ਅਧਿਆਪਕ-ਮਾਪੇ ਮਿਲਣੀ ਨਾਲ ਵਿਦਿਆਰਥੀਆਂ ਦੀ ਹਰ ਸਮੱਸਿਆਵਾਂ ਦਾ ਹੱਲ ਹੁੰਦਾ ਹੈ- ਸੁਨੀਤਾ ਰਾਣੀ
ਅਧਿਆਪਕ-ਮਾਪੇ ਮਿਲਣੀ ਨਾਲ ਵਿਦਿਆਰਥੀਆਂ ਦੀ ਹਰ ਸਮੱਸਿਆਵਾਂ ਦਾ ਹੱਲ ਹੁੰਦਾ ਹੈ- ਸੁਨੀਤਾ ਰਾਣੀ
ਜ਼ਿਲ੍ਹੇ ਦੇ ਸਾਰੇ ਸਰਕਾਰੀ ਸਕੂਲਾਂ ਵਿੱਚ ਕੀਤੀ ਗਈ ਮਾਪੇ-ਅਧਿਆਪਕ ਮਿਲਣੀ
ਫ਼ਿਰੋਜ਼ਪੁਰ 20 ਦਸੰਬਰ 2025
ਸਕੂਲ ਸਿੱਖਿਆ ਵਿਭਾਗ ਪੰਜਾਬ ਦੀਆਂ ਹਦਾਇਤਾਂ ਅਨੁਸਾਰ ਜ਼ਿਲ੍ਹਾ ਫ਼ਿਰੋਜ਼ਪੁਰ ਦੇ 11 ਬਲਾਕਾਂ ਦੇ ਸਾਰੇ ਪ੍ਰਾਇਮਰੀ ਸਕੂਲਾਂ ਵਿੱਚ ਮਾਪੇ ਅਧਿਆਪਕ ਮਿਲਣੀ ਕਰਵਾਈ ਗਈ। ਇਸ ਮੌਕੇ ਬੱਚਿਆਂ ਦੇ ਮਾਪਿਆਂ ਤੋਂ ਇਲਾਵਾ ਐਸ. ਐਮ. ਸੀ. ਮੈਬਰਾਂ ਅਤੇ ਪਤਵੰਤੇ ਲੋਕਾਂ ਨੇ ਸਕੂਲਾਂ ਵਿੱਚ ਸ਼ਿਰਕਤ ਕੀਤੀ। ਇਸ ਸਮਾਗਮ ਵਿੱਚ ਜ਼ਿਲ੍ਹਾ ਸਿੱਖਿਆ ਅਫ਼ਸਰ (ਐ.ਸਿ) ਫ਼ਿਰੋਜ਼ਪੁਰ ਸੁਨੀਤਾ ਰਾਣੀ, ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ (ਐ.ਸਿ) ਫ਼ਿਰੋਜ਼ਪੁਰ ਕੋਮਲ ਅਰੋੜਾ ਵਲੋਂ ਵੱਖ ਵੱਖ ਬਲਾਕਾਂ ਦੇ ਸਕੂਲਾਂ ਵਿੱਚ ਵਿਜ਼ਿਟ ਕੀਤਾ ਗਿਆ।
