ਪ੍ਰਤਾਪ ਬਾਜਪਾ ਦਾ CM ਮਾਨ ‘ਤੇ ਤਿੱਖਾ ਹਮਲਾ! ਕਿਹਾ- ਸੈਸ਼ਨ ਨਾਲ ਲੋਕਾਂ ਨੂੰ ਮੂਰਖ਼ ਬਣਾ ਰਹੀ ਸਰਕਾਰ
ਪ੍ਰਤਾਪ ਬਾਜਪਾ ਦਾ CM ਮਾਨ ‘ਤੇ ਤਿੱਖਾ ਹਮਲਾ! ਕਿਹਾ- ਸੈਸ਼ਨ ਨਾਲ ਲੋਕਾਂ ਨੂੰ ਮੂਰਖ਼ ਬਣਾ ਰਹੀ ਸਰਕਾਰ
“ਸਦਨ ਨੂੰ ਸਟੇਜ ਨਾ ਸਮਝੋ”: ਪ੍ਰਤਾਪ ਬਾਜਵਾ ਦਾ ਮੰਤਰੀ ਸੌਂਦ ‘ਤੇ ਤਿੱਖਾ ਪਲਟਵਾਰ; ਮਨਰੇਗਾ ਮੁੱਦੇ ‘ਤੇ ਘੇਰੀ ਸਰਕਾਰ
ਚੰਡੀਗੜ੍ਹ, 30 ਦਸੰਬਰ 2025 (Media PBN)-
ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਸੈਸ਼ਨ ਦੌਰਾਨ ਸਿਆਸੀ ਗਰਮਾ-ਗਰਮੀ ਆਪਣੇ ਸਿਖਰ ‘ਤੇ ਪਹੁੰਚ ਗਈ ਹੈ। ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਕੈਬਨਿਟ ਮੰਤਰੀ ਤਰੁਣਪ੍ਰੀਤ ਸਿੰਘ ਸੌਂਦ ਵੱਲੋਂ ਕੀਤੀਆਂ ਟਿੱਪਣੀਆਂ ਦਾ ਕਰਾਰਾ ਜਵਾਬ ਦਿੰਦਿਆਂ ਆਮ ਆਦਮੀ ਪਾਰਟੀ ‘ਤੇ ਤਿੱਖੇ ਨਿਸ਼ਾਨੇ ਸਾਧੇ ਹਨ।
ਬਾਜਵਾ ਨੇ ਮੰਤਰੀ ਸੌਂਦ ਦੇ ਬਿਆਨ ‘ਤੇ ਪਲਟਵਾਰ ਕਰਦਿਆਂ ਕਿਹਾ ਕਿ ਮਨਰੇਗਾ ਪਾਲਸੀ ਕਾਂਗਰਸ ਪਾਰਟੀ ਦੀ ਹੀ ਦੇਣ ਹੈ। ਜਦੋਂ ਇਹ ਸਾਡੀ ਆਪਣੀ ਲਿਆਂਦੀ ਹੋਈ ਸਕੀਮ ਹੈ, ਤਾਂ ਅਸੀਂ ਇਸ ਦਾ ਬਾਈਕਾਟ ਕਰਨ ਬਾਰੇ ਸੋਚ ਵੀ ਨਹੀਂ ਸਕਦੇ।
ਉਨ੍ਹਾਂ ਹੈਰਾਨੀ ਜਤਾਉਂਦਿਆਂ ਕਿਹਾ ਕਿ ਮੰਤਰੀ ਸਾਨੂੰ ਬਾਈਕਾਟ ਕਰਨ ਲਈ ਕਿਵੇਂ ਕਹਿ ਸਕਦੇ ਹਨ? ਇਹ ਸਾਡਾ ਹੱਕ ਹੈ ਕਿ ਅਸੀਂ ਗਰੀਬਾਂ ਦੇ ਮੁੱਦੇ ‘ਤੇ ਚਰਚਾ ਕਰੀਏ।
ਪ੍ਰਤਾਪ ਸਿੰਘ ਬਾਜਵਾ ਨੇ ਵਿਧਾਨ ਸਭਾ ਦੀ ਕਾਰਵਾਈ ‘ਤੇ ਸਵਾਲ ਚੁੱਕਦਿਆਂ ਕਿਹਾ ਕਿ ਸੱਤਾ ਧਿਰ (ਆਮ ਆਦਮੀ ਪਾਰਟੀ) ਸਦਨ ਵਿੱਚ ਸਿਰਫ਼ ਝੂਠ ਬੋਲ ਰਹੀ ਹੈ।
ਬਾਜਵਾ ਨੇ ਦੋਸ਼ ਲਾਇਆ ਕਿ ਇਨ੍ਹਾਂ ਲੋਕਾਂ (ਸੱਤਾਧਿਰ) ਨੇ ਪਵਿੱਤਰ ਸਦਨ ਨੂੰ ਸਿਰਫ਼ ਇੱਕ ‘ਸਟੇਜ’ ਸਮਝ ਰੱਖਿਆ ਹੈ, ਜਿੱਥੇ ਸਿਰਫ਼ ਰਾਜਨੀਤਿਕ ਡਰਾਮੇਬਾਜ਼ੀ ਕੀਤੀ ਜਾ ਰਹੀ ਹੈ।
ਉਨ੍ਹਾਂ ਕਿਹਾ ਕਿ ਸਿਰਫ਼ ਵਿਧਾਨ ਸਭਾ ਵਿੱਚ ਮਤੇ ਪਾਸ ਕਰਨ ਨਾਲ ਕੁਝ ਨਹੀਂ ਹੋਣ ਵਾਲਾ। ਜੇਕਰ ਪੰਜਾਬ ਸਰਕਾਰ ਸੱਚਮੁੱਚ ਮਨਰੇਗਾ ਦੇ ਮੁੱਦੇ ‘ਤੇ ਗੰਭੀਰ ਹੈ, ਤਾਂ ਉਨ੍ਹਾਂ ਨੂੰ ਪ੍ਰਧਾਨ ਮੰਤਰੀ ਦੇ ਘਰ ਦੇ ਬਾਹਰ ਧਰਨਾ ਲਗਾਉਣਾ ਚਾਹੀਦਾ ਹੈ ਤਾਂ ਜੋ ਕੇਂਦਰ ‘ਤੇ ਦਬਾਅ ਬਣਾਇਆ ਜਾ ਸਕੇ।

