨ ਸੇਵਾਮੁਕਤ ਡੀਐਸਪੀ ਨੇ ਕਥਿਤ ਤੌਰ ‘ਤੇ ਆਮ ਆਦਮੀ ਪਾਰਟੀ (AAP) ਦੇ ਲੀਡਰ ਨਿਤਿਨ ਨੰਦਾ (Nitin Nanda) ‘ਤੇ ਗੋਲੀਆਂ ਚਲਾ ਦਿੱਤੀਆਂ।
ਗੋਲੀ ਲੱਗਣ ਨਾਲ ਨਿਤਿਨ ਨੰਦਾ ਜ਼ਖਮੀ ਹੋ ਗਿਆ ਅਤੇ ਇਲਾਜ਼ ਲਈ ਸਥਾਨਕ ਲੋਕਾਂ ਵੱਲੋਂ ਉਸਨੂੰ ਤੁਰੰਤ ਅਨੰਦਪੁਰ ਸਾਹਿਬ ਦੇ ਸਿਵਲ ਹਸਪਤਾਲ (Civil Hospital) ਲਿਜਾਇਆ ਗਿਆ।
ਡਾਕਟਰਾਂ ਮੁਤਾਬਕ, ਉਨ੍ਹਾਂ ਦੀ ਹਾਲਤ ਫਿਲਹਾਲ ਸਥਿਰ ਦੱਸੀ ਜਾ ਰਹੀ ਹੈ। ਗੋਲੀ ਚਲਾਉਣ ਦਾ ਦੋਸ਼ ਰਿਟਾਇਰਡ ਡੀਐਸਪੀ ‘ਤੇ ਲੱਗਾ ਹੈ। ਹਾਲਾਂਕਿ ਦੂਜੇ ਪਾਸੇ ਪੁਲਿਸ ਵੱਲੋਂ ਮੌਕੇ ‘ਤੇ ਪਹੁੰਚ ਕੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਕਿ, ਆਖਰ ਗੋਲੀ ਚਲਾਉਣ ਦੀ ਨੌਬਤ ਕਿਉਂ ਆਈ? ਫਿਲਹਾਲ ਜਾਂਚ ਜਾਰੀ ਹੈ ਅਤੇ ਇਸ ਘਟਨਾ ਮਗਰੋਂ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਹੈ।

