Bihar Election Result 2025: ਭਾਜਪਾ ਗੱਠਜੋੜ ਦੀ ਸਰਕਾਰ ਬਣਨੀ ਤੈਅ! ਬਹੁਮਤ ਦਾ ਅੰਕੜਾ ਕੀਤਾ ਪਾਰ
Bihar Election Result 2025: ਬਿਹਾਰ ਵਿੱਚ 243 ਵਿਧਾਨ ਸਭਾ ਸੀਟਾਂ ਲਈ ਵੋਟਾਂ ਦੀ ਗਿਣਤੀ ਸ਼ੁਰੂ ਹੋ ਗਈ ਹੈ। ਦੋ ਪੜਾਵਾਂ ਦੀਆਂ ਚੋਣਾਂ ਲਈ ਵੋਟਾਂ ਦੀ ਗਿਣਤੀ ਸਵੇਰੇ 8 ਵਜੇ 46 ਪੋਲਿੰਗ ਸਟੇਸ਼ਨਾਂ ‘ਤੇ ਸ਼ੁਰੂ ਹੋਈ। ਹੁਣ ਤੱਕ, ਐਨਡੀਏ ਅੱਗੇ ਹੈ, ਜਦੋਂ ਕਿ ਮਹਾਂਗਠਜੋੜ ਦੇ ਖਾਤੇ ਵਿੱਚ ਘੱਟ ਸੀਟਾਂ ਆਉਂਦੀਆਂ ਲੱਗ ਰਹੀਆਂ ਹਨ। ਪ੍ਰਸ਼ਾਂਤ ਕਿਸ਼ੋਰ ਦੀ ਪਾਰਟੀ, ਜਨਸੂਰਾਜ, ਜੀਰੋ ਸੀਟ ‘ਤੇ ਅੱਗੇ ਹੈ।
ਚਿਰਾਗ ਪਾਸਵਾਨ 18 ਸੀਟਾਂ ‘ਤੇ ਅੱਗੇ ਚੱਲ ਰਹੇ ਹਨ, ਜਦੋਂ ਕਿ ਅਸਦੁਦੀਨ ਓਵੈਸੀ ਦੀ ਏਆਈਐਮਆਈਐਮ 2 ਸੀਟਾਂ ‘ਤੇ ਅੱਗੇ ਚੱਲ ਰਹੀ ਹੈ। 243 ਮੈਂਬਰੀ ਬਿਹਾਰ ਵਿਧਾਨ ਸਭਾ ਲਈ 6 ਅਤੇ 11 ਨਵੰਬਰ ਨੂੰ ਦੋ ਪੜਾਵਾਂ ਵਿੱਚ ਵੋਟਿੰਗ ਹੋਈ। ਇਤਿਹਾਸਕ 67.13 ਪ੍ਰਤੀਸ਼ਤ ਵੋਟਿੰਗ ਦਰਜ ਕੀਤੀ ਗਈ। ਕੁੱਲ 74.5 ਮਿਲੀਅਨ ਵੋਟਰਾਂ ਨੇ 2,616 ਉਮੀਦਵਾਰਾਂ ਦੀ ਚੋਣ ਕਿਸਮਤ ਦਾ ਫੈਸਲਾ ਕਰਨ ਲਈ ਆਪਣੀ ਵੋਟ ਪਾਈ।
ਐਗਜ਼ਿਟ ਪੋਲ ਵਿੱਚ NDA ਸਰਕਾਰ!
ਜ਼ਿਆਦਾਤਰ ਐਗਜ਼ਿਟ ਪੋਲ ਨੇ ਜਨਤਾ ਦਲ (ਯੂਨਾਈਟਿਡ) ਅਤੇ ਭਾਜਪਾ ਗੱਠਜੋੜ (ਐਨਡੀਏ) ਲਈ ਭਾਰੀ ਜਿੱਤ ਦੀ ਭਵਿੱਖਬਾਣੀ ਕੀਤੀ ਹੈ। ਤੇਜਸਵੀ ਯਾਦਵ ਨੇ ਇਨ੍ਹਾਂ ਭਵਿੱਖਬਾਣੀਆਂ ਨੂੰ ਰੱਦ ਕਰਦੇ ਹੋਏ ਕਿਹਾ ਹੈ ਕਿ ਮਹਾਂਗੱਠਜੋੜ ਵੱਡੀ ਬਹੁਮਤ ਨਾਲ ਸਰਕਾਰ ਬਣਾਏਗਾ।
ਕਿਹੜੀ ਪਾਰਟੀ ਕਿੰਨੀਆਂ ਸੀਟਾਂ ‘ਤੇ ਚੋਣ ਲੜ ਰਹੀ?
