ਪੰਜਾਬ ‘ਚ ਅੱਜ ਪੈ ਸਕਦੈ ਮੀਂਹ! ਮੌਸਮ ਵਿਭਾਗ ਵੱਲੋਂ ਕੋਲਡ ਵੇਵ ਦਾ ਅਲਰਟ ਵੀ ਜਾਰੀ
ਪੰਜਾਬ ‘ਚ ਅੱਜ ਪੈ ਸਕਦੈ ਮੀਂਹ! ਮੌਸਮ ਵਿਭਾਗ ਵੱਲੋਂ ਕੋਲਡ ਵੇਵ ਦਾ ਅਲਰਟ ਵੀ ਜਾਰੀ
ਚੰਡੀਗੜ੍ਹ, 22 ਦਸੰਬਰ 2025 (Media PBN)
ਉੱਤਰੀ ਭਾਰਤ ਵਿੱਚ ਭਾਰੀ ਸੀਤ ਲਹਿਰ ਚੱਲ ਰਹੀ ਹੈ। ਜਿੱਥੇ ਦਿੱਲੀ ਗੰਭੀਰ ਪ੍ਰਦੂਸ਼ਣ ਨਾਲ ਜੂਝ ਰਹੀ ਹੈ, ਉੱਥੇ ਹੀ ਕਈ ਉੱਤਰੀ ਭਾਰਤੀ ਰਾਜ ਸੰਘਣੀ ਧੁੰਦ ਦੀ ਲਪੇਟ ਵਿੱਚ ਹਨ। ਮੌਸਮ ਵਿਭਾਗ ਦੀ ਇਸਨੂੰ ਲੈ ਕੇ ਕੋਲਡ ਵੇਵ ਦਾ ਅਲਰਟ ਜਾਰੀ ਕਰ ਦਿੱਤਾ ਹੈ।
ਮੌਸਮ ਵਿਭਾਗ ਦੀ ਮੰਨੀਏ ਤਾਂ ਅੱਜ ਪੰਜਾਬ ਦੇ ਕੁਝ ਜ਼ਿਲ੍ਹਿਆਂ ਵਿੱਚ ਹਲਕੀ ਬਾਰਿਸ਼ ਹੋ ਸਕਦੀ ਹੈ। ਜਿਸ ਦੇ ਨਾਲ ਸੂਬਾ ਵਾਸੀਆਂ ਨੂੰ ਸੰਘਣੀ ਧੁੰਦ ਤੋਂ ਥੋੜੀ ਰਾਤ ਮਿਲੇਗੀ ਅਤੇ ਹਵਾ ਪ੍ਰਦੂਸ਼ਣ ਵੀ ਘਟੇਗਾ।
IMD ਅਨੁਸਾਰ, 25 ਤੋਂ 27 ਦਸੰਬਰ ਦੇ ਵਿਚਕਾਰ ਉੱਤਰਾਖੰਡ, ਉੱਤਰ ਪ੍ਰਦੇਸ਼, ਹਰਿਆਣਾ ਅਤੇ ਪੰਜਾਬ ਦੇ ਕੁਝ ਖੇਤਰਾਂ ਵਿੱਚ ਸੰਘਣੀ ਤੋਂ ਬਹੁਤ ਸੰਘਣੀ ਧੁੰਦ ਪੈਣ ਦੀ ਸੰਭਾਵਨਾ ਹੈ। 26 ਅਤੇ 27 ਦਸੰਬਰ ਨੂੰ ਪੱਛਮੀ ਉੱਤਰ ਪ੍ਰਦੇਸ਼, 22, 26 ਅਤੇ 27 ਦਸੰਬਰ ਨੂੰ ਪੂਰਬੀ ਉੱਤਰ ਪ੍ਰਦੇਸ਼, 25 ਦਸੰਬਰ ਦੀ ਸਵੇਰ ਨੂੰ ਪੂਰਬੀ ਭਾਰਤ ਦੇ ਕੁਝ ਖੇਤਰਾਂ ਵਿੱਚ, 23 ਦਸੰਬਰ ਨੂੰ ਝਾਰਖੰਡ, 22-23 ਦਸੰਬਰ ਨੂੰ ਬਿਹਾਰ, 23 ਤੋਂ 25 ਦਸੰਬਰ ਨੂੰ ਹਿਮਾਚਲ ਪ੍ਰਦੇਸ਼ ਅਤੇ 24-25 ਦਸੰਬਰ ਨੂੰ ਉੱਤਰਾਖੰਡ ਵਿੱਚ ਸੰਘਣੀ ਧੁੰਦ ਪੈਣ ਦੀ ਸੰਭਾਵਨਾ ਹੈ।
ਇਸੇ ਤਰ੍ਹਾਂ 24 ਦਸੰਬਰ ਨੂੰ ਪੰਜਾਬ, 22 ਅਤੇ 24 ਦਸੰਬਰ ਨੂੰ ਹਰਿਆਣਾ, 22 ਅਤੇ 25 ਦਸੰਬਰ ਨੂੰ ਪੱਛਮੀ ਉੱਤਰ ਪ੍ਰਦੇਸ਼, 23 ਅਤੇ 25 ਦਸੰਬਰ ਨੂੰ ਪੂਰਬੀ ਉੱਤਰ ਪ੍ਰਦੇਸ਼, 22 ਦਸੰਬਰ ਨੂੰ ਮੱਧ ਪ੍ਰਦੇਸ਼, 22 ਦਸੰਬਰ ਨੂੰ ਛੱਤੀਸਗੜ੍ਹ, 22 ਦਸੰਬਰ ਨੂੰ ਮੱਧ ਮਹਾਰਾਸ਼ਟਰ ਅਤੇ ਦੱਖਣੀ ਅੰਦਰੂਨੀ ਕਰਨਾਟਕ ਦੇ ਕੁਝ ਇਲਾਕਿਆਂ, 23 ਦਸੰਬਰ ਨੂੰ ਉੱਤਰੀ ਅੰਦਰੂਨੀ ਕਰਨਾਟਕ ਅਤੇ 22-23 ਦਸੰਬਰ ਦੇ ਵਿਚਕਾਰ ਤੇਲੰਗਾਨਾ ਵਿੱਚ ਸੀਤ ਲਹਿਰ ਆਉਣ ਦੀ ਸੰਭਾਵਨਾ ਹੈ, ਜਿਸ ਕਾਰਨ ਇਨ੍ਹਾਂ ਖੇਤਰਾਂ ਵਿੱਚ ਭਾਰੀ ਠੰਢ ਪੈ ਸਕਦੀ ਹੈ।

