ਵੱਡੀ ਖ਼ਬਰ: ਭੂਚਾਲ ਦੇ ਲੱਗੇ ਜ਼ਬਰਦਸਤ ਝਟਕੇ, ਲੋਕ ਘਰਾਂ ਤੋਂ ਬਾਹਰ ਨਿਕਲੇ
ਵੱਡੀ ਖ਼ਬਰ: ਭੂਚਾਲ ਦੇ ਲੱਗੇ ਜ਼ਬਰਦਸਤ ਝਟਕੇ, ਲੋਕ ਘਰਾਂ ਤੋਂ ਬਾਹਰ ਨਿਕਲੇ
ਨਵੀਂ ਦਿੱਲੀ, 26 ਦਸੰਬਰ 2025 (Media PBN)
ਦੇਸ਼ ਭਰ ਦੇ ਕਈ ਹਿੱਸਿਆਂ ਵਿੱਚ ਲਗਾਤਾਰ ਭੁਚਾਲ ਦੇ ਝਟਕੇ ਲੱਗ ਰਹੇ ਨੇ। ਤਾਜ਼ਾ ਖਬਰ ਗੁਜਰਾਤ ਤੋਂ ਸਾਹਮਣੇ ਆਈ ਹੈ। ਜਿੱਥੋਂ ਦੇ ਕੱਛ ਜਿਲ੍ਹੇ ਵਿੱਚ ਅੱਜ ਤੜਕ ਸਵੇਰੇ ਭੁਚਾਲ ਦੇ ਜ਼ਬਰਦਸਤ ਝਟਕੇ ਲੱਗੇ। ਭੁਚਾਲ ਇਹਨਾਂ ਤੇ ਇਹ ਸੀ ਕਿ ਲੋਕ ਘਰਾਂ ਤੋਂ ਬਾਹਰ ਨਿਕਲ ਆਏ।
ਮੀਡੀਆ ਰਿਪੋਰਟਾਂ ਦੇ ਮੁਤਾਬਿਕ, ਗੁਜਰਾਤ ਦੇ ਕੱਛ ਜ਼ਿਲ੍ਹੇ ਵਿੱਚ ਸ਼ੁੱਕਰਵਾਰ ਸਵੇਰੇ 4.4 ਤੀਬਰਤਾ ਦਾ ਭੂਚਾਲ ਆਇਆ। ਇਹ ਭੂਚਾਲ ਅੱਜ 26 ਦਸੰਬਰ, 2025 ਨੂੰ ਸਵੇਰੇ 4:30 ਵਜੇ (IST) ਰਿਕਾਰਡ ਕੀਤਾ ਗਿਆ।
ਮੌਸਮ ਵਿਭਾਗ ਦੇ ਅਧਿਕਾਰੀਆਂ ਅਨੁਸਾਰ, ਭੂਚਾਲ ਝਟਕੇ ਹਲਕੇ ਸਨ ਅਤੇ ਕਿਸੇ ਵੀ ਜਾਨੀ ਜਾਂ ਮਾਲੀ ਨੁਕਸਾਨ ਦੀ ਰਿਪੋਰਟ ਨਹੀਂ ਹੈ।
ਗੁਜਰਾਤ ਰਾਜ ਆਫ਼ਤ ਪ੍ਰਬੰਧਨ ਅਥਾਰਟੀ (GSDMA) ਦੇ ਅਨੁਸਾਰ, ਗੁਜਰਾਤ ਨੇ ਪਿਛਲੇ 200 ਸਾਲਾਂ ਵਿੱਚ ਨੌਂ ਵੱਡੇ ਭੂਚਾਲ ਅਨੁਭਵ ਕੀਤੇ ਹਨ। ਇਹਨਾਂ ਵਿੱਚੋਂ ਬਹੁਤ ਸਾਰੇ ਭੂਚਾਲ ਕੱਛ ਖੇਤਰ ਵਿੱਚ ਆਏ। ਕੱਛ ਖੇਤਰ ਨੂੰ ਭੂਚਾਲਾਂ ਲਈ ਸੰਵੇਦਨਸ਼ੀਲ ਮੰਨਿਆ ਜਾਂਦਾ ਹੈ ਕਿਉਂਕਿ ਇਹ ਭੂਚਾਲ ਦੇ ਤੌਰ ‘ਤੇ ਸਰਗਰਮ ਖੇਤਰ ਵਿੱਚ ਸਥਿਤ ਹੈ।

