Punjab Breaking- ਕਬੱਡੀ ਖਿਡਾਰੀ ਦਾ ਗੋਲੀਆਂ ਮਾਰ ਕੇ ਕਤਲ

All Latest NewsNews FlashPunjab NewsTop BreakingTOP STORIES

 

 

ਪੁਲਿਸ ਅਲਾ ਅਧਿਕਾਰੀਆਂ ਦੇ ਦਫਤਰਾਂ ਤੋਂ ਕੁਝ ਹੀ ਕਦਮਾਂ ਦੀ ਦੂਰੀ ਤੇ ਘਟੀ ਘਟਨਾ

ਜਗਰਾਉਂ – (ਦੀਪਕ ਜੈਨ‌)

ਅੱਜ ਦੁਪਹਿਰ ਲਗਭਗ 3 ਵਜੇ ਸ਼ਹਿਰ ਦੇ ਹਰੀ ਸਿੰਘ ਹਸਪਤਾਲ ਰੋਡ ’ਤੇ ਇਕ ਵੱਡੀ ਅਤੇ ਭਿਆਨਕ ਘਟਨਾ ਵਾਪਰੀ। ਪਿੰਡ ਗਿੱਦੜਵਿੰਡੀ ਦੇ 26 ਸਾਲਾ ਤੇਜਪਾਲ ਸਿੰਘ ਜੋ ਕਿ ਇੱਕ ਮਾਹਿਰ ਕਬੱਡੀ ਖਿਡਾਰੀ ਸੀ, ਉਸ ਨੂੰ ਅਣਪਛਾਤੇ ਛੇ-ਸੱਤ ਵਿਅਕਤੀਆਂ ਨੇ ਘੇਰ ਕੇ ਪਹਿਲਾਂ ਕੁੱਟਮਾਰ ਕੀਤੀ ਅਤੇ ਫਿਰ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ।

ਮ੍ਰਿਤਕ ਨੌਜਵਾਨ ਦੇ ਮੌਕੇ ਤੇ ਮੌਜੂਦ ਸਾਥੀਆਂ ਨੇ ਦੱਸਿਆ ਕਿ ਜਿਸ ਵੇਲੇ ਇਹ ਘਟਨਾ ਵਾਪਰੀ ਉਸ ਵੇਲੇ ਉਹ ਆਪਣੇ ਦੋਸਤ ਦੇ ਨਾਲ ਹੀ ਮੌਜੂਦ ਸੀ ਹਮਲਾਵਰਾਂ ਨੇ ਆਉਂਦਿਆਂ ਹੀ ਪਹਿਲਾਂ ਪਿਸਤੋਲ ਦੀ ਨੋਕ ਤੇ ਉਹਨਾਂ ਤਿੰਨਾਂ ਦੀ ਕਾਫੀ ਦੇਰ ਕੁੱਟਮਾਰ ਕੀਤੀ ਹ ਤੇ ਫਿਰ ਬਾਅਦ ਵਿੱਚ ਉਨਾਂ ਦੇ ਦੋਸਤ ਤੇਜਪਾਲ ਸਿੰਘ ਦੇ ਗੋਲੀ ਮਾਰ ਦਿੱਤੀ ਜਿਸ ਕਾਰਨ ਉਸ ਦੀ ਮੌਤ ਹੋ ਗਈ।

ਇਥੇ ਜ਼ਿਕਰਯੋਗ ਹੈ ਕਿ ਜਿੱਥੇ ਇਹ ਘਟਨਾ ਵਾਪਰੀ ਉਥੋਂ ਕੁਛ ਹੀ ਦੂਰੀ ਤੇ ਪੁਲਿਸ ਜਿਲਾ ਲੁਧਿਆਣਾ ਦਿਹਾਤੀ ਦੇ ਮੁੱਖ ਅਧਿਕਾਰੀਆਂ ਦੇ ਦਫਤਰ ਮੌਜੂਦ ਹਨ ਅਤੇ ਬੇਖੌਫ ਹਮਲਾਵਰਾਂ ਬਿਨਾਂ ਕਿਸੇ ਡਰ ਤੋਂ ਏਡੀ ਵੱਡੀ ਵਾਰਦਾਤ ਨੂੰ ਅੰਜਾਮ ਦੇ ਕੇ ਮੌਕੇ ਤੋਂ ਫਰਾਰ ਹੋ ਗਏ। ਪੁਲਿਸ ਅਧਿਕਾਰੀਆਂ ਦੇ ਦਫਤਰਾਂ ਨੇੜੇ ਵਾਪਰੀ ਐਡੀ ਵੱਡੀ ਘਟਨਾ ਨੇ ਸ਼ਹਿਰ ਦੇ ਲੋਕਾਂ ਵਿੱਚ ਡਰ ਦਾ ਮਾਹੌਲ ਪੈਦਾ ਕਰ ਦਿੱਤਾ ਹੈ।

ਡੀਐਸਪੀ ਜਸਵਿੰਦਰ ਸਿੰਘ ਢੀਂਡਸਾ ਨੇ ਦੱਸਿਆ ਕਿ ਪੁਲਿਸ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈ ਰਹੀ ਹੈ ਅਤੇ ਘਟਨਾ ਦੇ ਆਲੇ ਦੁਆਲੇ ਦੇ ਇਲਾਕਿਆਂ ਦੇ ਸੀਸੀਟੀਵੀ ਫੁਟੇਜ ਖੰਗਾਲੇ ਜਾ ਰਹੇ ਹਨ ਤਾਂ ਜੋ ਇਸ ਮਾਮਲੇ ਨੂੰ ਜਲਦ ਸੁਲਝਾਉਣ ਦੇ ਲਈ ਹਮਲਾਵਰਾਂ ਦਾ ਕੋਈ ਸੁਰਾਗ ਹੱਥ ਲੱਗ ਸਕੇ।

ਇਥੇ ਇਹ ਵੀ ਜ਼ਿਕਰਯੋਗ ਹੈ ਕਿ ਹਰੀ ਸਿੰਘ ਰੋਡ ਤੇ ਵਾਪਰੇ ਇਸ ਖੂਨੀ ਖੇਡ ਚ ਨੌਜਵਾਨ ਦੀ ਮੌਤ ਹੋਣ ਦੀ ਖਬਰ ਪੂਰੇ ਸ਼ਹਿਰ ਵਿੱਚ ਜੰਗਲ ਦੀ ਅੱਗ ਤਰਾਂ ਫੈਲ ਗਈ ਪਰ ਮੀਡੀਆ ਨਾਲ ਗੱਲਬਾਤ ਕਰਦੇ ਆਂ ਡੀਐਸਪੀ ਜਸਵਿੰਦਰ ਸਿੰਘ ਢੀਂਡਸਾ ਵੱਲੋਂ ਇਸਦੀ ਪੁਸ਼ਟੀ ਤੱਕ ਨਹੀਂ ਕੀਤੀ ਗਈ ਕਿ ਉਹਨਾਂ ਕੋਲ ਇਸ ਬਾਰੇ ਜਾਣਕਾਰੀ ਨਹੀਂ ਸੀ ਜਾਂ ਫਿਰ ਉਹ ਇਸ ਦੀ ਪੁਸ਼ਟੀ ਕਰਨ ਤੋਂ ਗੁਰੇਜ ਕਰ ਰਹੇ ਸਨ।

 

Media PBN Staff

Media PBN Staff