ਇਸ ਮਾਪੇ-ਅਧਿਆਪਕ ਮਿਲਣੀ ਦੌਰਾਨ ਸੰਬੋਧਨ ਕਰਦੇ ਹੋਏ ਡੀਈਓ ਪ੍ਰਾਇਮਰੀ ਸੁਨੀਤਾ ਰਾਣੀ ਨੇ ਕਿਹਾ ਇਸ ਮੈਗਾ ਮਾਪੇ-ਅਧਿਆਪਕ ਮਿਲਣੀ ਵਿੱਚ ਮਾਪਿਆਂ ਨੂੰ ਬੱਚਿਆਂ ਦੇ ਪੜ੍ਹਾਈ ਬਾਰੇ ਪਤਾ ਲੱਗਦਾ ਅਤੇ ਅਧਿਆਪਕਾਂ ਨੂੰ ਮਾਪਿਆ ਬਾਰੇ ਵੀ ਪੂਰੀ ਜਾਣਕਾਰੀ ਮਿਲਦੀ ਹੈ। ਉਹਨਾਂ ਕਿਹਾ ਕਿ ਮਾਪੇ-ਅਧਿਆਪਕ ਮਿਲਣੀ ਵਿੱਚ ਵਿਦਿਆਰਥੀ ਦੀ ਅਕਾਦਮਿਕ ਪ੍ਰਗਤੀ, ਵਿਵਹਾਰਕ ਪ੍ਰਗਤੀ, ਮਨੋਵਿਗਿਆਨਕ ਵਿਸ਼ਲੇਸ਼ਣ, ਅਤੇ ਭਵਿੱਖ ਦੀ ਯੋਜਨਾ ਬਾਰੇ ਵਿਸ਼ੇਸ਼ ਚਰਚਾ ਕੀਤੀ ਜਾ ਰਹੀ ਹੈ । ਮਾਪੇ-ਅਧਿਆਪਕ ਮਿਲਣੀ ਇੱਕ ਕਾਮਯਾਬ ਉਪਰਾਲਾ ਬਣ ਰਿਹਾ ਹੈ। ਮਾਪੇ-ਅਧਿਆਪਕ ਮਿਲਣੀ ਦਾ ਸਭ ਤੋਂ ਵੱਡਾ ਲਾਭ ਇਹ ਹੈ ਕਿ ਇਹ ਵਿਦਿਆਰਥੀ ਦੇ ਸਿੱਖਣ ਦੇ ਤਰੀਕੇ, ਉਸ ਦੀ ਸਮੱਸਿਆਵਾਂ, ਅਤੇ ਉਸ ਦੀ ਭਵਿੱਖੀ ਯੋਜਨਾ ਬਾਰੇ ਇੱਕ ਸਪਸ਼ਟ ਤਸਵੀਰ ਬਣਾਉਂਦੀ ਹੈ ।
ਇਹ ਮਿਲਣੀਆਂ ਵਿਦਿਆਰਥੀ, ਮਾਪੇ, ਅਤੇ ਅਧਿਆਪਕ ਤਿੰਨੇ ਪਾਸਿਆਂ ਲਈ ਲਾਭਕਾਰੀ ਹੋ ਰਹੀਆਂ ਹਨ। ਇਹ ਮਿਲਣੀ ਵਿਦਿਆਰਥੀ ਨੂੰ ਇਹ ਮਹਿਸੂਸ ਕਰਵਾਉਂਦੀ ਹੈ ਕਿ ਉਸ ਦੀ ਤਰੱਕੀ ਲਈ ਅਧਿਆਪਕ ਅਤੇ ਮਾਪੇ ਦੋਵੇਂ ਸੰਜੀਦਾ ਹਨ। ਇਹ ਪ੍ਰੋਗਰਾਮ ਮਾਪਿਆਂ ਨੂੰ ਆਪਣੇ ਬੱਚੇ ਦੀ ਅਕਾਦਮਿਕ ਪ੍ਰਗਤੀ ਅਤੇ ਆਚਰਣ ਬਾਰੇ ਵਿਸ਼ਲੇਸ਼ਣ ਦੀ ਸੁਵਿਧਾ ਦਿੰਦਾ ਹੈ। ਅਧਿਆਪਕ ਵੀ ਵਿਦਿਆਰਥੀ ਦੀ ਕਮਜ਼ੋਰੀਆਂ ਨੂੰ ਪਹਿਚਾਣ ਕੇ ਉਸ ਦੇ ਵਿਅਕਤੀਗਤ ਵਿਕਾਸ ਸੰਬੰਧੀ ਯੋਜਨਾ ਬਣਾਉਣ ਵਿੱਚ ਸਹਾਇਕ ਹੁੰਦੇ ਹਨ।
