All Latest NewsNews FlashPunjab News

ਸਰਵ ਆਗਣਵਾੜੀ ਯੂਨੀਅਨ ਦਾ ਕਾਫ਼ਲਾ ਹੋਇਆ ਵੱਡਾ; ਹਰਗੋਬਿੰਦ, ਸੀਟੂ ਤੇ ਆਲ ਪੰਜਾਬ ਐਸੋਸੀਏਸ਼ਨ ਛੱਡ ਕੇ ਵੱਡੀ ਗਿਣਤੀ ‘ਚ ਵਰਕਰਾਂ ਤੇ ਹੈਲਪਰਾਂ ਹੋਈਆਂ ਸ਼ਾਮਿਲ

 

ਪੰਜਾਬ ਨੈੱਟਵਰਕ, ਸੰਗਰੂਰ

ਅੱਜ ਜਿਲਾ ਸੰਗਰੂਰ ਦੀ ਸਰਵ ਆਗਣਵਾੜੀ ਵਰਕਰ ਹੈਲਪਰ ਯੂਨੀਅਨ ਦੀ ਮੀਟਿੰਗ ਪੰਜਾਬ ਦੇ ਪ੍ਰਧਾਨ ਬਰਿੰਦਰਜੀਤ ਕੌਰ ਛੀਨਾ ਦੀ ਅਗਵਾਈ ਵਿੱਚ ਹੋਈ, ਜਿਸ ਵਿੱਚ ਜ਼ਿਲ੍ਹਾ ਸੰਗਰੂਰ ਦੇ ਵੱਖ ਵੱਖ ਬਲਾਕਾਂ ਦੀਆਂ ਵਰਕਰਾਂ  ਤੇ ਹੈਲਪਰਾਂ ਨੇ ਭਾਗ ਲਿਆ। ਧੂਰੀ, ਸੁਨਾਮ 1,ਸੁਨਾਮ 2 ,ਲਹਿਰਾ ਗਾਗਾ ,ਸ਼ੇਰਪੁਰ ,ਸੰਗਰੂਰ ਦੀਆਂ ਵਰਕਰਾਂ ਅਤੇ ਹੈਲਪਰਾਂ ਨੇ ਭਾਗ ਲਿਆ, ਇਸ ਮੀਟਿੰਗ ਵਿੱਚ ਵਰਕਰਾਂ ਤੇ ਹੈਲਪਰਾਂ ਦੀਆਂ ਮੁਸ਼ਕਿਲਾਂ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ।

ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਸੂਬਾ ਪ੍ਰਧਾਨ ਬਰਿੰਦਰਜੀਤ ਕੌਰ ਨੇ ਜਥੇਬੰਦੀ ਦੀਆਂ ਪ੍ਰਾਪਤੀਆਂ ਬਾਰੇ ਵਿਸਥਾਰ ਸਹਿਤ ਚਾਨਣਾ ਪਾਇਆ, ਇਸ ਮੀਟਿੰਗ ਵਿੱਚ ਸੈਂਕੜੇ ਦੇ ਕਰੀਬ ਵਰਕਰਾਂ ਤੇ ਹੈਲਪਰਾ ਜੋ ਕਿ ਸੀਟੂ ਯੂਨੀਅਨ ,ਆਲ ਪੰਜਾਬ ਯੂਨੀਅਨ ਹਰਗੋਬਿੰਦ ਕੋਰ ਅਤੇ ਆਲ ਪੰਜਾਬ ਐਸੋਸੀਏਸ਼ਨ ਨੂੰ ਛੱਡ ਕੇ ਸਰਵ ਯੂਨੀਅਨ ਨਾਲ ਜੁੜਨ ਦਾ ਪ੍ਰਣ ਲਿਆ। ਇਸ ਮੀਟਿੰਗ ਵਿੱਚ ਮਨਦੀਪ ਕੌਰ ਸੰਗਰੂਰ, ਪਰਮਜੀਤ ਕੌਰ ਖੇੜੀ ਸ਼ੇਰਪੁਰ,ਵੀਰਪਾਲ ਕੌਰ ਸੁਨਾਮ ,ਲਕਸਮੀ ਕਾਂਤਾ ਸੁਨਾਮ ,ਬੀਰਪਾਲ ਕੌਰ ਸੁਨਾਮ ਲਕਸ਼ਮੀਕਾਂਤਾ ਸੁਨਾਮ ,ਪਰਮਜੀਤ ਕੌਰ ਰੂੜਗੜ ਵੀਰਪਾਲ ਕੌਰ ਢੰਡਰੀਆਂ ,ਭਵਨਦੀਪ ਕੌਰ,ਨਰਿੰਦਰ ਕੌਰ,ਸੁਨਾਮ-2,ਹਰਮੇਸ਼ ਕੁਮਾਰੀ, ਬਲਵੀਰ ਕੌਰ ਵੀ ਸ਼ਾਮਿਲ ਸਨ।

 

Leave a Reply

Your email address will not be published. Required fields are marked *