Punjab News: DC ਦਾ ਸਖ਼ਤ ਹੁਕਮ; ਕਿਹਾ- ਸਰਕਾਰੀ ਦਫ਼ਤਰਾਂ ਅੱਗੇ ਧਰਨਾ ਲਾਉਣ ਵਾਲਿਆਂ ਵਿਰੁੱਧ ਹੋਵੇਗੀ ਸਖ਼ਤ ਕਾਰਵਾਈ
Punjab News: ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਅਤੇ ਸਰਕਾਰੀ ਇਮਾਰਤਾਂ/ਪੋਲਿੰਗ ਬੂਥਾਂ ਦੇ 100 ਮੀਟਰ ਦੇ ਘੇਰੇ ਅੰਦਰ ਧਰਨਾ ਪ੍ਰਦਰਸ਼ਨ ਕਰਨ ‘ਤੇ ਲਗਾਈ ਪਾਬੰਦੀ
ਫਾਜ਼ਿਲਕਾ 5 Dec 2025 (Media PBN)
Punjab News- ਪੰਜਾਬ ਰਾਜ ਵਿੱਚ ਹੋਣ ਜਾ ਰਹੀਆਂ ਜ਼ਿਲ੍ਹਾ ਪ੍ਰੀਸ਼ਦ /ਪੰਚਾਇਤ ਸਮੰਤੀ ਚੋਣਾਂ 2025 ਦੇ ਸਨਮੁੱਖ ਫਾਜ਼ਿਲਕਾ ਜ਼ਿਲ੍ਹੇ ਦੀ ਹਦੂਦ ਅੰਦਰ ਅਮਨ ਅਤੇ ਕਾਨੂੰਨ ਵਿਵਸਥਾ ਬਣਾਈ ਰੱਖਣ ਦੇ ਮਦੇਨਜਰ ਜ਼ਿਲ੍ਹਾ ਮੈਜਿਸਟਰੇਟ ਫਾਜ਼ਿਲਕਾ ਅਮਰਪ੍ਰੀਤ ਕੌਰ ਸੰਧੂ, ਆਈ.ਏ.ਐਸ. ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਅਤੇ ਸਰਕਾਰੀ ਇਮਾਰਤਾਂ/ਪੋਲਿੰਗ ਬੂਥਾਂ ਦੇ 100 ਮੀਟਰ ਦੇ ਘੇਰੇ ਅੰਦਰ ਲਾਉਡ ਸਪੀਕਰ ਲਗਾ ਕੇ ਜਲੂਸ ਕੱਢਣ, ਜਲਸਾ ਕਰਨ, ਭਾਸ਼ਨ ਕਰਨ ਅਤੇ ਧਰਨਾ ਆਦਿ ‘ਤੇ ਬੈਠਣ ‘ਤੇ ਪਾਬੰਦੀ ਲਗਾਈ ਹੈ।
ਮੈਜਿਸਟਰੇਟ ਨੇ ਭਾਰਤੀ ਨਾਗਰਿਕ ਸੁਰੱਖਿਆ ਸਹਿੰਤਾ 2023 ਦੀ ਧਾਰਾ 163 (ਪੁਰਾਣੀ ਸੀ.ਆਰ.ਪੀ.ਸੀ. 1973 ਦੀ ਧਾਰਾ 144) ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦੇ ਹੋਇਆ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਅਤੇ ਸਰਕਾਰੀ ਇਮਾਰਤਾਂ/ਪੋਲਿੰਗ ਬੂਥਾਂ ਦੇ 100 ਮੀਟਰ ਦੇ ਘੇਰੇ ਅੰਦਰ ਲਾਉਡ ਸਪੀਕਰ ਲਗਾ ਕੇ ਜਲੂਸ ਕੱਢਣ, ਜਲਸਾ ਕਰਨ, ਭਾਸ਼ਨ ਕਰਨ ਅਤੇ ਧਰਨਾ ਆਦਿ ‘ਤੇ ਬੈਠਣ ‘ਤੇ ਪਾਬੰਦੀ ਲਗਾਈ ਹੈ। ਇਹ ਹੁਕਮ ਜਾਰੀ ਹੋਣ ਦੀ ਮਿਤੀ ਤੋਂ 19 ਦਸੰਬਰ 2025 ਤੱਕ ਲਾਗੂ ਰਹਿਣਗੇ।