ਉਹਨਾਂ ਕਿਹਾ ਕਿ ਮਾਪੇ-ਅਧਿਆਪਕ ਮਿਲਣੀ ਪ੍ਰੋਗਰਾਮ ਵਿਦਿਆਰਥੀ ਦੇ ਭਵਿੱਖ ਨੂੰ ਸੰਵਾਰਣ ਵਿੱਚ ਕੇਵਲ ਇੱਕ ਉਪਰਾਲਾ ਹੀ ਨਹੀਂ, ਸਗੋਂ ਵਿਦਿਆਰਥੀਆਂ ਦੇ ਭਵਿੱਖ ਨੂੰ ਲੈ ਕੇ ਸੰਜੀਦਾ ਸੋਚ ਦਾ ਮੁਜਾਹਰਾ ਵੀ ਹੈ।ਉਹਨਾਂ ਕਿਹਾ ਕਿ ਅਜਿਹੇ ਉਪਰਾਲੇ ਸਿੱਖਿਆ ਪ੍ਰਣਾਲੀ ਵਿੱਚ ਇੱਕ ਬਹੁਤ ਵੱਡਾ ਇਨਕਲਾਬ ਸਾਬਤ ਰਿਹਾ ਹੈ। ਇਸ ਲਈ ਬਿਨ੍ਹਾਂ ਸ਼ੱਕ ਇਹ ਕਿਹਾ ਜਾ ਸਕਦਾ ਹੈ ਕਿ ਮਾਪੇ-ਅਧਿਆਪਕ ਮਿਲਣੀ ਵਿਦਿਆਰਥੀਆਂ ਦੇ ਸੰਪੂਰਨ ਵਿਕਾਸ ਲਈ ਇੱਕ ਬੇਮਿਸਾਲ ਵਰਦਾਨ ਹੈ।
ਡਿਪਟੀ ਡੀਈਓ ਕੋਮਲ ਅਰੋੜਾ ਨੇ ਕਿਹਾ ਸਿੱਖਿਆ ਕਿਸੇ ਵੀ ਸਮਾਜ ਦੀ ਨੀਂਹ ਹੁੰਦੀ ਹੈ ਅਤੇ ਇਸ ਨੀਂਹ ਨੂੰ ਮਜ਼ਬੂਤ ਬਣਾਉਣ ਲਈ ਮਾਪਿਆਂ ਅਤੇ ਅਧਿਆਪਕਾਂ ਦੀ ਭੂਮਿਕਾ ਸਭ ਤੋਂ ਮਹੱਤਵਪੂਰਨ ਰਹਿੰਦੀ ਹੈ। ਵਿਦਿਆਰਥੀ ਇੱਕ ਖਾਲੀ ਪਿਆਲਾ ਹੁੰਦੇ ਹਨ, ਜਿਸ ਨੂੰ ਗਿਆਨ ਦੀ ਰੌਸ਼ਨੀ ਨਾਲ ਭਰਨ ਲਈ ਘਰ ਅਤੇ ਸਕੂਲ ਦੋਵੇਂ ਥਾਵਾਂ ਤੋਂ ਸਮਰਥਨ ਮਿਲਣਾ ਬਹੁਤ ਜ਼ਰੂਰੀ ਹੁੰਦਾ ਹੈ। ਇਹੀ ਕਾਰਨ ਹੈ ਕਿ “ਮਾਪੇ-ਅਧਿਆਪਕ ਮਿਲਣੀ” ਦੇ ਪ੍ਰੋਗਰਾਮ ਨੂੰ ਵਧੇਰੇ ਪ੍ਰਭਾਵਸ਼ਾਲੀ ਬਣਾਉਣ ਲਈ ਵਿਸ਼ੇਸ਼ ਉਪਰਾਲੇ ਕੀਤੇ ਗਏ ਹਨ।

