Breaking: AAP ਨੂੰ ਵੱਡਾ ਝਟਕਾ, ਚੰਨੀ ਨੇ ਦਿੱਤਾ ਅਸਤੀਫ਼ਾ

All Latest NewsNews FlashPolitics/ OpinionPunjab NewsTop BreakingTOP STORIES

 

ਚੰਨੀ ਨੂੰ ਆਮ ਆਦਮੀ ਪਾਰਟੀ (AAP) (Aam Aadmi Party) ਦੀ ਤਰਫੋਂ ਮੋਗਾ ਨਗਰ ਨਿਗਮ ਦਾ ਬਣਾਇਆ ਗਿਆ ਸੀ ਮੇਅਰ

ਮੋਗਾ, 27 ਨਵੰਬਰ 2025 (Media PBN) : ਜ਼ਿਲ੍ਹਾ ਮੋਗਾ ਤੋਂ ਇੱਕ ਵੱਡੀ ਖ਼ਬਰ ਸਾਹਮਣੇ ਆਈ ਹੈ, ਜਿੱਥੇ ਨਗਰ ਨਿਗਮ ਮੋਗਾ ਦੇ ਮੇਅਰ (AAP) ਬਲਜੀਤ ਸਿੰਘ ਚੰਨੀ ਨੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ।

ਬਲਜੀਤ ਸਿੰਘ ਚੰਨੀ ਨੂੰ ਆਮ ਆਦਮੀ ਪਾਰਟੀ (AAP/ Aam Aadmi Party) ਦੀ ਤਰਫੋਂ ਮੋਗਾ ਨਗਰ ਨਿਗਮ ਦਾ ਮੇਅਰ ਬਣਾਇਆ ਗਿਆ ਸੀ ਅਤੇ ਉਨ੍ਹਾਂ ਦਾ ਇਹ ਅਸਤੀਫ਼ਾ ਅਚਾਨਕ ਸਾਹਮਣੇ ਆਇਆ ਹੈ, ਜਿਸ ਕਾਰਨ ਰਾਜਨੀਤਿਕ ਹਲਕਿਆਂ ਵਿੱਚ ਚਰਚਾ ਛਿੜ ਗਈ ਹੈ।

ਖ਼ਬਰ ਲਿਖੇ ਜਾਣ ਤੱਕ, (AAP) ਮੇਅਰ ਬਲਜੀਤ ਸਿੰਘ ਚੰਨੀ ਵੱਲੋਂ ਅਸਤੀਫ਼ਾ ਦੇਣ ਦੇ ਸਹੀ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ। ਹਾਲਾਂਕਿ, ਇਹ ਕਦਮ ਆਮ ਆਦਮੀ ਪਾਰਟੀ ਲਈ ਮੋਗਾ ਦੀ ਰਾਜਨੀਤੀ ਵਿੱਚ ਇੱਕ ਵੱਡਾ ਝਟਕਾ ਮੰਨਿਆ ਜਾ ਰਿਹਾ ਹੈ।

ਸੂਤਰਾਂ ਅਨੁਸਾਰ, ਅਸਤੀਫ਼ੇ ਦੇ ਪਿੱਛੇ ਕੋਈ ਨਿੱਜੀ ਕਾਰਨ ਹੈ ਜਾਂ ਰਾਜਨੀਤਿਕ ਮਤਭੇਦ, ਇਸ ਬਾਰੇ ਪਤਾ ਕਰਨ ਦੀ ਕੋਸਿਸ਼ ਕੀਤੀ ਜਾ ਰਹੀ ਹੈ। ਮੋਗਾ ਨਗਰ ਨਿਗਮ ਵਿੱਚ ਹੁਣ ਨਵੇਂ ਮੇਅਰ ਦੀ ਚੋਣ ਜਾਂ ਨਿਯੁਕਤੀ ਪ੍ਰਕਿਰਿਆ ਜਲਦੀ ਸ਼ੁਰੂ ਹੋਣ ਦੀ ਸੰਭਾਵਨਾ ਹੈ।

 

Media PBN Staff

Media PBN Staff