Punjab News- ਪਤਵੰਤ ਸਿੰਘ ਬਣੇ ਸਕੂਲਜ਼ ਲੈਬ. ਸਟਾਫ ਯੂਨੀਅਨ ਦੇ ਸੂਬਾ ਪ੍ਰਧਾਨ

All Latest NewsNews FlashPunjab News

 

Punjab News- 

ਸਰਕਾਰੀ ਸਕੂਲਜ਼ ਲੈਬਾਰਟਰੀ ਸਟਾਫ ਯੂਨੀਅਨ ਪੰਜਾਬ ਦੀ ਸੂਬਾ ਕਮੇਟੀ ਦੀ ਚੋਣ ਸਰਕਾਰੀ ਸਹਿ ਸਿੱਖਿਆ ਮਾਡਲ ਸੀਨੀਅਰ ਸਕੈਂਡਰੀ ਸਕੂਲ ਜਲੰਧਰ ਲਾਢੋਵਾਲੀ ਰੋਡ ਵਿਖੇ ਸਰਦਾਰ ਅਮਨਬੀਰ ਸਿੰਘ ਗੁਰਾਇਆ ਸਾਬਕਾ ਪ੍ਰਧਾਨ ਚੋਣ ਅਬਜਰਵਰ ਨਰੰਜਨਜੋਤ ਸਿੰਘ ਚਾਂਦਪੁਰੀ ਸਾਬਕਾ ਜਨਰਲ ਸਕੱਤਰ ਚੋਣ ਅਬਜਰਵ ਵੱਲੋਂ ਕੀਤੀ ਗਈ। ਜਿਸ ਵਿੱਚ ਪੰਜਾਬ ਭਰ ਦੇ ਸਾਰੇ ਜ਼ਿਲ੍ਹਿਆਂ ਵੱਲੋਂ ਜਥੇਬੰਦੀ ਵਲੋਂ ਤਹਿ ਪੰਜ ਪੰਜ ਡੇਲੀਗੇਟ ਸ਼ਮੂਲੀਅਤ ਕੀਤੀ ਗਈ।

ਇਸ ਦੌਰਾਨ ਸਰਬ-ਸੰਮਤੀ ਨਾਲ ਪਤਵੰਤ ਸਿੰਘ ਤਿੰਮੋਵਾਲ ਜ਼ਿਲ੍ਹਾ ਅੰਮ੍ਰਿਤਸਰ ਨੂੰ ਸੂਬਾ ਪ੍ਰਧਾਨ, ਪੰਕਜ ਸਪਰਾ ਜਨਰਲ ਸਕੱਤਰ ਪੰਜਾਬ, ਸ੍ਰ ਸੁਖਮਿੰਦਰ ਸਿੰਘ ਜੀ ਮੋਗਾ ਸੀਨੀਅਰ ਮੀਤ ਪ੍ਰਧਾਨ, ਸ੍ਰ ਸੁਖਮਿੰਦਰ ਸਿੰਘ ਜੀ ਵਿੱਤ ਸਕੱਤਰ,ਸ੍ਰੀ ਯੋਗੇਸ਼ ਕੁਮਾਰ ਜੀ ਕੌੜਾ ਸੀਨੀਅਰ ਮੀਤ ਪ੍ਰਧਾਨ, ਸ੍ਰ ਗੁਰਮੀਤ ਸਿੰਘ ਜੀ ਸਲਾਬਤਪੁਰਾ ਸੂਬਾ ਮੀਤ ਪ੍ਰਧਾਨ, ਪ੍ਰੈਸ ਸਕੱਤਰ ਵਿਨੈ ਕੁਮਾਰ ਜਲੰਧਰ, ਸ੍ਰ ਹਰਜੀਤ ਸਿੰਘ ਬਰਾੜ ਮੁੱਖ ਬੁਲਾਰਾ ਅਤੇ ਸੂਬਾ ਮੀਤ ਪ੍ਰਧਾਨ ਬਣਾਇਆ ਗਿਆ ਨਵੇਂ ਬਣੇ ਸੂਬਾ ਪ੍ਰਧਾਨ ਪਤਵੰਤ ਸਿੰਘ ਤਿੰਮੋਵਾਲ ਨੇ ਪੰਜਾਬ ਸਰਕਾਰ ਕੋਲੋਂ ਆਪਣੀਆਂ ਹੱਕੀ ਮੰਗਾਂ ਮਨਵਾਉਣ ਲਈ ਸਾਥੀਆਂ ਨਾਲ ਆਪਣੇ ਵਿਚਾਰ ਸਾਂਝੇ ਕੀਤੇ ਜਿਸ ਵਿੱਚ ਐਸ ਐਲ ਏ ਕੇਡਰ ਦੀਆਂ ਮੁੱਖ ਮੰਗਾਂ ਅਸਾਮੀ ਦੇ ਨਾਮ ਦੀ ਸੋਧ, 2011 ਵਿੱਚ ਟੁੱਟੀ ਪੈਰਿਟੀ ਬਹਾਲ ਕਰਵਾਉਣ, ਲੰਬੇ ਸਮੇਂ ਤੋਂ ਨਾਨ ਟੀਚਿੰਗ ਕਾਡਰਾਂ ਵਿੱਚ ਰੁਕੇ ਤਰੱਕੀਆਂ ਦੇ ਕੇਸਾਂ ਨੂੰ ਜਲਦ ਹੱਲ ਕਰਾਉਣ, ਪੁਰਾਣੀ ਪੈਨਸ਼ਨ ਬਹਾਲ ਕਰਾਉਣਾ, ਸਰਕਾਰ ਵੱਲੋਂ 37 ਤਰ੍ਹਾਂ ਦੇ ਬੰਦ ਕੀਤੇ ਭੱਤਿਆਂ ਨੂੰ ਬਹਾਲ ਕਰਾਉਣ ਨੂੰ ਲੈਣ ਕਿ ਸੰਘਰਸ਼ ਤੇਜ਼ ਕਰੇਗੀ।

