All Latest NewsGeneralNews FlashPunjab News

Breaking News: ਪੰਜਾਬ ‘ਚ ਦਿਨ ਦਿਹਾੜੇ ਵੱਡੀ ਵਾਰਦਾਤ; ਦੋ ਨੌਜਵਾਨਾਂ ਨੂੰ ਕਿਰਪਾਨਾਂ ਨਾਲ ਵੱਢਿਆ

 

ਪੰਜਾਬ ਨੈੱਟਵਰਕ, ਚੰਡੀਗੜ੍ਹ-

Breaking News: ਪੰਜਾਬ ਦੇ ਦਸੂਹਾ ਇਲਾਕੇ ਵਿਚ ਦਿਨ ਦਿਹਾੜੇ ਵੱਡੀ ਵਾਰਦਾਤਾ ਵਾਪਰਣ ਦੀ ਖ਼ਬਰ ਹੈ। ਜਾਣਕਾਰੀ ਮੁਤਾਬਿਕ ਦਸੂਹਾ ਦੇ ਪਿੰਡ ਬਾਜਵਾ ਵਿਚ ਨਕਾਬਪੋਸ਼ ਬਦਮਾਸ਼ਾਂ ਵਲੋਂ ਸੜਕ ਤੇ ਖੜੇ ਦੋ ਨੌਜਵਾਨ ਤੇ ਹਮਲਾ ਕਰਦਿਆਂ ਹੋਇਆ, ਕਿਰਪਾਨਾਂ ਦੇ ਨਾਲ ਵੱਢ ਦਿੱਤਾ ਗਿਆ।

ਹਮਲੇ ਵਿਚ ਜ਼ਖਮੀ ਹੋਏ ਨੌਜਵਾਨਾਂ ਨੂੰ ਸਥਾਨਕ ਲੋਕਾਂ ਵਲੋਂ ਹਸਪਤਾਲ ਦਾਖਲ ਕਰਾਇਆ ਗਿਆ, ਜਿਥੇ ਇਕ ਨੌਜਵਾਨ ਦੀ ਮੌਤ ਹੋ ਗਈ, ਜਦੋਂਕਿ ਦੂਜੇ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।

ਮ੍ਰਿਤਕ ਨੌਜਵਾਨ ਦੀ ਪਛਾਣ ਗੁਰਮੀਤ ਸਿੰਘ ਵਜੋਂ ਹੋਈ ਹੈ, ਜਦੋਂਕਿ ਜ਼ਖਮੀ ਦਾ ਨਾਮ ਸਤਵਿੰਦਰ ਸਿੰਘ ਦੱਸਿਆ ਜਾ ਰਿਹਾ ਹੈ। ਘਟਨਾ ਦੀ ਸੁਚਨਾ ਮਿਲਦੇ ਹੀ ਪੁਲਿਸ ਵੀ ਮੌਕੇ ਤੇ ਪਹੁੰਚ ਗਈ ਹੈ, ਜਿਨ੍ਹਾਂ ਦੇ ਵਲੋਂ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ।

 

Leave a Reply

Your email address will not be published. Required fields are marked *