ਬਿਹਾਰ ਵਿਧਾਨ ਸਭਾ ਚੋਣਾਂ ਵਿੱਚ ਐਨਡੀਏ ਗੱਠਜੋੜ ਪੰਜ ਪਾਰਟੀਆਂ ਦੇ ਨਾਲ ਚੋਣ ਮੈਦਾਨ ‘ਚ ਹੈ। ਭਾਜਪਾ ਅਤੇ ਜੇਡੀਯੂ ਦੋਵਾਂ ਨੇ 243 ਮੈਂਬਰੀ ਵਿਧਾਨ ਸਭਾ ਲਈ 101-101 ਸੀਟਾਂ ‘ਤੇ ਉਮੀਦਵਾਰ ਖੜ੍ਹੇ ਕੀਤੇ ਹਨ। ਇਸ ਤੋਂ ਇਲਾਵਾ, ਲੋਕ ਜਨਸ਼ਕਤੀ ਪਾਰਟੀ (ਰਾਮ ਵਿਲਾਸ) 29 ਸੀਟਾਂ ‘ਤੇ ਚੋਣ ਲੜ ਰਹੀ ਹੈ, ਜਦੋਂ ਕਿ ਰਾਸ਼ਟਰੀ ਲੋਕ ਮੋਰਚਾ (ਆਰਐਲਐਮ) ਅਤੇ ਹਿੰਦੁਸਤਾਨੀ ਆਵਾਮ ਮੋਰਚਾ (ਐਚਏਐਮ) ਛੇ-ਛੇ ਸੀਟਾਂ ‘ਤੇ ਚੋਣ ਲੜ ਰਹੇ ਹਨ।
ਦੂਜੇ ਪਾਸੇ, ਮਹਾਂਗਠਜੋੜ ਵਿੱਚ ਆਰਜੇਡੀ 143 ਸੀਟਾਂ ਤੇ, ਕਾਂਗਰਸ, 61, ਸੀਪੀਆਈ(ਐਮਐਲ) 20, ਵੀਆਈਪੀ 13, ਸੀਪੀਆਈ(ਐਮ) 4, ਅਤੇ ਸੀਪੀਆਈ 9 ਸ਼ੀਟਾਂ ਤੇ ਚੋਣ ਲੜ ਰਹੀ ਹਹਨ।
ਮੌਜੂਦਾ ਬਿਹਾਰ ਵਿਧਾਨ ਸਭਾ ਵਿੱਚ ਹਰੇਕ ਪਾਰਟੀ ਦੇ ਕਿੰਨੇ ਵਿਧਾਇਕ ਹਨ?
ਬਿਹਾਰ ਵਿਧਾਨ ਸਭਾ ਦੀ ਮੌਜੂਦਾ ਬਣਤਰ ਦੇ ਅਨੁਸਾਰ, ਭਾਜਪਾ 80 ਵਿਧਾਇਕਾਂ ਦੇ ਨਾਲ ਸਭ ਤੋਂ ਵੱਡੀ ਪਾਰਟੀ ਹੈ। ਇਸ ਤੋਂ ਬਾਅਦ, ਆਰਜੇਡੀ ਦੇ 77 ਵਿਧਾਇਕ ਹਨ, ਜੇਡੀਯੂ ਦੇ 45 ਹਨ, ਅਤੇ ਕਾਂਗਰਸ ਦੇ 19 ਹਨ। ਖੱਬੀਆਂ ਪਾਰਟੀਆਂ ਵਿੱਚੋਂ, ਸੀਪੀਆਈ(ਐਮਐਲ) ਲਿਬਰੇਸ਼ਨ ਦੇ 11, ਸੀਪੀਆਈ(ਐਮ) ਦੇ ਦੋ ਅਤੇ ਸੀਪੀਆਈ ਦੇ ਦੋ ਹਨ। ਇਸ ਤੋਂ ਇਲਾਵਾ, ਹਿੰਦੁਸਤਾਨੀ ਆਵਾਮ ਮੋਰਚਾ (ਸੈਕੂਲਰ) ਦੇ ਚਾਰ ਵਿਧਾਇਕ ਹਨ, ਏਆਈਐਮਆਈਐਮ ਦਾ ਇੱਕ ਵਿਧਾਇਕ ਹੈ, ਅਤੇ ਦੋ ਆਜ਼ਾਦ ਵਿਧਾਇਕ ਵਿਧਾਨ ਸਭਾ ਵਿੱਚ ਹਨ।

