All Latest NewsGeneralNews FlashPunjab News

ਮਾਸਟਰ ਕੇਡਰ ਯੂਨੀਅਨ ਵੱਲੋਂ ਸਿੱਖਿਆ ਮੰਤਰੀ ਅਤੇ DPI ਦਫ਼ਤਰ ਘੇਰਣ ਦਾ ਐਲਾਨ, ਮਾਮਲਾ ਪ੍ਰਮੋਸ਼ਨਾਂ ਨਾ ਕਰਨ ਦੇ ਨਾਲ ਜੁੜਿਆ

 

ਪੰਜਾਬ ਨੈੱਟਵਰਕ, ਚੰਡੀਗੜ੍ਹ-

ਮਾਸਟਰ ਕੇਡਰ ਯੂਨੀਅਨ ਪੰਜਾਬ ਜਿਲਾ ਇਕਾਈ ਮੋਗਾ ਦੇ ਜਿਲਾ ਪ੍ਰਧਾਨ ਤੇ ਸੂਬਾ ਜਨਰਲ ਸਕੱਤਰ ਬਲਜਿੰਦਰ ਧਾਲੀਵਾਲ ਅਤੇ ਜਿਲਾ ਜਨਰਲ ਸਕੱਤਰਾਂ ਸ਼ਮਸ਼ੇਰ ਸਿੰਘ ਨੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮਾਸਟਰ ਕੇਡਰ ਯੂਨੀਅਨ ਪੰਜਾਬ ਦੀ ਇਕ ਅਹਿਮ ਤੇ ਹੰਗਾਮੀ ਮੀਟਿੰਗ ਪਰਮੋਸ਼ਨਾ ਵਿੱਚ ਦੇਰੀ ਕਰਨ ਦੇ ਵਿਰੋਧ ਵਿੱਚ ਸੂਬਾ ਪ੍ਰਧਾਨ ਗੁਰਪ੍ਰੀਤ ਸਿੰਘ ਰਿਆੜ ਅਤੇ ਸੂਬਾ ਜਨਰਲ ਸਕੱਤਰ ਬਲਜਿੰਦਰ ਧਾਲੀਵਾਲ ਦੀ ਅਗਵਾਈ ਵਿੱਚ ਡਾਕਟਰ ਅੰਬੇਡਕਰ ਭਵਨ ਜਲੰਧਰ ਵਿਖੇ ਹੋਈ ।

ਮੀਟਿੰਗ ਵਿੱਚ ਸੂਬਾ ਸੀਨੀਅਰ ਮੀਤ ਪ੍ਰਧਾਨ ਹਰਭਜਨ ਸਿੰਘ, ਸੂਬਾ ਪ੍ਰੈਸ ਸਕੱਤਰ ਸੰਦੀਪ ਕੁਮਾਰ ਅਤੇ ਜਿਲਾ ਪ੍ਰਧਾਨ ਹੁਸ਼ਿਆਰਪੁਰ ਸੁਖਦੇਵ ਕਾਜਲ ਨੇ ਬੋਲਦੇ ਹੋਏ ਸਿੱਖਿਆ ਮੰਤਰੀ ਅਤੇ ਡੀ ਪੀ ਆਈ ਸੈਕੰਡਰੀ ਤੋ ਮੰਗ ਕੀਤੀ ਕਿ ਮਾਸਟਰ ਕੇਡਰ ਤੋ ਲੈਕਚਰਾਰ (ਲੈਫਟ ਆਉਟ ਕੇਸ)ਦੀਆਂ ਪਰਮੋਸ਼ਨਾ ਜਲਦੀ ਤੋਂ ਜਲਦੀ ਅਗਸਤ ਦੇ ਪਹਿਲੇ ਹਫਤੇ ਕੀਤੀਆਂ ਜਾਣ ਤੇ ਨਾਲ ਹੀ ਮਾਸਟਰ ਕੇਡਰ ਤੋ ਹੈਡ ਮਾਸਟਰਾਂ ਅਤੇ ਈ ਟੀ ਟੀ ਤੋਂ ਮਾਸਟਰ ਕੇਡਰ ਦੀਆਂ ਪਰਮੋਸ਼ਨਾ ਦੀ ਪ੍ਰਕਿਰਿਆ ਵੀ ਜਲਦੀ ਤੋ ਜਲਦੀ ਸ਼ੁਰੂ ਕੀਤੀ ਜਾਵੇ ।

