ਵੱਡੀ ਖ਼ਬਰ: ਪੰਜਾਬ ‘ਚ SBI ਦੇ ਏਟੀਐਮ ‘ਤੇ ਲੁਟੇਰਿਆਂ ਨੇ ਮਾਰਿਆ ਡਾਕਾ
ਵੱਡੀ ਖ਼ਬਰ: ਪੰਜਾਬ ਚ SBI ਦੇ ਏਟੀਐਮ ‘ਤੇ ਲੁਟੇਰਿਆਂ ਨੇ ਮਾਰਿਆ ਡਾਕਾ
ਫਗਵਾੜਾ, 27 Dec 2025-
ਪੰਜਾਬ ਅੰਦਰ ਇੱਕ ਵਾਰ ਵੱਡੀ ਵਾਰਦਾਤ ਵਾਪਰੀ ਹੈ। ਦਰਅਸਲ, ਫਗਵਾੜਾ ਵਿੱਚ ਇੱਕ ਸਰਕਾਰੀ ਬੈਂਕ ਦੇ ਏਟੀਐੱਮ ਨੂੰ ਲੁਟੇਰਿਆਂ ਨੇ ਨਿਸ਼ਾਨਾ ਬੁਣਾਉਂਦੇ ਹੋਏ ਲੱਖਾਂ ਰੁਪਏ ਲੁੱਟ ਲਏ।
ਮੀਡੀਆ ਰਿਪੋਰਟਾਂ ਦੇ ਮੁਤਾਬਿਕ, ਐਸਬੀਆਈ ਬੈਂਕ ਦੇ ਏਟੀਐੱਮ ਨੂੰ ਲੁਟੇਰਿਆਂ ਨੇ ਲੰਘੀ ਰਾਤ ਨਿਸ਼ਾਨਾ ਬਣਾਇਆ। ਇਹ ਏਟੀਐੱਮ ਪਿੰਡ ਖਜੂਰਲਾਂ ਨੇੜੇ ਮੌਜੂਦ ਹੈ।
ਰਿਪੋਰਟਾਂ ਅਨੁਸਾਰ, ਲੁਟੇਰਿਆਂ ਨੇ ਬੀਤੀ ਰਾਤ ਏਟੀਐਮ ਤੋੜ ਕੇ ਲੱਖਾਂ ਦੀ ਨਕਦੀ ਚੋਰੀ ਕਰ ਲਈ। ਪਿੰਡ ਦੇ ਸਰਪੰਚ ਨੇ ਘਟਨਾ ਬਾਰੇ ਪੁਲਿਸ ਨੂੰ ਸੂਚਿਤ ਕੀਤਾ।
ਫਗਵਾੜਾ ਦੇ ਡੀਐਸਪੀ ਭਾਰਤ ਭੂਸ਼ਣ ਨੇ ਘਟਨਾ ਦੀ ਪੁਸ਼ਟੀ ਕੀਤੀ। ਉਨ੍ਹਾਂ ਕਿਹਾ ਕਿ ਪੁਲਿਸ ਘਟਨਾ ਦੀ ਜਾਂਚ ਕਰ ਰਹੀ ਹੈ।
ਉਨ੍ਹਾਂ ਇਹ ਵੀ ਕਿਹਾ ਕਿ ਬੈਂਕ ਨੇ ਅਜੇ ਤੱਕ ਇਸ ਸਬੰਧ ਵਿੱਚ ਕੋਈ ਬਿਆਨ ਜਾਰੀ ਨਹੀਂ ਕੀਤਾ ਹੈ। ਬੈਂਕ ਨੇ ਚੋਰੀ ਹੋਈ ਨਕਦੀ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਹੈ ਅਤੇ ਨਾ ਹੀ ਕੋਈ ਸੀਸੀਟੀਵੀ ਫੁਟੇਜ ਪ੍ਰਦਾਨ ਕਰ ਰਿਹਾ ਹੈ।
ਖ਼ਬਰ ਲਿਖੇ ਜਾਣ ਤੱਕ ਪੁਲਿਸ ਅਤੇ ਬੈਂਕ ਕਰਮੀਆਂ ਵਿਚਾਲੇ ਗੱਲਬਾਤ ਦਾ ਸਿਲਸਿਲਾ ਜਾਰੀ ਸੀ।