ਜਥੇਬੰਦੀ ਸਾਂਝੇ ਅਧਿਆਪਕ ਮੋਰਚੇ ਦੇ ਝੰਡੇ ਹੇਠ ਜਥੇਬੰਦੀ ਜਿਸ ਤਰ੍ਹਾਂ ਪਿਛਲੇ ਸਮੇਂ ਵਿੱਚ ਆਪਣੀ ਡਿਊਟੀ ਨਿਭਾਉਂਦੀ ਆ ਰਹੀ ਹੈ ਉਸੇ ਤਰ੍ਹਾਂ ਹੀ ਆਉਣ ਵਾਲੇ ਦਿਨਾਂ ਵਿੱਚ ਸਾਂਝੇ ਅਧਿਆਪਕ ਮੋਰਚੇ ਦੇ ਐਕਸ਼ਨਾਂ ਵਿੱਚ ਜਥੇਬੰਦੀ ਵੱਧ ਚੜ ਕੇ ਸ਼ਮੂਲੀਅਤ ਕਰੇਗੀ ਅਤੇ ਮੋਰਚੇ ਦਾ ਅੰਗ ਬਣੀ ਰਹੇਗੀ। ਜਥੇਬੰਦੀ ਆਪਣੇ ਕਾਡਰ ਨੂੰ ਮਜਬੂਤ ਕਰਨ ਲਈ ਹਰ ਪੱਧਰ ਤੇ ਕੋਸ਼ਿਸ਼ ਕਰੇਗੀ ਅਤੇ ਸਾਥੀਆਂ ਨਾਲ ਜਿਲਾਂ ਵਾਰ ਮੀਟਿੰਗਾਂ ਕੀਤੀਆਂ ਜਾਣਗੀਆਂ, ਅਤੇ ਐਸਐਲਏ ਸਾਥੀਆਂ ਨੂੰ ਸੰਘਰਸ਼ ਲਈ ਕੇਡਰਾਈਜ਼ ਕੀਤਾ ਜਾਵੇਗਾ।

ਇਸ ਮੌਕੇ ਸਾਥੀਆਂ ਵੱਲੋਂ ਨਵੇਂ ਚੁਣੇ ਪ੍ਰਧਾਨ ਸਰਦਾਰ ਪਤਵੰਤ ਸਿੰਘ ਨੂੰ ਵਧਾਈਆਂ ਦਿੱਤੀਆਂ ਗਈਆਂ ਅਤੇ ਆਉਣ ਵਾਲੇ ਸੰਘਰਸ਼ਾਂ ਵਿੱਚ ਵੱਧ ਚੜ ਕੇ ਸਹਿਯੋਗ ਦੇਣ ਦਾ ਵਿਸ਼ਵਾਸ ਦਵਾਇਆ ਗਿਆ ਇਸ ਮੌਕੇ ਹਰਜੀਤ ਰੋਪੜ ਜ਼ਿਲਾ ਪ੍ਰਧਾਨ ਮਲਕੀਤ ਸਿੰਘ ਰੋਪੜ ਕਰਨ ਕੁਮਾਰ ਜਲੰਧਰ, ਅਨਿਲ ਕੁਮਾਰ ਜਿਲਾ ਪ੍ਰਧਾਨ ਜਲੰਧਰ, ਸਰਬਜੀਤ ਸਿੰਘ ਜਿਲਾ ਪ੍ਰਧਾਨ ਗੁਰਦਾਸਪੁਰ, ਸ਼ੈਲੀ ਮਾਨ, ਸੁਖਮੰਦਰ ਸਿੰਘ ਜਿਲਾ ਪ੍ਰਧਾਨ ਮੋਗਾ ,ਅਤੇ ਸਾਥੀਆਂ ਵੱਲੋਂ ਹਾਜ਼ਰੀ ਭਰੀ ਗਈ।

 

Media PBN Staff

Media PBN Staff