ਮਾਸਟਰ ਕੇਡਰ ਯੂਨੀਅਨ ਪੰਜਾਬ ਦੀਆਂ ਜਾਇਜ ਮੰਗਾਂ ਐਸ ਐਸ ਏ ਰਮਸਾ ਅਧਿਆਪਕਾ ਨੂੰ ਲੈਂਥ ਆਫ ਸਰਵਿਸ ਅਨੁਸਾਰ 15 ਅਚਨਚੇਤ ਛੁੱਟੀਆਂ ਦੇਣ ਸੰਬੰਧੀ ਪੱਤਰ ਜਲਦੀ ਜਾਰੀ ਕੀਤਾ ਜਾਵੇ,3704 ,2392 ਅਤੇ 4161 ਨਵੇਂ ਭਰਤੀ ਅਧਿਆਪਕਾ ਨੂੰ ਕੇਂਦਰ ਦੀ ਬਜਾਏ ਪੰਜਾਬ ਦਾ ਪੇ ਸਕੇਲ ਬਹਾਲ ਕੀਤਾ ਜਾਵੇ, ਪੁਰਾਣੀ ਪੈਨਸ਼ਨ ਦੇ ਨਾਲ ਸਾਰੇ ਬੰਦ ਕੀਤੇ ਭੱਤੇ ਪੇਂਡੂ ਭੱਤਾ, ਬਾਰਡਰ ਏਰੀਆ ਅਲਾਉਨਸ, ਏ ਸੀ ਪੀ ਅਤੇ ਡੀ ਏ ਦੀਆਂ ਬਕਾਇਆ ਕਿਸ਼ਤਾਂ ਜਾਰੀ ਕੀਤੀਆਂ ਜਾਣ, 2•59 ਗੁਣਾਕ ਮਾਣਯੋਗ ਹਾਈਕੋਰਟ ਦੇ ਹੁਕਮਾਂ ਅਨੁਸਾਰ ਸਪੀਕਿੰਗ ਆਰਡਰ ਤੇ ਬਹਾਲ ਕੀਤੀ ਜਾਵੇ, ਓ ਡੀ ਐਲ ਨਾਲ ਸੰਬੰਧਤ ਅਧਿਆਪਕਾ ਨੂੰ ਮਾਣਯੋਗ ਹਾਈਕੋਰਟ ਦੇ ਜਜਮੈਟ ਅਨੁਸਾਰ ਪਰਮੋਸ਼ਨਾ ਵਾਸਤੇ ਵਿਚਾਰੀਆਂ ਜਾਵੇ ।

ਸਿੱਖਿਆ ਪ੍ਰੋਵਾਈਡਰਾ ਅਧੀਨ ਮਾਸਟਰ ਕੇਡਰ ਵਿੱਚ 2008 ਵਿੱਚ ਭਰਤੀ ਹੋਏ ਅਧਿਆਪਕ 01/4/2011 ਨੂੰ ਰੈਗੂਲਰ ਹੋਏ ਅਧਿਆਪਕਾ ਨੂੰ 01/11/2011 ਦੀ ਬਜਾਏ 01/4/2011 ਅਨੁਸਾਰ ਸੀਨੀਅਰਤਾ ਸੂਚੀ ਵਿੱਚ ਦਰਜ ਕੀਤਾ ਜਾਵੇ ਅਤੇ ਬਦਲੀ ਦਾ ਮੌਕਾ ਹਰ ਇਕ ਅਧਿਆਪਕ ਨੂੰ ਦਿੱਤਾ ਜਾਵੇ ਆਦਿ ਮੰਗਾਂ ਨੂੰ ਤੁਰੰਤ ਹੱਲ ਕੀਤਾ ਜਾਵੇ ।ਮੀਟਿੰਗ ਦੇ ਅੰਤ ਵਿੱਚ ਮਾਸਟਰ ਕੇਡਰ ਯੂਨੀਅਨ ਪੰਜਾਬ ਵੱਲੋਂ ਫੈਸਲਾ ਲਿਆ ਗਿਆ ਕਿ ਪਰਮੋਸ਼ਨਾ ਅਗਸਤ ਦੇ ਪਹਿਲੇ ਹਫਤੇ ਨਾ ਕੀਤੀਆਂ ਗਈਆ ਤਾ ਅਗਸਤ ਦੇ ਦੂਜੇ ਹਫਤੇ ਸਿੱਖਿਆ ਮੰਤਰੀ ਅਤੇ ਡੀ ਪੀ ਆਈ ਸੈਕੰਡਰੀ ਦਫਤਰ ਦਾ ਘੇਰਾਓ ਕੀਤਾ ਜਾਵੇਗਾ ਅਤੇ ਪਰਮੋਸ਼ਨਾ ਜਲਦੀ ਕਰਨ ਸੰਬੰਧੀ ਅਤੇ ਮਾਸਟਰ ਕੇਡਰ ਯੂਨੀਅਨ ਪੰਜਾਬ ਦੀਆਂ ਜਾਇਜ ਮੰਗਾਂ ਸੰਬੰਧੀ ਇਕ ਮੰਗ ਪੱਤਰ ਸਿੱਖਿਆ ਮੰਤਰੀ ਪੰਜਾਬ ਨੂੰ ਸੂਬੇ ਦੇ ਸਾਰੇ ਜਿਲਾ ਸਿੱਖਿਆ ਅਫਸਰ ਸੈਕੰਡਰੀ ਰਾਹੀਂ ਭੇਜੇ ।

