Good News: ਪੰਜਾਬ ਸਰਕਾਰ ਵੱਲੋਂ ਇਨ੍ਹਾਂ ਮੁਲਾਜ਼ਮਾਂ ਦੀਆਂ ਤਨਖ਼ਾਹਾਂ ‘ਚ ਵਾਧਾ!

All Latest NewsBusinessNews FlashPunjab NewsTop BreakingTOP STORIES

 

ਚੰਡੀਗੜ੍ਹ, 26 Dec 2025- 

ਪੰਜਾਬ ਸਰਕਾਰ ਨੇ ਨਵੇਂ ਸਾਲ ਤੋਂ ਪਹਿਲਾਂ ਇੱਕ ਵੱਡਾ ਫ਼ੈਸਲਾ ਲਿਆ ਹੈ। ਨਗਰ ਕੌਂਸਲਾਂ, ਕਾਰਪੋਰੇਸ਼ਨਾਂ ਤੋਂ ਇਲਾਵਾ ਕਾਰਖ਼ਾਨਿਆਂ ਵਿੱਚ ਨੌਕਰੀ ਕਰਨ ਵਾਲੇ ਮੁਲਾਜ਼ਮਾਂ ਦੀ ਤਨਖ਼ਾਹਾਂ ਵਿੱਚ ਸਰਕਾਰ ਨੇ ਵਾਧਾ ਕਰਨ ਦਾ ਫ਼ੈਸਲਾ ਕੀਤਾ ਹੈ।

ਇੱਕ ਰਿਪੋਰਟ ਦੇ ਅਨੁਸਾਰ ਇਸ ਸਬੰਧੀ 24 ਦਸੰਬਰ ਨੂੰ ਇੱਕ ਅਧਿਕਾਰਿਤ ਨੋਟੀਫਿਕੇਸ਼ਨ ਵੀ ਜਾਰੀ ਕਰ ਦਿੱਤਾ ਗਿਆ ਹੈ, ਜੋ 1 ਸਤੰਬਰ 2025 ਤੋਂ ਲਾਗੂ ਕੀਤਾ ਗਿਆ ਹੈ। ਮਤਲਬ ਕਿ 1 ਸਤੰਬਰ 2025 ਤੋਂ ਭਰਤੀ ਹੋਣ ਵਾਲੇ ਕਾਮਿਆਂ ਤੇ ਇੱਕ ਨਵੇਂ ਨਿਯਮ ਤਨਖ਼ਾਹ ਸਕੇਲ ਲਾਗੂ ਹੋਣਗੇ।

ਸੱਚ ਕਹੂੰ ਅਖ਼ਬਾਰ ਦੀ ਇੱਕ ਰਿਪੋਰਟ ਦੇ ਮੁਤਾਬਿਕ, ਹੁਣ ਸੂਬੇ ’ਚ ਸਰਕਾਰ ਨੇ ਸੈਮੀ ਸਕਿੱਲਡ (ਅਨਸਕਿੱਲਡ ਦੇ ਅਹੁਦੇ ’ਤੇ 10 ਸਾਲ ਦਾ ਤਜਰਬਾ ਜਾਂ ਨਵਾਂ ਆਈ. ਟੀ. ਆਈ. ਡਿਪਲੋਮਾ ਧਾਰਕ) ਲਈ 12506.40 ਰੁਪਏ, ਸਕਿੱਲਡ (ਸੈਮੀ- ਸਕਿੱਲਡ ਅਹੁਦੇ ’ਤੇ 5 ਸਾਲ ਦੇ ਤਜਰਬੇ ਵਾਲੇ ਲੁਹਾਰ ਤੇ ਇਲੈਕਟ੍ਰੀਸ਼ਨ ਆਦਿ) ਲਈ 13403.40 ਰੁਪਏ, ਹਾਈ ਸਕਿੱਲਡ (ਗ੍ਰੈਜੂਏਟ ਤਕਨੀਕੀ ਡਿਗਰੀ ਧਾਰਕ, ਟਰੱਕ ਤੇ ਕ੍ਰੇਨ ਡਰਾਈਵਰ ਆਦਿ) ਲਈ 14435.40 ਰੁਪਏ ਅਤੇ ਅਨਸਕਿੱਲਡ (ਚਪੜਾਸੀ, ਚੌਂਕੀਦਾਰ ਤੇ ਹੈਲਪਰ ਆਦਿ) ਲਈ 11726.40 ਰੁਪਏ ਨਿਰਧਾਰਿਤ ਕੀਤੇ ਹਨ।

ਇਸੇ ਤਰ੍ਹਾਂ ਸਟਾਫ਼ ਕੈਟੇਗਿਰੀ-ਏ (ਪੋਸਟ ਗ੍ਰੈਜੂਏਟ ਤੇ ਐੱਮ. ਬੀ. ਏ. ਆਦਿ ) ਲਈ 16896.40 ਰੁਪਏ, ਸਟਾਫ਼ ਕੈਟੇਗਿਰੀ-ਬੀ (ਗ੍ਰੈਜੂਏਟ) ਲਈ 15226.40 ਰੁਪਏ, ਸਟਾਫ਼ ਕੈਟੇਗਿਰੀ-ਸੀ (ਅੰਡਰ ਗ੍ਰੈਜੂਏਟ) ਲਈ 13726.40 ਰੁਪਏ ਅਤੇ ਸਟਾਫ਼ ਕੈਟੇਗਿਰੀ-ਡੀ (10ਵੀਂ ਪਾਸ) ਲਈ 12526.40 ਰੁਪਏ ਤਨਖ਼ਾਹ ਤੈਅ ਕੀਤੀ ਗਈ ਹੈ।

 

Media PBN Staff

Media PBN Staff