Joginder Singh Spokesman : ਰੋਜ਼ਾਨਾ ਸਪੋਕਸਮੈਨ ਦੇ ਬਾਨੀ ਜੋਗਿੰਦਰ ਸਿੰਘ ਦਾ ਦੇਹਾਂਤ

All Latest NewsGeneral NewsNational NewsNews FlashPunjab NewsTop BreakingTOP STORIES

 

ਚੰਡੀਗੜ੍ਹ

ਲੰਮੀ ਬਿਮਾਰੀ ਮਗਰੋਂ ਅੱਜ 83 ਸਾਲਾਂ ਦੀ ਉਮਰ ਵਿਚ ਰੋਜ਼ਾਨਾ ਸਪੋਕਸਮੈਨ ਦੇ ਬਾਨੀ ਜੋਗਿੰਦਰ ਸਿੰਘ ਦਾ ਦੇਹਾਂਤ ਹੋ ਗਿਆ ਹੈ।

ਸਪੋਕਸਮੈਨ ਵੈੱਬਸਾਈਟ ਦੀ ਰਿਪੋਰਟ ਮੁਤਾਬਿਕ, ਉਨ੍ਹਾਂ ਦਾ ਜਨਮ 20 ਫਰਵਰੀ 1941 ਨੂੰ ਕਸਬਾ ਚੇਲੀਆਂਵਾਲਾ (ਪਾਕਿਸਤਾਨ) ਵਿਖੇ ਡਾ. ਇੰਦਰਜੀਤ ਸਿੰਘ ਤੇ ਮਾਤਾ ਸੁੰਦਰ ਕੌਰ ਦੇ ਘਰ ਹੋਇਆ।

ਪੇਸ਼ੇ ਤੋਂ ਇੱਕ ਵਕੀਲ, ਜੋਗਿੰਦਰ ਸਿੰਘ ਨੇ ਇਕ ਸੁਤੰਤਰ ਮੀਡੀਆ ਆਉਟਲੈਟ ਲੱਭਣ ਅਤੇ ਸਥਾਪਤ ਕਰਨ ਲਈ ਇਕ ਸ਼ਾਨਦਾਰ ਕੈਰੀਅਰ ਛੱਡ ਦਿਤਾ ਸੀ।

ਪੰਥ ਲਈ ਕੁੱਝ ਕਰ ਗੁਜ਼ਰਨ ਦੀ ਲਲਕ ਲਈ ਉਨ੍ਹਾਂ ਨੇ ਸਖ਼ਤ ਮਿਹਨਤ ਨਾਲ 1 ਜਨਵਰੀ 1994 ਵਿਚ ਸ਼ੁਰੂ ਹੋਏ ‘ਸਪੋਕਸਮੈਨ’ ਦੇ ਮਾਸਕ ਰਸਾਲੇ ਨੂੰ 1 ਦਸੰਬਰ 2005 ਵਾਲੇ ਦਿਨ ਰੋਜ਼ਾਨਾ ਸਪੋਕਸਮੈਨ ਨਾਂ ਦੇ ਰੋਜ਼ਾਨਾ ਅਖ਼ਬਾਰ ’ਚ ਬਦਲ ਦਿਤਾ, ਜਿਸ ਨੇ ਪੰਜਾਬੀ ਪੱਤਰਕਾਰੀ ਨੂੰ ਨਵੀਂ ਦਿਸ਼ਾ ਦਿਤੀ।

 

Media PBN Staff

Media PBN Staff

Leave a Reply

Your email address will not be published. Required fields are marked *