ਸਿੱਖਿਆ ਵਿਭਾਗ ਵੱਲੋਂ ਸਕੂਲਾਂ ‘ਚ ਛੁੱਟੀਆਂ ਬਾਰੇ ਤਾਜ਼ਾ ਅਪਡੇਟ ਜਾਰੀ, ਪੜ੍ਹੋ ਪੱਤਰ
ਸਿੱਖਿਆ ਵਿਭਾਗ ਵੱਲੋਂ ਸਕੂਲਾਂ ‘ਚ ਛੁੱਟੀਆਂ ਬਾਰੇ ਤਾਜ਼ਾ ਅਪਡੇਟ ਜਾਰੀ, ਪੜ੍ਹੋ ਪੱਤਰ
ਚੰਡੀਗੜ੍ਹ, 30 ਦਸੰਬਰ 2025 (Media PBN)-
ਪੰਜਾਬ ਸਕੂਲ ਸਿੱਖਿਆ ਵਿਭਾਗ ਵੱਲੋਂ ਸਕੂਲਾਂ ਵਿੱਚ ਸਾਲ 2026 ਲਈ ਸਕੂਲਾਂ ਵਿੱਚ 2 ਰਾਖਵੀਆਂ ਅਤੇ 4 ਬਾਅਦ ਦੁਪਹਿਰ ਅੱਧੇ ਦਿਨ ਦੀਆਂ ਛੁੱਟੀਆਂ / ਸਲਾਨਾ ਫੰਕਸ਼ਨ ਦੀ ਸੂਚਨਾ ਪੋਰਟਲ ਤੇ ਅਪਡੇਟ ਕਰਨ ਸਬੰਧੀ ਪੱਤਰ ਜਾਰੀ ਕੀਤਾ ਹੈ।
ਹੇਠਾਂ ਪੜ੍ਹੋ ਪੱਤਰ

ਸਿੱਖਿਆ ਵਿਭਾਗ ਨੇ ਸਮੂਹ ਸਰਕਾਰੀ/ਏਡਿਡ ਸਕੂਲਾਂ ਮੁਖੀਆਂ ਨੂੰ ਪੱਤਰ ਲਿਖ ਕੇ ਕਿਹਾ ਹੈ ਕਿ, ਉਪਰੋਕਤ ਵਿਸ਼ੇ ਦੇ ਸਬੰਧ ਵਿੱਚ ਦਸਿਆ ਜਾਂਦਾ ਹੈ ਕਿ ਆਪ ਵੱਲੋਂ ਸਾਲ 2026 ਲਈ 2 ਰਾਖਵੀਆਂ ਛੁੱਟੀਆਂ, 4 ਬਾਅਦ ਦੁਪਹਿਰ ਅੱਧੇ ਦਿਨ ਦੀਆਂ ਛੁੱਟੀਆਂ ਅਤੇ ਸਲਾਨਾ ਫੰਕਸਨ ਦੀ ਮਿਤੀ ਆਨਲਾਈਨ ਈ.ਪੰਜਾਬ ਪੋਰਟਲ ਤੇ ਅਪਡੇਟ ਕੀਤੀਆਂ ਜਾਈਆਂ ਹਨ। ਸਰਕਾਰੀ ਛੁੱਟੀਆਂ ਦੀ ਲਿਸਟ ਨਾਲ ਭੇਜਕੇ ਲਿਖਿਆ ਜਾਂਦਾ ਹੈ ਕਿ 2 ਰਾਖਵੀਆਂ ਛੁੱਟੀਆਂ, 4 ਬਾਅਦ ਦੁਪਹਿਰ ਅੱਧੇ ਦਿਨ ਦੀਆਂ ਛੁੱਟੀਆਂ ਅਤੇ ਸਲਾਨਾ ਫੰਕਸ਼ਨ ਸਬੰਧੀ ਮਿਤੀ 01.01.2026 ਤੋਂ 20.01.2026 ਤੱਕ ਆਨਲਾਈਨ ਈ.ਪੋਰਟਲ ਤੇ ਅਪਡੇਟ ਕੀਤੀਆਂ ਜਾਣ।
ਇਸ ਮਿਤੀ ਤੋਂ ਬਾਅਦ ਇਸ ਪੋਰਟਲ ਤੇ ਕੋਈ ਵੀ ਛੁੱਟੀ ਅਤੇ ਸਲਾਨਾ ਫੰਕਸ਼ਨ ਦੀ ਮਿਤੀ ਅਪਡੇਟ ਨਹੀਂ ਕੀਤੀ ਜਾਵੇਗੀ। ਇਹ ਛੁੱਟੀਆਂ ਸਰਕਾਰੀ ਲਿਸਟ ਵਿੱਚੋਂ ਚੁੲ ਕੇ ਪਹਿਲਾਂ ਹੀ ਪ੍ਰਵਾਨ ਕਰਵਾ ਲਈਆਂ ਜਾਈ ਕੰਪਲੈਕਸ ਮਿਡਲ ਸਕੂਲਾਂ ਵਿੱਚ ਵੀ ਉਹੀ ਛੁੱਟੀਆਂ ਕਰਨ ਦੀ ਹਦਾਇਤ ਕੀਤੀ ਜਾਵੇ, ਜੋ ਉਨ੍ਹਾਂ ਦੇ ਮੁੱਖ ਸਕੂਲ ਵੱਲੋਂ ਕੀਤੀ ਗਈ ਹੈ। ਇਕ ਵਾਰ ਸਕੂਲ ਵੱਲੋਂ ਪੋਰਟਲ ਤੇ ਸਬਮਿਟ ਕੀਤੀ ਗਈ ਛੁੱਟੀ/ਸਲਾਨਾ ਫੰਕਸ਼ਨ ਦੀ ਮਿਤੀ ਕਿਸੇ ਵੀ ਸੂਰਤ ਵਿੱਚ ਕੈਂਸਲ/ਬਦਲੀ ਨਹੀਂ ਜਾਵੇਗੀ।
ਪੜ੍ਹੋ ਪੱਤਰ- http://download.ssapunjab.org/sub/instructions/2025/December/rh%20and%20half%20day%20leaves%202026.pdf

