Ferozepur News: ਸਿਟੀ ਹਾਰਟ ਸਕੂਲ ਮਮਦੋਟ ਦੇ ਵਿਦਿਆਰਥੀ ਸ਼ਵਨ ਸਿੰਘ ਨੂੰ ਮਿਲੇਗਾ “ਪ੍ਰਧਾਨ ਮੰਤਰੀ ਰਾਸ਼ਟਰੀ ਬਾਲ ਪੁਰਸਕਾਰ”; ਐਵਾਰਡ ਪ੍ਰਾਪਤ ਕਰਨ ਲਈ ਦਿੱਲੀ ਰਵਾਨਾ

All Latest NewsNews FlashPunjab NewsTop BreakingTOP STORIES

 

Ferozepur News: ਸਿਟੀ ਹਾਰਟ ਸਕੂਲ ਮਮਦੋਟ ਦੇ ਵਿਦਿਆਰਥੀ ਸ਼ਵਨ ਸਿੰਘ ਨੂੰ ਮਿਲੇਗਾ “ਪ੍ਰਧਾਨ ਮੰਤਰੀ ਰਾਸ਼ਟਰੀ ਬਾਲ ਪੁਰਸਕਾਰ”; ਐਵਾਰਡ ਪ੍ਰਾਪਤ ਕਰਨ ਲਈ ਦਿੱਲੀ ਰਵਾਨਾ

ਮਮਦੋਟ/ ਫ਼ਿਰੋਜ਼ਪੁਰ, 24 ਦਸੰਬਰ 2025 (ਬਗੀਚਾ ਸਿੰਘ) –

ਇਲਾਕੇ ਦੀ ਨਾਮਵਰ ਸੰਸਥਾ ਸਿਟੀ ਹਾਰਟ ਸਕੂਲ, ਮਮਦੋਟ ਦਾ ਵਿਦਿਆਰਥੀ ਸ਼ਵਨ ਸਿੰਘ ਦਿੱਲੀ ਵਿਖੇ 26 ਦਸੰਬਰ 2025 ਨੂੰ ਹੋਣ ਵਾਲਾ ਪ੍ਰਧਾਨ ਮੰਤਰੀ ਰਾਸ਼ਟਰੀ ਬਾਲ ਪੁਰਸਕਾਰ ਲੈਣ ਲਈ ਰਵਾਨਾ ਹੋਇਆ ਹੈ। ਪੰਜਾਬ ਸੂਬੇ ਵਿੱਚ ਇਹ ਇਕਲੌਤਾ ਵਿਦਿਆਰਥੀ ਹੈ, ਜੋ ਇਸ ਸਾਲ ਦਿੱਲੀ ਵਿੱਚ ਹੋਣ ਵਾਲੇ ਪ੍ਰਧਾਨ ਮੰਤਰੀ ਰਾਸ਼ਟਰੀ ਬਾਲ ਪੁਰਸਕਾਰ ਵਿੱਚ ਹਿੱਸਾ ਲੈ ਰਿਹਾ ਹੈ।

ਇਸ ਵਿਦਿਆਰਥੀ ਨੇ ਆਪ੍ਰੇਸ਼ਨ ਸੰਦੂਰ ਵਿੱਚ ਭਾਰਤੀ ਫੌਜ ਦੀ ਬਹੁਤ ਸਹਾਇਤਾ ਕੀਤੀ ਸੀ। ਸ਼ਵਨ ਸਿੰਘ ਨੇ ਆਪ੍ਰੇਸ਼ਨ ਸੰਦੂਰ ਦੌਰਾਨ ਫੌਜ ਦੀ ਆਪਣੇ ਘਰੋਂ ਖਾਣਾ, ਚਾਹ-ਪਾਣੀ ਤੇ ਹੋਰ ਖਾਧ ਪਦਾਰਥਾਂ ਨਾਲ ਸੇਵਾ ਕੀਤੀ ਸੀ। ਇਹ ਛੋਟਾ ਵਿਦਿਆਰਥੀ ਤਨਾਅ ਦੇ ਮਾਹੌਲ ਵਿੱਚ ਭਾਰਤੀ ਫੌਜ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜ੍ਹਾ ਰਿਹਾ ਸੀ ਤੇ ਆਪਣਾ ਇਲਾਕਾ ਛੱਡ ਕੇ ਪਿੱਛੇ ਸੁਰੱਖਿਅਤ ਥਾਂ ‘ਤੇ ਨਹੀਂ ਗਿਆ ਸੀ।

ਇਸ ਵਿਦਿਆਰਥੀ ਦੇ ਜਜ਼ਬੇ ਨੂੰ ਦੇਖਦਿਆਂ ਭਾਰਤੀ ਫੌਜ ਵੱਲੋਂ ਕਈ ਸਨਮਾਨ ਚਿੰਨ੍ਹਾਂ ਨਾਲ ਸਨਮਾਨਿਤ ਕੀਤਾ ਗਿਆ। ਹੁਣ ਇਹ ਵਿਦਿਆਰਥੀ ਸਾਲ 2025 ਦੇ ਹੋਣ ਵਾਲੇ ਪ੍ਰਧਾਨ ਮੰਤਰੀ ਰਾਸ਼ਟਰੀ ਬਾਲ ਪੁਰਸਕਾਰ ਲਈ ਚੁਣਿਆ ਗਿਆ ਹੈ। ਇਸ ਮੌਕੇ ਜਾਣਕਾਰੀ ਦਿੰਦੇ ਹੋਏ ਸਕੂਲ ਦੀ ਪ੍ਰਿੰਸੀਪਲ ਸ਼੍ਰੀਮਤੀ ਰਜਨੀ ਸ਼ਰਮਾ ਨੇ ਵਿਦਿਆਰਥੀ ਅਤੇ ਉਸ ਦੇ ਮਾਪਿਆਂ ਨੂੰ ਵਧਾਈਆਂ ਦਿੱਤੀਆਂ ਅਤੇ ਸ਼ਵਨ ਨੂੰ ਦਿੱਲੀ ਜਾਣ ਲਈ ਰਵਾਨਾ ਕੀਤਾ।

ਇਸ ਤੋਂ ਇਲਾਵਾ ਪ੍ਰਿੰਸੀਪਲ ਮੈਡਮ ਨੇ ਸਕੂਲ ਦੇ ਬਾਕੀ ਵਿਦਿਆਰਥੀਆਂ ਨੂੰ ਵੀ ਚੰਗੇ ਇਨਸਾਨ ਬਣਨ ਲਈ ਅਤੇ ਆਪਣੇ ਦੇਸ਼ ਦਾ ਔਖੇ ਸਮੇਂ ਵਿੱਚ ਸਾਥ ਦੇਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਸ਼੍ਰੀਮਤੀ ਰਜਨੀ ਸ਼ਰਮਾ ਤੋਂ ਇਲਾਵਾ ਮੈਡਮ ਜਗਦੀਪ, ਮੈਡਮ ਸਪਨਾ, ਮੈਡਮ ਖੁਸ਼ੀ ਅਤੇ ਸਮੂਹ ਸਟਾਫ ਹਾਜ਼ਰ ਸੀ।

 

Media PBN Staff

Media PBN Staff