ਮੀਟਿੰਗ ਦੇ ਅੰਤ ਵਿੱਚ ਪਰਮੋਸ਼ਨਾ ਦੇ ਕੰਮ ਨੂੰ ਲਮਕਾਓਣ ਦੇ ਵਿਰੋਧ ਵਿੱਚ ਪੰਜਾਬ ਸਰਕਾਰ ਖਿਲਾਫ ਜੋਰਦਾਰ ਨਾਅਰੇਬਾਜ਼ੀ ਕੀਤੀ ਗਈ ।ਇਸ ਸਮੇਂ ਹੋਰਨਾ ਤੋ ਇਲਾਵਾ ਸੁਖਦੇਵ ਕਾਜਲ ਜਿਲਾ ਪ੍ਰਧਾਨ ਹੁਸ਼ਿਆਰਪੁਰ, ਸੀਨੀਅਰ ਮੀਤ ਪ੍ਰਧਾਨ ਹਰਭਜਨ ਸਿੰਘ, ਹਰਬੰਸ ਲਾਲ ਜਿਲਾ ਪ੍ਰਧਾਨ ਜਲੰਧਰ, ਪਰਮਿੰਦਰ ਸਿੰਘ, ਬਲਵਿੰਦਰ ਸਿੰਘ ਜਿਲਾ ਪ੍ਰਧਾਨ ਫਾਜ਼ਿਲਕਾ, ਦਲਜੀਤ ਸਿੰਘ ਸਕੱਤਰ, ਧਰਮਿੰਦਰ ਗੁਪਤਾ, ਨਵਦੀਪ ਸੈਣੀ, ਅਰਜਿੰਦਰ ਕਲੇਰ ਜਿਲਾ ਪ੍ਰਧਾਨ ਸ਼੍ਰੀ ਅੰਮ੍ਰਿਤਸਰ ਸਹਿਬ, ਗੁਰਮੇਜ ਸਿੰਘ ਸਕੱਤਰ, ਬਲਜਿੰਦਰ ਸਿੰਘ ਸਾਂਤਪੁਰੀ ਜਿਲਾ ਪ੍ਰਧਾਨ ਰੋਪੜ, ਗੁਰਮੀਤ ਸਿੰਘ ਭੁੱਲਰ ਜਿਲਾ ਪ੍ਰਧਾਨ ਤਰਨਤਾਰਨ, ਪਰਮਿੰਦਰ ਸਿੰਘ, ਪਰਸ਼ੋਤਮ ਸਿੰਘ, ਰਕੇਸ਼ ਕੁਮਾਰ ਕਪੂਰਥਲਾ, ਹਰਪ੍ਰੀਤ ਸਹਿਗਲ ਮੋਗਾ, ਗੁਰਪ੍ਰੀਤ ਸਿੰਘ ਮੋਗਾ, ਚਰਨਜੀਤ ਸਿੰਘ ਮੋਗਾ, ਸੰਦੀਪ ਮੋਗਾ, ਅਵਤਾਰ ਸਿੰਘ ਮੋਗਾ, ਰਜਿੰਦਰ ਭੰਡਾਰੀ ਪਠਾਨਕੋਟ, ਰਾਕੇਸ਼ ਕੁਮਾਰ ਪਠਾਨਕੋਟ , ਪਵਨ ਸ਼ਰਮਾ ਪਠਾਨਕੋਟ , ਰਾਕੇਸ਼ ਸ਼ਰਮਾ ਪਠਾਨਕੋਟ, ਅਜੈ ਕੁਮਾਰ ਪਠਾਨਕੋਟ, ਸੁਰਜੀਤ ਕੁਮਾਰ ਪਠਾਨਕੋਟ, ਬਲਜਿੰਦਰ ਸਿੰਘ ਮਖੂ ਅਤੇ ਹਰਸੇਵਕ ਸਿੰਘ ਸਾਧੂਵਾਲਾ ਆਦਿ ਹਾਜ਼ਰ ਸਨ।

 

Leave a Reply

Your email address will not be published. Required fields are marked *